ਸਬਜ਼ੀਆਂ ਦੇ ਭਾਅ ਚੜ੍ਹੇ ਆਸਮਾਨੀ, ਜੇਬਾਂ 'ਤੇ ਪਿਆ ਅਸਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮਾਨਸੂਨ ਨੇ ਬੇਸ਼ੱਕ ਲੋਕਾਂ ਨੂੰ ਰਾਹਤ ਤਾਂ ਦੇ ਦਿੱਤੀ ਹੈ, ਉਥੇ ਹੀ ਇਸ ਮਾਨਸੂਨ ਦਾ ਅਸਰ ਆਮ ਜਨਤਾ ਦੀਆਂ ਜੇਬਾਂ 'ਤੇ ਪੈ ਗਿਆ ਹੈ..............

Vegetable Shop

ਬਰਨਾਲਾ  : ਮਾਨਸੂਨ ਨੇ ਬੇਸ਼ੱਕ ਲੋਕਾਂ ਨੂੰ ਰਾਹਤ ਤਾਂ ਦੇ ਦਿੱਤੀ ਹੈ, ਉਥੇ ਹੀ ਇਸ ਮਾਨਸੂਨ ਦਾ ਅਸਰ ਆਮ ਜਨਤਾ ਦੀਆਂ ਜੇਬਾਂ 'ਤੇ ਪੈ ਗਿਆ ਹੈ। ਦਰਅਸਲ ਮਾਨਸੂਨ ਦੀ ਰੁੱਤ ਹੋਣ ਕਰਕੇ ਸਬਜ਼ੀਆਂ ਦੇ ਭਾਅ 2 ਗੁਣਾ ਵੱਧ ਗਏ ਹਨ। ਇਸ ਮੌਕੇ ਜਾਣਕਾਰੀ ਦਿੰਦਿਆਂ ਸਬਜੀ ਵਿਕਰੇਤਾ ਰਾਜਾ ਸਿੰਘ ਨੇ ਦੱਸਿਆ ਕਿ ਮਾਨਸੂਨ ਤੋਂ ਪਹਿਲਾਂ ਟਮਾਟਰ 40 ਰੁਪਏ ਕਿੱਲੋ ਸਨ, ਹੁਣ 60 ਰੁਪਏ ਹੋ ਗਏ ਹਨ, ਮਟਰ ਜੋ ਪਹਿਲਾ 60 ਰੁਪਏ ਸੀ, ਹੁਣ 120 ਰੁਪਏ ਕਿੱਲੋਂ ਹੋ ਗਏ ਹਨ, ਭਿੰਡੀ ਜੋ 20 ਰੁਪਏ ਕਿੱਲੋਂ ਸੀ, ਹੁਣ 40 ਰੁਪਏ ਕਿੱਲੋਂ ਹੋ ਗਈ ਹੈ, ਕਰੇਲਾ 30 ਰੁਪਏ ਸਨ, ਹੁਣ 60 ਰੁਪਏ ਕਿੱਲੋਂ ਹੋ ਗਏ ਹਨ, ਅਰਬੀ ਜੋ ਕਿ 20 ਰੁਪਏ ਕਿੱਲੋ ਸੀ ਹੁਣ 40 ਰੁਪਏ ਕਿੱਲੋ ਹੋ ਗਈ ਹੈ,

ਸ਼ਿਮਲਾ ਮਿਰਚ ਜੋ ਕਿ 60 ਰੁਪਏ ਕਿੱਲੋ ਸੀ, ਹੁਣ 80 ਰੁਪਏ ਕਿੱਲੋਂ ਤੇ ਪੁੱਜ ਗਈ ਹੈ। ਸਬਜ਼ੀ ਵਿਕਰੇਤਾਵਾਂ ਦੀ ਮੰਨੀਏ ਤਾਂ ਮੀਂਹ ਕਾਰਨ ਬਹੁਤੀਆਂ ਸਬਜ਼ੀਆਂ ਖੇਤਾਂ 'ਚ ਹੀ ਖ਼ਰਾਬ ਹੋ ਗਈਆਂ ਹਨ, ਜਿਸ ਕਾਰਨ ਸਬਜ਼ੀ ਦੀਆਂ ਕੀਮਤਾਂ 'ਚ ਭਾਰੀ ਵਾਧਾ ਹੋਇਆ ਹੈ। ਉਧਰ ਸਬਜ਼ੀਆਂ ਖਰੀਦ ਰਹੇ ਲੋਕ ਸਬਜ਼ੀਆਂ ਦੇ ਰੇਟਾਂ ਤੋਂ ਬਹੁਤ ਪ੍ਰੇਸ਼ਾਨ ਹਨ।  ਇਸ ਮੌਕੇ ਗੱਲਬਾਤ ਕਰਦਿਆਂ ਸਬਜੀ ਖਰੀਦਣ ਆਏ ਰਮਨਦੀਪ ਸਿੰਘ ਨੇ ਕਿਹਾ ਕਿ ਮਾਨਸੂਨ ਦੇ ਇਸ ਮੌਸਮ 'ਚ 40 ਰੁਪਏ ਕਿਲੋ ਮਿਲਣ ਵਾਲੀ ਸਬਜ਼ੀ ਅੱਜ 70 ਰੁਪਏ ਕਿਲੋ ਮਿਲ ਰਹੀ ਹੈ ਜਿਸਦਾ ਸਿੱਧਾ ਅਸਰ ਆਮ ਜਨਤਾ ਦੀ ਜੇਬਾਂ 'ਤੇ ਪਵੇਗਾ।