ਪ੍ਰੀਖਿਆਵਾਂ ਦੇ ਮਾਨਸਿਕ ਤਨਾਅ ਨਾਲ ਨਜਿੱਠਣ ਲਈ ਹੈਲਪ ਲਾਈਨ ਸਥਾਪਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਚੰਡੀਗੜ੍ਹ : ਪੰਜਾਬ ਰਾਜ ਬਾਲ ਅਧਿਕਾਰ ਰੱਖਿਆ ਕਮਿਸ਼ਨ ਵਲੋਂ ਬੋਰਡ ਦੀਆਂ ਪ੍ਰੀਖਿਆਵਾਂ ਦੌਰਾਨ ਬੱਚਿਆਂ ਵੱਲੋ ਲਏ ਜਾਂਦੇ ਮਾਨਸਿਕ ਤਨਾਅ...

Helpline for students

ਚੰਡੀਗੜ੍ਹ : ਪੰਜਾਬ ਰਾਜ ਬਾਲ ਅਧਿਕਾਰ ਰੱਖਿਆ ਕਮਿਸ਼ਨ ਵਲੋਂ  ਬੋਰਡ ਦੀਆਂ ਪ੍ਰੀਖਿਆਵਾਂ ਦੌਰਾਨ ਬੱਚਿਆਂ ਵੱਲੋ ਲਏ ਜਾਂਦੇ ਮਾਨਸਿਕ ਤਨਾਅ ਨੂੰ ਧਿਆਨ ਵਿੱਚ ਰੱਖਦੇ ਹੋਏ ਹੈਲਪ ਲਾਈਨ ਨੰਬਰ-1860-180-1012 ਸਥਾਪਤ ਕੀਤਾ ਗਿਆ ਹੈ।
ਇਸ ਮੁਹਿੰਮ ਬਾਰੇ ਪੰਜਾਬ ਰਾਜ ਬਾਲ ਅਧਿਕਾਰ ਰੱਖਿਆ ਕਮਿਸ਼ਨ ਦੀ ਸਕੱਤਰ ਕਵਿਤਾ ਸਿੰਘ ਆਈ.ਏ.ਐਸ. ਨੇ ਦੱਸਿਆ ਕਿ ਬੋਰਡ ਦੀਆਂ ਪ੍ਰੀਖਿਆਵਾਂ ਦੌਰਾਨ ਬੱਚਿਆਂ ਵੱਲੋਂ ਲਏ ਜਾਂਦੇ ਮਾਨਸਿਕ ਤਨਾਅ ਨੂੰ ਧਿਆਨ ਵਿੱਚ ਰੱਖਦੇ ਹੋਏ ਰਾਜ ਪੱਧਰ ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਮਨੋਵਿਗਿਆਨ ਵਿਭਾਗ ਦੇ ਪ੍ਰੋਫੈਸਰਾਂ ਅਤੇ ਸਰਕਾਰੀ ਕਾਲਜ ਸੈਕਟਰ-11 ਚੰਡੀਗੜ੍ਹ ਦੇ ਮਨੋਵਿਗਿਆਨ ਵਿਭਾਗ ਦੇ ਰਿਟਾ. ਮੁੱਖੀਆਂ ਦੀਆਂ ਸੇਵਾਵਾਂ ਲਈਆਂ ਗਈਆਂ ਹਨ ਅਤੇ ਕਮਿਸ਼ਨ ਵਲੋਂ ਇੱਕ ਬੀ.ਐਸ.ਐਨ.ਐਲ. ਦਾ ਹੈਲਪਲਾਈਨ ਨੰਬਰ 1860-180-1012 ਲਿਆ ਗਿਆ ਹੈ, ਇਸ ਨੰਬਰ 'ਤੇ 1 ਤੋਂ 31 ਮਾਰਚ 2019 ਤੱਕ ਸਵੇਰੇ 11 ਤੋਂ ਸ਼ਾਮ 6.30 ਵਜੇ ਤੱਕ ਫ਼ੋਨ ਕਰਨ 'ਤੇ ਮਨੋਵਿਗਿਆਨਿਕ ਐਕਸਪਰਟ ਦੀਆਂ ਸੇਵਾਵਾਂ ਉਪਲੱਬਧ ਹੋਣਗੀਆਂ। 
