ਮੋਦੀ ਸਰਕਾਰ ਦੀ ਨੀਅਤ ਕਿਸਾਨ ਵਿਰੋਧੀ : ਸੁਨੀਲ ਜਾਖੜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਿਸਾਨੀ ਮੁੱਦਿਆਂ ਨੂੰ ਬੇਬਾਕੀ ਨਾਲ ਉਠਾਉਣ ਲਈ ਜਾਣੇ ਜਾਂਦੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਗੁਰਦਾਸਪੁਰ ਤੋਂ ਲੋਕ ਸਭਾ....

Sunil Jakhar

ਚੰਡੀਗੜ੍ਹ, 2 ਜਨਵਰੀ (ਸਸਸ) : ਕਿਸਾਨੀ ਮੁੱਦਿਆਂ ਨੂੰ ਬੇਬਾਕੀ ਨਾਲ ਉਠਾਉਣ ਲਈ ਜਾਣੇ ਜਾਂਦੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਗੁਰਦਾਸਪੁਰ ਤੋਂ ਲੋਕ ਸਭਾ ਮੈਂਬਰ ਸੁਨੀਲ ਜਾਖੜ ਨੇ ਅੱਜ ਲੋਕ ਸਭਾ ਵਿਚ ਪੰਜਾਬ ਦੇ ਆਲੂ ਉਤਪਾਦਕਾਂ ਦੀਆਂ ਮੁਸ਼ਕਲਾਂ ਨੂੰ ਆਵਾਜ਼ ਦਿਤੀ। ਅੱਜ ਪ੍ਰਸ਼ਨ ਕਾਲ ਦੌਰਾਨ ਜਾਖੜ ਨੇ ਰਾਜ ਦੇ ਆਲੂ ਉਤਪਾਦਕਾਂ ਦੀਆਂ ਮੁਸ਼ਕਲਾਂ ਨੂੰ ਜ਼ੋਰਦਾਰ ਢੰਗ ਨਾਲ ਉਠਾਉਂਦਿਆਂ ਕਿਹਾ ਕਿ ਪਿਛਲੇ ਸਾਲ ਰਾਜ ਦੇ ਆਲੂ ਉਤਪਾਦਕਾਂ ਨੂੰ ਬੰਪਰ ਫ਼ਸਲ ਹੋਣ 'ਤੇ ਵੀ ਭਾਰੀ ਘਾਟਾ ਪਿਆ ਸੀ ਕਿਉਂਕਿ ਕੋਈ ਵੀ ਆਲੂ ਖ਼ਰੀਦਣ ਲਈ ਤਿਆਰ ਨਹੀਂ ਸੀ ਅਤੇ ਕਿਸਾਨਾਂ ਨੂੰ ਮੁਫ਼ਤ ਦੇ ਭਾਅ ਆਲੂ ਸੁੱਟਣਾ ਪਿਆ ਸੀ। ਫ਼ਸਲਾਂ ਦੇ ਭਾਅ ਵਿਚ ਉਤਰਾਅ ਚੜਾਅ ਨਾਲ ਨਜਿੱਠਣ ਲਈ ਕੇਂਦਰ ਸਰਕਾਰ ਦੀ ਕੋਈ ਨੀਤੀ ਨਾ ਹੋਣ ਦੀ ਗੱਲ ਕਰਦਿਆਂ  ਜਾਖੜ ਨੇ ਕਿਹਾ ਕਿ ਜਦ ਵੀ ਫ਼ਸਲ ਦਾ ਉਤਪਾਦਨ ਚੰਗਾ ਹੁੰਦਾ ਹੈ ਤਾਂ ਭਾਅ ਇਕਦਮ ਥੱਲੇ ਡਿੱਗ ਜਾਂਦਾ ਹੈ ਤੇ ਸਰਕਾਰ ਕੋਈ ਮਦਦ ਨਹੀਂ ਕਰਦੀ ਹੈ।