ਨਾ ਸ਼ਹਿਨਾਈ, ਨਾ ਹੀ ਹਲਵਾਈ, ਇੱਕ ਰੁਪਏ 'ਚ ਕਰਵਾਇਆ ਵਿਆਹ

ਏਜੰਸੀ

ਖ਼ਬਰਾਂ, ਪੰਜਾਬ

ਵਿਸ਼ਵ ਭਰ 'ਚ ਕਹਿਰ ਮਚਾਉਣ ਵਾਲੇ ਕੋਰੋਨਾਵਾਇਰਸ ਨੇ ਸਮਾਜ ਵਿਚ ਵੱਡੀਆਂ ਤਬਦੀਲੀਆਂ ਕੀਤੀਆਂ ਹਨ।

file photo

ਪੰਜਾਬ: ਵਿਸ਼ਵ ਭਰ 'ਚ ਕਹਿਰ ਮਚਾਉਣ ਵਾਲੇ ਕੋਰੋਨਾਵਾਇਰਸ ਨੇ ਸਮਾਜ ਵਿਚ ਵੱਡੀਆਂ ਤਬਦੀਲੀਆਂ ਕੀਤੀਆਂ ਹਨ। ਇਸ ਨਾਲ ਜ਼ਿੰਦਗੀ ਦੀ ਸਾਦਗੀ ਤੇ ਸਪੱਸ਼ਟਤਾ ਵਧੀ ਹੈ ਅਤੇ ਦਿਖਾਵਾ ਬਹੁਤ ਹੱਦ ਤੱਕ ਖਤਮ ਹੋਇਆ ਹੈ।

ਜਿੱਥੇ ਵਿਆਹਾਂ 'ਤੇ ਪਹਿਲਾਂ ਲੱਖਾਂ ਰੁਪਏ ਖਰਚ ਹੁੰਦਾ ਸੀ, ਹੁਣ ਇਸਦੇ ਬਿਲਕੁਲ ਉਲਟ ਚੰਦ ਰੁਪਇਆ 'ਚ ਇਹ ਕਾਰਜ ਨਿਪਟ ਰਿਹਾ ਹੈ। ਅਜਿਹੀ ਹੀ ਇੱਕ ਉਦਾਰਹਣ ਜਲੰਧਰ ਦੇ ਇੱਕ ਨਗਰ ਕਰਮੀ ਹਨੀ ਥਾਪਰ ਦੀ ਹੈ।

ਜਿਸ ਨੇ ਆਪਣੇ ਵਿਆਹ 'ਤੇ ਸਿਰਫ਼ ਇੱਕ ਰੁਪਏ ਦੇ ਸ਼ਗਨ ਨਾਲ ਲਾੜੀ ਨੂੰ ਬੁਲਟ 'ਤੇ ਬਿਠਾ ਕੇ ਘਰ ਲਿਆਂਦਾ ਹੈ। ਇਸ ਵਿਆਹ ਦੀ ਸਭ ਪਾਸੇ ਚਰਚਾ ਅਤੇ ਸ਼ਲਾਘਾ ਹੋ ਰਹੀ ਹੈ।

ਦੋਵੇਂ ਪਰਿਵਾਰ ਵੀ ਇਸ ਵਿਆਹ ਤੋਂ ਬਹੁਤ ਖੁਸ਼ ਹਨ ਅਤੇ ਉਹ ਚਾਹੁੰਦੇ ਸਨ ਕਿ ਇਸ ਤਰ੍ਹਾਂ ਨਾਲ ਸਮਾਜ ਲਈ ਸਾਦੇ ਵਿਆਹਾਂ ਨੂੰ ਤਰਜੀਹ ਦੇ ਕੇ ਕੋਈ ਸੇਧ ਦੇਣ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੇ ਰਿਸ਼ੇਤਦਾਰ ਪ੍ਰਮਾਤਮਾ ਵੱਲੋਂ ਸਭ ਨੂੰ ਨਸੀਬ ਹੋਣੇ ਚਾਹੀਦੇ ਹਨ।

ਉਨ੍ਹਾਂ ਕਿਹਾ ਕਿ ਇਹ ਸਾਡੇ ਦੋਹਾਂ ਪਰਿਵਾਰਾਂ ਦੇ ਲਈ ਮਾਣ ਵਾਲੀ ਗੱਲ ਹੈ ਕਿ ਅਸੀਂ ਬਿਨ੍ਹਾਂ ਕਿਸੇ ਫ਼ਾਲਤੂ ਖਰਚ ਦੇ ਆਪਸੀ ਤਾਲਮੇਲ ਬਣਾ ਕੇ ਇਸ ਵਿਆਹ ਲਈ ਸਹਿਮਤ ਹੋਏ ਅਤੇ ਦੁਨੀਆਂ ਲਈ ਇੱਕ ਉਦਾਰਹਣ ਬਣੇ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਵਿਆਹ ਦੇ ਇਸ ਢੰਗ ਨੂੰ ਅਪਨਾਉਣਾ ਚਾਹੀਦਾ ਹੈ।

ਲਾੜੇ ਦੇ ਪਰਿਵਾਰ ਨੇ ਕਿਹਾ ਕਿ ਇਹ ਵਿਆਹ ਸਿਰਫ਼ ਸਵਾ ਰੁਪਏ ਅਤੇ ਇੱਕ ਕੱਪ ਚਾਹ ਦੇ ਨਾਲ ਬਿਨ੍ਹਾਂ ਕਿਸੇ ਦਾਜ ਅਤੇ ਖਰਚ ਦੇ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਸੰਯੋਗ ਨਾਲ ਦੋਹਾਂ ਪਰਿਵਾਰਾਂ 'ਚ ਭਵਿੱਖ ਵਿਚ ਕੋਈ ਕੁੜੱਤਣ ਪੈਦਾ ਨਹੀਂ ਹੁੰਦੀ।

ਵਿਆਹ ਵਾਲੇ ਲਾੜੇ ਅਤੇ ਲਾੜੀ ਦਾ ਵੀ ਇਹੀ ਕਹਿਣਾ ਹੈ ਕਿ ਇਸ ਤਰ੍ਹਾਂ ਦੇ ਵਿਆਹ ਦੋਵਾਂ ਪਰਿਵਾਰਾਂ ਦੇ ਲਈ ਕਿਸੇ ਤਰ੍ਹਾਂ ਦਾ ਬੋਝ ਨਹੀਂ ਬਣਦੇ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਇਸ ਵਿਆਹ ਨਾਲ ਬਹੁਤ ਖੁਸ਼ ਹਨ ਅਤੇ ਹੋਰਾਂ ਪਰਿਵਾਰਾਂ ਨੂੰ ਵੀ ਇਸ ਤਰ੍ਹਾਂ ਦੇ ਵਿਆਹ ਕਰਨ ਦੀ ਬੇਨਤੀ ਕਰਦੇ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।