ਪੇਂਡੂ ਹੀ ਨੌਜਵਾਨਾਂ 'ਚ ਨਸ਼ਾ ਰੋਕ ਸਕਦੇ ਹਨ : ਐਸ.ਡੀ.ਐਮ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬਲਾਚੌਰ ਬਲਾਕ ਦੇ ਪਿੰਡ ਮਢਿਆਣੀ ਵਿਖੇ ਸ. ਜਗਜੀਤ ਸਿੰਘ ਐਸ. ਡੀ.ਐਮ ਬਲਾਚੌਰ ਦੀ ਪ੍ਰਧਾਨਗੀ ਹੇਠ ਨਸ਼ਿਆਂ ਦੀ ਰੋਕਥਾਮ ਦੇ ਸੰਬੰਧ ਵਿੱਚ ਕੈਂਪ ਲਗਾਇਆ ਗਿਆ..............

SDM during Giving information to People

ਬਲਾਚੌਰ : ਬਲਾਚੌਰ ਬਲਾਕ ਦੇ ਪਿੰਡ ਮਢਿਆਣੀ ਵਿਖੇ ਸ. ਜਗਜੀਤ ਸਿੰਘ ਐਸ. ਡੀ.ਐਮ ਬਲਾਚੌਰ ਦੀ ਪ੍ਰਧਾਨਗੀ ਹੇਠ ਨਸ਼ਿਆਂ ਦੀ ਰੋਕਥਾਮ ਦੇ ਸੰਬੰਧ ਵਿੱਚ ਕੈਂਪ ਲਗਾਇਆ ਗਿਆ। ਕੈਂਪ ਵਿੱਚ ਆਏ ਲੋਕਾਂ ਨੂੰ ਸੰਬੋਧਨ ਕਰਦਿਆਂ ਐਸ. ਡੀ.ਐਮ ਬਲਾਚੌਰ ਨੇ ਕਿਹਾ ਕਿ ਨਸ਼ਾ ਪੰਜਾਬੀ ਸਮਾਜ ਅਤੇ ਸਭਿਆਚਾਰ ਲਈ ਬਹੁਤ ਹੀ ਗੰਭੀਰ ਵਿਸ਼ਾ ਹੈ। ਵੱਖ-ਵੱਖ ਪਿੰਡਾਂ ਦੇ ਮੋਹਤਬਰ ਅਤੇ ਸਮਾਜ ਵਿੱਚ ਸੁਧਾਰ ਲਿਆਉਣ ਦੇ ਵਿਚਾਰ ਰੱਖਣ ਵਾਲੇ ਵਿਅਕਤੀ  ਹੀ ਨੌਜਵਾਨਾਂ ਵਿੱਚ ਨਸ਼ਾ ਰੋਕਣ ਲਈ ਅਹਿਮ ਭੂਮਿਕਾ ਨਿਭਾ ਸਕਦੇ ਹਨ।

ਉਨਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਚਲਾਈ ਜਾ ਰਹੀ ਨਸ਼ਾ ਰੋਕਣ ਦੀ ਇਸ ਮੁਹਿੰਮ ਨੂੰ ਕਾਫੀ ਚੰਗਾ ਹੁਲਾਰਾ ਮਿਲ ਰਿਹਾ ਹੈ। ਉਨਾਂ ਪਿੰਡਾਂ ਦੇ ਵਸਨੀਕਾਂ ਨੂੰ ਆਪਣੇ ਨੌਜਵਾਨ ਬੱਚਿਆਂ ਉੱਤੇ ਪੂਰੀ ਪਹਿਰੇਦਾਰੀ ਰੱਖਣ ਲਈ ਕਿਹਾ ਅਤੇ ਨਾਲ ਹੀ ਅਪੀਲ ਕੀਤੀ ਕਿ ਜਿਹੜੇ ਨੌਜਵਾਨ ਇਸ ਨਸ਼ੇ ਦੀ ਦਲਦਲ ਵਿੱਚ ਫਸੇ ਹੋਏ ਹਨ ਜਾਂ ਜਿਨਾਂ ਪਰਿਵਾਰਾਂ ਦੇ ਬੱਚੇ ਇਸ ਨਸ਼ੇ ਦੀ ਲੱਤ ਨਾਲ ਪੀੜਤ ਹਨ ਉਹ ਆਣੇ ਬੱਚਿਆਂ ਦਾ ਇਲਾਜ ਬਲਾਚੌਰ ਦੇ ਸਰਕਾਰੀ ਹਸਪਤਾਲ ਵਿੱਚ ਮੁਫ਼ ਕਰਵਾ ਸਕਦੇ ਹਨ।