ਪਟਿਆਲਾ ਸਿਵਲ ਸਰਜਨ ਨੇ ਤਬਾਦਲੇ ਦੇ ਹੁਕਮ ਦਾ ਵਿਰੋਧ ਕਰਦੇ ਛੱਡੀ ਨੌਕਰੀ

ਏਜੰਸੀ

ਖ਼ਬਰਾਂ, ਪੰਜਾਬ

ਕਰਮਚਾਰੀਆਂ ਨੇ ਸਿਵਲ ਸਰਜਨ ਦੇ ਤਬਾਦਲੇ 'ਤੇ ਕੀਤਾ ਦੁੱਖ ਦਾ ਪ੍ਰਗਟਾਵਾ

Patiala Civil Surgeon quits job to protest transfer order

ਪਟਿਆਲਾ: ਪਟਿਆਲਾ ਦੇ ਸਿਵਲ ਸਰਜਨ ਨੇ ਅਪਣੇ ਨਵੇਂ ਤਬਾਦਲੇ ਦੇ ਆਦੇਸ਼ ਦਾ ਵਿਰੋਧ ਕਰਨ ਲਈ ਸ਼ੁੱਕਰਵਾਰ ਨੂੰ ਅਪਣੇ ਆਹੁਦੇ ਤੋਂ ਅਸਤੀਫਾ ਦੇ ਦਿੱਤਾ। ਡਾਕਟਰ ਮਨਜੀਤ ਸਿੰਘ ਅੱਖਾਂ ਦੇ ਮਾਹਰ ਹਨ ਜੋ ਕਿ 10 ਮਹੀਨੇ ਪਹਿਲਾਂ ਹੀ ਸਿਵਲ ਸਰਜਨ ਦੇ ਰੂਪ ਵਿਚ ਨਿਯੁਕਤ ਹੋਏ ਸਨ। ਉਹਨਾਂ ਕਿਹਾ ਕਿ ਉਹਨਾਂ ਦੀ ਇਮਾਨਦਾਰੀ ਅਤੇ ਪਾਰਦਰਸ਼ਿਤਾ ਦਾ ਨਿਰਾਦਰ ਕੀਤਾ ਗਿਆ ਹੈ।

ਇਕ ਪੱਤਰ ਵਿਚ ਉਹਨਾਂ ਨੇ ਪ੍ਰਸ਼ਾਸਨ ਨੂੰ ਦਸਿਆ ਕਿ ਉਹਨਾਂ ਨੇ ਕਿਹਾ ਸੀ ਕਿ ਮੇਰੀ ਇਮਾਨਦਾਰੀ ਅਤੇ ਆਤਮ ਸਮਰਪਣ ਸਪੱਸ਼ਟ ਹੈ। ਉਹਨਾਂ ਨੇ ਮਰੀਜ਼ਾਂ ਦੀ ਜਾਨ ਬਿਨਾਂ ਲਾਲਚ ਤੋਂ ਬਚਾਈ ਹੈ। ਉਹਨਾਂ ਦੇ ਕੰਮ ਸਾਰੇ ਲੋਕਾਂ ਨੂੰ ਪਤਾ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਰਾਜ ਦੇ ਸਿਹਤ ਵਿਭਾਗ ਨੇ ਉਹਨਾਂ ਦੇ ਚੰਗੇ ਪ੍ਰਦਰਸ਼ਨ ਲਈ ਸਿਰਫ ਦੋ ਮਹੀਨੇ ਪਹਿਲਾਂ ਹੀ ਉਹਨਾਂ ਦੇ ਕਾਰਜਕਾਲ ਵਿਚ ਦੋ ਸਾਲ ਦਾ ਵਾਧਾ ਕੀਤਾ ਸੀ।

ਪ੍ਰਸ਼ਾਸਨ ਦੇ ਫੈਸਲੇ ਬਾਰੇ ਗੱਲ ਕਰਦੇ ਹੋਏ ਉਹਨਾਂ ਨੇ ਕਿਹਾ ਕਿ ਉਹ ਅਪਣੇ ਤਬਾਦਲੇ ਦੇ ਆਦੇਸ਼ ਬਾਰੇ ਜਾਣ ਕੇ ਹੈਰਾਨ ਹਨ। ਉਹਨਾਂ ਕਿਹਾ ਕਿ ਉਹ ਇਸ ਫੈਸਲੇ ਤੋਂ ਪੂਰੇ ਸਦਮੇ ਵਿਚ ਹਨ। ਜੇਕਰ ਰਾਜ ਸਰਕਾਰ ਉਹਨਾਂ ਨੂੰ ਅਤੇ ਉਹਨਾਂ ਦੇ ਕੰਮਾਂ ਨੂੰ ਮਹੱਤਵ ਨਹੀਂ ਦਿੰਦੀ ਤਾਂ ਅੱਗੇ ਵਧਣ ਦਾ ਕੋਈ ਫਾਇਦਾ ਨਹੀਂ ਹੈ। ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਸਿਧਾਂਤ ਦਾਅ 'ਤੇ ਸਨ ਇਸ ਲਈ ਉਹਨਾਂ ਨੇ ਅਸਤੀਫ਼ਾ ਦਿੱਤਾ ਹੈ।

ਡਾ. ਮਨਜੀਤ ਦੇ ਅਸਤੀਫ਼ੇ ਦੀ ਖ਼ਬਰ ਜਦ ਹਸਪਤਾਲ ਦੇ ਕਰਮਚਾਰੀਆਂ ਨੂੰ ਮਿਲੀ ਤਾਂ ਉਹ ਸਾਰੇ ਦੁੱਖੀ ਹੋ ਗਏ। ਉਹਨਾਂ ਦੀ ਭੀੜ ਇਕੱਠੀ ਹੋ ਗਈ। ਇਕ ਕਰਮਚਾਰੀ ਨੇ ਕਿਹਾ ਕਿ ਡਾ. ਮਨਜੀਤ ਆਪਣੀ ਇਮਾਨਦਾਰੀ ਅਤੇ ਸਾਦੀ ਜੀਵਨ ਸ਼ੈਲੀ ਲਈ ਜਾਣੇ ਜਾਂਦੇ ਸਨ। ਅਸਤੀਫ਼ੇ ਤੇ ਪ੍ਰਤੀਕਿਰਿਆ ਦਿੰਦੇ ਹੋਏ ਸਿਹਤ ਅਤੇ ਪਰਵਾਰ ਕਲਿਆਣ ਮੰਤਰੀ, ਬ੍ਰਹਮ ਮੋਹਿੰਦਰਾ ਨੇ ਕਿਹਾ ਵਿਭਾਗ ਵਿਚ 11 ਸਿਹਤ ਅਧਿਕਾਰੀ ਹਨ। ਮੈਨੂੰ ਦੁੱਖ ਹੈ ਕਿ ਉਹਨਾਂ ਨੇ ਆਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ।

ਉਹਨਾਂ ਨੂੰ ਅਪਣੇ ਫੈਸਲੇ 'ਤੇ ਫਿਰ ਤੋਂ ਵਿਚਾਰ ਕਰਨਾ ਚਾਹੀਦਾ ਹੈ। ਇਸ ਦੌਰਾਨ ਡਾ. ਹਰੀਸ਼ ਮਲਹੋਤਰਾ ਸ਼ੁੱਕਰਵਾਰ ਸ਼ਾਮ ਨੂੰ ਸਿਵਲ ਸਰਜਨ ਪਟਿਆਲਾ ਵਜੋਂ ਨਿਯੁਕਤ ਕੀਤੇ ਗਏ।