ਡਾ. ਨਵਜੋਤ ਕੌਰ ਨੇ ਸੰਭਾਲਿਆ ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਦੇ ਪ੍ਰਿੰਸੀਪਲ ਦਾ ਅਹੁਦਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਡਾ. ਨਵਜੋਤ ਕੌਰ ਨੇ ਸਿੱਖ ਐਜੂਕੇਸ਼ਨਲ ਸੁਸਾਇਟੀ ਵਲੋਂ ਚਲਾਏ ਜਾ ਰਹੇ ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਦੇ ਪ੍ਰਿੰਸੀਪਲ ਦਾ ਅਹੁਦਾ ਸੰਭਾਲ ਲਿਆ ਹੈ।

Dr. Navjot Kaur and Others

ਚੰਡੀਗੜ੍ਹ: ਅਕਾਦਮਿਕ ਅਤੇ ਸਿੱਖਿਆ ਖੇਤਰ ਦੀ ਉੱਘੀ ਹਸਤੀ ਡਾ. ਨਵਜੋਤ ਕੌਰ (Dr. Navjot Kaur) ਨੇ ਸਿੱਖ ਐਜੂਕੇਸ਼ਨਲ ਸੁਸਾਇਟੀ (Sikh Educational Society) ਵਲੋਂ ਚਲਾਏ ਜਾ ਰਹੇ ਇਲਾਕੇ ਦੇ ਨਾਮਵਰ ਸਿੱਖਿਆ ਅਦਾਰੇ ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ (Sri Guru Gobind Singh College) ਦੇ ਪ੍ਰਿੰਸੀਪਲ ਦਾ ਅਹੁਦਾ ਸੰਭਾਲ ਲਿਆ ਹੈ। ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਗੁਰਦੇਵ ਸਿੰਘ ਬਰਾੜ ਅਤੇ ਸਕੱਤਰ ਕਰਨਲ (ਸੇਵਾ ਮੁਕਤ) ਕਰਨਲ ਜਸਮੇਰ ਸਿੰਘ ਬਾਲਾ ਵੀ ਮੌਜ਼ੁਦ ਸਨ।

ਹੋਰ ਪੜ੍ਹੋ: ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਨ ਦੀ ਬਜਾਏ ਵਿਵਾਦਿਤ ਹਿੱਸੇ ‘ਚ ਕੀਤੀ ਜਾਵੇ ਸੋਧ: ਸ਼ਰਦ ਪਵਾਰ

ਦੱਸ ਦਈਏ ਕਿ ਡਾ. ਨਵਜੋਤ ਕੌਰ ਨੇ ਇਸ ਕਾਲਜ ਵਿਚ ਬਤੌਰ ਅੰਗਰੇਜ਼ੀ ਲੈਕਚਰਾਰ (English Lecturer) ਵਜੋਂ ਆਪਣੀ ਸੇਵਾ ਸ਼ੁਰੂ ਕੀਤੀ ਸੀ ਅਤੇ ਇਸ ਸਮੇਂ ਉਹ ਕਾਲਜ ਵਿਚ ਬਤੌਰ ਐਸੋਸੀਏਟ ਪ੍ਰੋਫੈਸਰ ਵਜੋਂ ਸੇਵਾ ਨਿਭਾਅ ਰਹੇ ਸਨ। ਉਹਨਾਂ ਦਾ ਪਿਛਲੇ 25 ਸਾਲਾਂ ਦਾ ਲੰਬਾ ਅਤੇ ਸ਼ਾਨਦਾਰ ਅਕਾਦਮਿਕ ਕੈਰੀਅਰ ਹੈ। ਡਾ. ਨਵਜੋਤ ਕੌਰ ਵਲੋਂ ਵੱਖ ਵੱਖ ਵਿਸ਼ਿਆਂ ਉੱਤੇ ਲਿਖੀਆਂ ਗਈਆਂ ਕਿਤਾਬਾਂ ਕਈ ਕੌਮਾਂਤਰੀ ਪਬਲਿਸ਼ਰਾਂ ਵਲੋਂ ਛਾਪੀਆਂ ਗਈਆਂ।

ਹੋਰ ਪੜ੍ਹੋ: ਪਰੌਂਠੇ ਖਾਣ ਗਏ ਏਮਜ਼ ਦੇ ਡਾਕਟਰਾਂ ਤੇ ਦੁਕਾਨਦਾਰ ਵਿਚਾਲੇ ਹੋਈ ਤਿੱਖੀ ਬਹਿਸ, ਦੋ ਡਾਕਟਰਾਂ ਸਣੇ 4 ਜ਼ਖਮੀ

ਇਸ ਤੋਂ ਇਲਾਵਾ ਉਹਨਾਂ ਨੇ ਕਈ ਕੌਮਾਂਤਰੀ ਜਰਨਲਾਂ ਵਿਚ ਵੱਖ ਵੱਖ ਵਿਸ਼ਿਆਂ ਉੱਤੇ ਪਰਚੇ ਵੀ ਲਿਖੇ ਹਨ। ਉਹ ਹੁਣ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੀ ਸਿਲੇਬਸ ਕਮੇਟੀ ਦੇ ਮੈਂਬਰ ਵੀ ਹਨ। ਪ੍ਰਿੰਸੀਪਲ ਦਾ ਚਾਰਜ ਸੰਭਾਲਣ ਤੋਂ ਬਾਅਦ ਡਾ. ਨਵਜੋਤ ਕੌਰ ਨੇ ਕਿਹਾ ਕਿ ਉਹਨਾਂ ਦਾ ਪਹਿਲਾ ਟੀਚਾ ਇਸ ਕਾਲਜ ਨੂੰ ਕੌਮਾਂਤਰੀ ਪੱਧਰ ਦਾ ਵਿਦਿਅਕ ਅਦਾਰਾ ਬਣਾਉਣਾ ਹੈ। ਕਾਲਜ ਦੀ ਪ੍ਰਬੰਧਕ ਦੇ ਪ੍ਰਧਾਨ ਅਤੇ ਸਕੱਤਰ ਨੇ ਉਹਨਾਂ ਨੂੰ ਵਧਾਈ ਦਿੰਦਿਆਂ ਹਰ ਸਹਿਯੋਗ ਦਾ ਭਰੋਸਾ ਦਿੱਤਾ।