ਚੀਨ 'ਚ ਪ੍ਰਦਰਸ਼ਨਕਾਰੀ ਵਿਦਿਆਰਥੀਆਂ ਨੇ ਇਸ ਕਾਰਨ ਪ੍ਰਿੰਸੀਪਲ ਨੂੰ ਬਣਾਇਆ ਬੰਧਕ

ਏਜੰਸੀ

ਖ਼ਬਰਾਂ, ਕੌਮਾਂਤਰੀ

ਹਾਲਾਂਕਿ ਚੀਨ 'ਚ ਇਸ ਤਰ੍ਹਾਂ ਦੇ ਮਾਮਲੇ ਬਹੁਤ ਦੀ ਘੱਟ ਨਜ਼ਰ ਆਉਂਦੇ ਹਨ

China students

ਬੀਜਿੰਗ-ਚੀਨ ਦੇ ਜਿਯਾਂਗਸੂ ਸੂਬੇ 'ਚ ਪ੍ਰਦਰਸ਼ਨਕਾਰੀ ਵਿਦਿਆਰਥੀਆਂ ਵੱਲੋਂ ਕਾਲਜ ਦੀ ਪ੍ਰਿੰਸੀਪਲ ਨੂੰ ਬੰਧਕ ਬਣਾਉਣ ਦੀ ਖਬਰ ਸਾਹਮਣੇ ਆਈ ਹੈ । ਹਾਲਾਂਕਿ ਚੀਨ 'ਚ ਇਸ ਤਰ੍ਹਾਂ ਦੇ ਮਾਮਲੇ ਬਹੁਤ ਦੀ ਘੱਟ ਨਜ਼ਰ ਆਉਂਦੇ ਹਨ। ਉਥੇ ਇਸ ਤਰ੍ਹਾਂ ਇਕੱਠੇ ਹੋ ਕੇ ਪ੍ਰਦਰਸ਼ਨ ਕਰਨ ਦੀਆਂ ਕੋਸ਼ਿਸ਼ਾਂ 'ਤੇ ਪ੍ਰਸ਼ਾਸਨ ਦੀ ਤਿੱਖੀ ਨਜ਼ਰ ਰਹਿੰਦੀ ਹੈ।

ਇਹ ਵੀ ਪੜ੍ਹੋ-'ਬੱਚਿਆਂ ਲਈ ਖਤਰਨਾਕ ਨਹੀਂ ਹੋਵੇਗੀ ਕੋਰੋਨਾ ਦੀ ਤੀਸਰੀ ਲਹਿਰ'

ਪੁਲਸ ਦਾ ਕਹਿਣਾ ਹੈ ਕਿ ਵਿਦਿਆਰਥੀਆਂ ਨੂੰ ਡਰ ਹੈ ਕਿ ਉਨ੍ਹਾਂ ਦੀ ਡਿਗਰੀ ਨੂੰ ਖਰਾਬ ਕੀਤੀ ਜਾ ਸਕਦਾ ਹੈ ਇਸ ਲਈ ਉਹ ਵਿਰੋਧ ਕਰ ਰਹੇ ਸਨ।ਪੁਲਸ ਨੇ ਦੱਸਿਆ ਕਿ ਵਿਦਿਆਰਥੀਆਂ ਨੇ ਗਾਲ੍ਹਾਂ ਕੱਢੀਆਂ ਅਤੇ ਕਾਨੂੰਨ ਪਾਲਣ ਕਰਵਾਉਣ ਆਏ ਲੋਕਾਂ ਦਾ ਰਸਤਾ ਰੋਕਿਆ ਅਤੇ ਅਧਿਕਾਰੀਆਂ ਦੇ ਇਹ ਐਲਾਨ ਕਰਨ ਤੋਂ ਬਾਅਦ ਵੀ ਇਹ ਯੋਜਨਾ ਮੁਤਲਵੀ ਕਰ ਕੇ ਪ੍ਰਿੰਸੀਪਲ ਨੂੰ ਜਾਣ ਨਹੀਂ ਦਿੱਤਾ ਗਿਆ।

ਇਹ ਵੀ ਪੜ੍ਹੋ-ਮਹਿਲਾ ਨੇ ਇਕੋ ਸਮੇਂ 10 ਬੱਚਿਆਂ ਨੂੰ ਦਿੱਤਾ ਜਨਮ, ਬਣਾਇਆ ਰਿਕਾਰਡ

ਹਾਲਾਂਕਿ ਟਵਿੱਟਰ 'ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ 'ਚ ਨਾਅਰੇ ਲਾਉਂਦੇ ਹੋਏ ਹਜ਼ਾਰਾਂ ਵਿਦਿਆਰਥੀਆਂ ਨੂੰ ਪੁਲਸ ਨੇ ਘੇਰਿਆ ਹੋਇਆ ਹੈ। ਜਿਯਾਂਗਸੂ ਸੂਬੇ ਦੇ ਸਾਰੇ ਕਾਲਜਾਂ ਨੇ ਇਸ ਘਨਟਾ ਤੋਂ ਬਾਅਦ ਕਿਹਾ ਕਿ ਉਹ ਮਾਰਚ 'ਚ ਐਲਾਨੀਆਂ ਗਈਆਂ ਯੋਜਨਾਵਾਂ ਨੂੰ ਮੁਤਲਵੀ ਕਰ ਰਹੇ ਹਨ।

ਇਹ ਵੀ ਪੜ੍ਹੋ-ਅਮਰਾਵਤੀ ਤੋਂ ਸੰਸਦ ਮੈਂਬਰ ਨਵਨੀਤ ਕੌਰ ਨੂੰ ਵੱਡਾ ਝਟਕਾ, ਖਤਰੇ 'ਚ ਪਈ ਲੋਕਸਭਾ ਮੈਂਬਰਸ਼ਿਪ

ਹਾਲਾਂਕਿ ਜਿਯਾਂਗਸੂ ਸਿੱਖਿਆ ਵਿਭਾਗ ਨੇ ਕਿਹਾ ਕਿ ਇਹ ਫੈਸਲਾ ਸਿੱਖਿਆ ਮੰਤਰਾਲਾ ਦੇ ਇਕ ਹੁਕਮ ਕਾਰਨ ਲਿਆ ਗਿਆ ਸੀ ਜਿਸ 'ਚ ਕਿਹਾ ਗਿਆ ਸੀ ਕਿ ਸੁਤੰਤਰ ਕਾਲਜਾਂ ਨੂੰ ਵੋਕੇਸ਼ਨਲ ਸੰਸਥਾਵਾਂ 'ਚ ਬਦਲ ਦਿੱਤਾ ਜਾਵੇ। ਇਸ ਐਲਾਨ ਤੋਂ ਬਾਅਦ ਸੂਬੇ ਦੇ ਚਾਰ ਹੋਰ ਕਾਲਜਾਂ 'ਚ ਵੀ ਹਾਲ ਦੇ ਦਿਨਾਂ 'ਚ ਪ੍ਰਦਰਸ਼ਨ ਹੋਏ।

ਇਹ ਵੀ ਪੜ੍ਹੋ-ਭੀੜ 'ਚ ਖੜ੍ਹੇ ਵਿਅਕਤੀ ਨੇ France ਦੇ ਰਾਸ਼ਟਰਪਤੀ ਦੇ ਮਾਰਿਆ ਥੱਪੜ, ਦੇਖੋ ਵੀਡੀਓ