ਬਰਗਾੜੀ ਮੋਰਚੇ ਲਈ ਪਿੰਡਾਂ ਤੋਂ ਜਥੇ ਰਵਾਨਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅੱਜ ਸਵੇਰੇ 10 ਵਜੇ ਪਿੰਡ ਜਨੇਰ ਟਕਸਾਲ ਦੇ ਮੁਖੀ ਸੰਤ ਬਾਬਾ ਮਹਿੰਦਰ ਸਿੰਘ ਜੀ ਦੀ ਅਗਵਾਈ 'ਚ ਬਰਗਾੜੀ ਵਿਖੇ ਲੱਗੇ ਮੋਰਚੇ 'ਚ ਸ਼ਾਮਲ ਹੋਣ ਲਈ ਪਿੰਡ............

Peoples Going To Bargari Morcha

ਮੋਗਾ : ਅੱਜ ਸਵੇਰੇ 10 ਵਜੇ ਪਿੰਡ ਜਨੇਰ ਟਕਸਾਲ ਦੇ ਮੁਖੀ ਸੰਤ ਬਾਬਾ ਮਹਿੰਦਰ ਸਿੰਘ ਜੀ ਦੀ ਅਗਵਾਈ 'ਚ ਬਰਗਾੜੀ ਵਿਖੇ ਲੱਗੇ ਮੋਰਚੇ 'ਚ ਸ਼ਾਮਲ ਹੋਣ ਲਈ ਪਿੰਡ ਜਨੇਰ, ਰੱੜੀਵਾਲਾ, ਗਗੜਾ, ਚੀਮਾ, ਦਾਤੇਵਾਲ, ਕੰਡਿਆਲ, ਧਰਮ ਸਿੰਘ ਵਾਲਾ, ਕੜਾਹੇ ਵਾਲਾ, ਲੋਹਾਰਾ ਤੇ ਮੋਗਾ ਸ਼ਹਿਰ ਦੀਆਂ ਸੰਗਤਾਂ ਭਾਰੀ ਗਿਣਤੀ ਤਕਰੀਬਨ 40 ਗੱਡੀਆਂ ਦਾ ਕਾਫਲਾ ਜਾ ਰਿਹਾ ਹੈ। ਬਾਬਾ ਮਹਿੰਦਰ ਸਿੰਘ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਬੰਦੀ ਸਿੰਘ ਰਿਹਾਅ ਕੀਤੇ ਜਾਣ, ਗੁਰੂ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ੀ ਗ੍ਰਿਫਤਾਰ ਕੀਤੇ ਜਾਣ, ਜਿਹੜੇ ਦੋਸ਼ੀਆਂ ਨੇ ਨੌਜਵਾਨ ਸ਼ਹੀਦ ਕੀਤੇ ਉਹਨਾਂ ਨੂੰ ਸਜਾ ਦਿੱਤੀ ਜਾਵੇ।

ਇਹ ਜਾਇਜ ਮੰਗਾਂ ਸਰਕਾਰ ਨੂੰ ਤੁਰੰਤ ਮੰਨ ਲੈਣੀਆਂ ਚਾਹੀਦੀਆਂ ਹਨ। ਬਰਗਾੜੀ ਮੋਰਚਾ ਜਿਹਨਾਂ ਲੰਬਾ ਹੁੰਦਾ ਜਾ ਰਿਹਾ ਹੈ ਉਹਨੀ ਸਰਕਾਰ ਦੀ ਬਦਨਾਮੀ ਹੋ ਰਹੀ ਹੈ। ਇਸ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਜਾਇਜ ਮੰਗਾਂ ਮੰਨ ਕੇ ਮੋਰਚਾ ਸਮਾਪਤ ਕੀਤਾ ਜਾਵੇ। ਅੱਜ ਦੇ ਇਸ ਮੋਰਚੇ 'ਚ ਬਾਬਾ ਮਹਿੰਦਰ ਸਿੰਘ, ਸੁਰਜੀਤ ਸਿੰਘ, ਬਲਜੀਤ ਸਿੰਘ, ਗੁਰਮੁੱਖ ਸਿੰਘ, ਗੁਰਬਚਨ ਸਿੰਘ, ਗੁਰਚਰਨ ਸਿੰਘ, ਇਕਬਾਲ ਸਿੰਘ, ਰਾਜਵਿੰਦਰ ਸਿੰਘ, ਕਮਲਪ੍ਰੀਤ ਸਿੰਘ, ਗੁਰਜੰਟ ਸਿੰਘ, ਹਰੀ ਸਿੰਘ, ਗੁਰਦੀਪ ਸਿੰਘ, ਗੋਰਾ ਸਿੰਘ, ਦੀਪਾ ਸਿੰਘ, ਕਰਮਵੀਰ ਸਿੰਘ, ਜੁਗਰਾਜ ਸਿੰਘ, ਜਸਵੀਰ ਸਿੰਘ, ਬੂਟਾ ਸਿੰਘ ਆਦਿ ਤੋਂ ਇਲਾਵਾ ਕਈ ਹੋਰ ਵੀ ਹਾਜਰ ਸਨ।