ਕਵਿਤਾ ਸਿੰਘ ਨੇ ਦੱਸਿਆ ਕਿ ਹੈਲਪ ਲਾਈਨ ਨੰਬਰ 1860-180-1012 ਨੰਬਰ ਨੂੰ ਰਾਜ ਦੇ ਸਮੂਹ ਸਰਕਾਰੀ ਅਤੇ ਗ਼ੈਰ-ਸਰਕਾਰੀ ਸਕੂਲਾਂ ਵਿਖੇ ਡਿਸਪਲੇਅ ਕਰਵਾਉਣ ਸਬੰਧੀ ਡੀ.ਪੀ.ਆਈ. (ਸੈ:ਸਿ), ਪੰਜਾਬ, ਸਮੂਹ ਡਿਪਟੀ ਕਮਿਸ਼ਨਰ, ਪੰਜਾਬ ਰਾਜ ਅਤੇ ਸਮੂਹ ਜਿਲ੍ਹਾ ਸਿੱਖਿਆ ਅਫਸਰ(ਸੈ:ਸਿ) ਹੁਕਮ ਕਰ ਦਿੱਤੇ ਗਏ ਹਨ ਕਿ ਜੇ ਕੋਈ ਵੀ ਬੱਚਾ ਬੋਰਡ ਦੀਆਂ ਪ੍ਰੀਖਿਆਵਾਂ ਦੌਰਾਨ ਮਾਨਸਿਕ ਤਨਾਅ ਵਿੱਚ ਹੈ ਤਾਂ ਉਹ ਬੱਚਾ ਖੁੱਦ ਜਾਂ ਉਸਦੇ ਮਾਂ-ਬਾਪ 1 ਮਾਰਚ ਤੋਂ 31 ਮਾਰਚ 2019 ਤੱਕ ਸਵੇਰੇ 11 ਤੋਂ ਸ਼ਾਮ 6.30 ਵਜੇ ਤੱਕ ਮਨੋਵਿਗਿਆਨਿਕ ਅਕਸਪਰਟ ਨਾਲ ਗੱਲਬਾਤ ਕਰਕੇ ਆਪਣੀ ਸਮੱਸਿਆ ਦਾ ਹੱਲ ਕਰ ਸਕਦੇ ਹਨ।
ਰਾਸ਼ਟਰੀ ਬਾਲ ਅਧਿਕਾਰ ਕਮਿਸ਼ਨ ਨਵੀਂ ਦਿੱਲੀ ਵਲੋਂ ਬੋਰਡ ਦੀਆਂ ਪ੍ਰੀਖਿਆਵਾਂ ਦੌਰਾਨ ਬੱਚਿਆਂ ਵੱਲੋ ਲਏ ਜਾਂਦੇ ਮਾਨਸਿਕ ਤਨਾਅ ਨੂੰ ਧਿਆਨ ਵਿਚ ਰੱਖਦੇ ਹੋਏ ਵਿਸ਼ੇ ਅਧੀਨ ਮਾਮਲੇ ਸਬੰਧੀ ਕੰਪੇਨ 'ਹੈਸ਼ਟੈਗ ਪ੍ਰੀਕਸ਼ਾ ਪਰਵ' ਚਲਾਈ ਗਈ ਹੈ। ਜਿਸ ਦੌਰਾਨ ਰਾਸ਼ਟਰੀ ਬਾਲ ਅਧਿਕਾਰ ਕਮਿਸ਼ਨ, ਵਲੋਂ ਬਾਲ ਅਧਿਕਾਰਾਂ ਸਬੰਧੀ ਫ਼ੇਸਬੁੱਕ ਅਤੇ ਟਵਿੱਟਰ ਰਾਹੀਂ ਨਾਮਜ਼ਦ ਅਕਸਪਰਟਸ/ਮਾਹਰਾਂ ਨਾਲ ਲਾਈਵ ਸਟਰੀਮਿੰਗ ਰਾਹੀਂ ਸਿੱਧੇ ਤੋਰ 'ਤੇ ਸੰਪਰਕ ਕਰ ਕੇ ਆਪਣੀ ਮਾਨਸਿਕ ਪ੍ਰੇਸ਼ਾਨੀ ਜਾਂ ਸਮਸਿਆ ਬਾਰੇ ਗੱਲ ਬਾਤ  ਕਰ ਸਕਦੇ ਹਨ ਅਤੇ ਆਪਣੀ ਸਮੱਸਿਆ ਦਾ ਹੱਲ ਕਰ ਸਕਦੇ ਹਨ।