ਗੁਰਦੁਆਰੇ ਦੇ ਗ੍ਰੰਥੀ ਦੇ ਕੇਸਾਂ ਦੀ ਕੀਤੀ ਬੇਅਦਬੀ! ਅੱਗੋਂ ਗ੍ਰੰਥੀ ਦੇ ਵੀ ਹੋ ਗਏ ਹੈਰਾਨੀਜਨਕ ਖੁਲਾਸੇ

ਏਜੰਸੀ

ਖ਼ਬਰਾਂ, ਪੰਜਾਬ

ਗੁਰਦੁਆਰੇ ਦੇ ਗ੍ਰੰਥੀ ਦੇ ਕੇਸਾਂ ਦੀ ਬੇਅਦਬੀ!

Gurdwara Granthi Disrespect To Cases Surprising Revelations Granthi TarnTaran

ਤਰਨਤਾਰਨ: ਮਾਮਲਾ ਤਰਨਤਾਰਨ ਦੇ ਕੱਚਾ ਪੱਕਾ ਅਧੀਂਨ ਆਉਂਦੇ ਪਿੰਡ ਮੱਖੀ ਕਲਾਂ ਦਾ ਹੈ ਜਿੱਥੇ ਇੱਕ ਗੁਰਦੁਆਰੇ ਦੇ ਗ੍ਰੰਥੀ ਦੇ ਕੇਸਾਂ ਦੀ ਬੇਅਦਬੀ ਤੇ ਕੁੱਟਮਾਰ ਦੀ ਗੱਲ ਸਾਹਮਣੇ ਆਈ ਹੈ। ਪੀੜ੍ਹਤ ਗ੍ਰੰਥੀ ਨੇ ਦੱਸਿਆ ਕਿ ਉਸ ਨਾਲ ਜਗ੍ਹਾ ਦੇ ਝਗੜੇ ਨੂੰ ਲੈ ਕੇ ਉਸ ਦੇ ਭਰਾ ਤੇ ਭਤੀਜਿਆਂ ਨੇ ਉਸ ਨੂੰ ਬੁਰੀ ਤਰ੍ਹਾਂ ਕੁੱਟਮਾਰ ਹੀ ਨਹੀਂ ਕੀਤੀ ਬਲਕਿ ਉਸ ਦੇ ਕੇਸਾਂ ਦੀ ਬੇਅਦਬੀ ਵੀ ਕੀਤੀ ਹੈ।

ਜਿਸ ਦੀ ਕਿ ਪੀੜ੍ਹਤ ਗ੍ਰੰਥੀ ਨੇ ਪੁਲਿਸ ਕੋਲ ਸ਼ਿਕਾਇਤ ਵੀ ਦਰਜ ਕਰਵਾਈ ਹੈ ਪੀੜ੍ਹਤ ਗ੍ਰੰਥੀ ਨੇ ਦਸਿਆ ਕਿ ਉਹਨਾਂ ਦੇ ਕੇਸਾਂ ਦੀ ਬੇਅਦਬੀ ਕੀਤੀ ਗਈ ਹੈ ਇਸ ਲਈ ਸਰਕਾਰ ਤੋਂ ਇਹੀ ਮੰਗ ਕਰਦੇ ਹਨ ਕਿ ਉਹਨਾਂ ਨੂੰ ਇਨਸਾਫ਼ ਦਵਾਇਆ ਜਾਵੇ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਗ੍ਰੰਥੀ ਦੀ ਦਸਤਾਰ ਅਤੇ ਕੇਸਾਂ ਦੀ ਬੇਅਦਬੀ ਕੀਤੀ ਗਈ ਹੈ ਜੋ ਕਿ ਬਹੁਤ ਹੀ ਨਿੰਦਣਯੋਗ ਹੈ।

ਇਸ ਲਈ ਉਹ ਵੀ ਮੰਗ ਕਰਦੇ ਹਨ ਕਿ ਉਹਨਾਂ ਤੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ। ਓਧਰ ਜਦੋਂ ਇਸ ਸਬੰਧ ਵਿਚ ਕਥਿਤ ਵਿਅਕਤੀਆਂ ਭਾਵ ਵਿਰੋਧੀ ਧਿਰ ਦੇ ਵਿਅਕਤੀਆਂ ਨੇ ਗ੍ਰੰਥੀ ਨੂੰ ਲੈ ਕੇ ਹੀ ਹੈਰਾਨੀਜਨਕ ਖੁਲਾਸੇ ਕਰ ਦਿੱਤੇ। ਦੂਜੀ ਧਿਰ ਨੇ ਕਿਹਾ ਕਿ ਉਹ ਔਰਤਾਂ ਦੀ ਵਰਤੋਂ ਕਰ ਕੇ ਉਹਨਾਂ ਛੱਡ ਦਿੰਦਾ ਹੈ ਇਸ ਬਾਰੇ ਸਾਰੇ ਪਿੰਡ ਨੂੰ ਪਤਾ ਹੈ। ਉਹਨਾਂ ਨੇ ਗ੍ਰੰਥੀ ਨਾਲ ਕੋਈ ਲੜਾਈ ਵੀ ਨਹੀਂ ਕੀਤੀ।

ਉਹ ਉਹਨਾਂ ਨੂੰ ਮੰਦੀ ਸ਼ਬਦਾਵਲੀ ਵੀ ਬੋਲਦਾ ਹੈ ਇਸ ਲਈ ਉਹਨਾਂ ਤੇ ਹੀ ਝੂਠੇ ਇਲਜ਼ਾਮ ਲਗਾ ਰਿਹਾ ਹੈ। ਦੂਜੇ ਪਾਸੇ ਪੁਲਿਸ ਅਧਿਕਾਰੀਆਂ ਨੇ ਪੜਤਾਲ ਕਰ ਕੇ ਬਣਦੀ ਕਾਰਵਾਈ ਦਾ ਭਰੋਸਾ ਦਿੱਤਾ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਗ੍ਰੰਥੀ ਨੇ ਅਪਣੇ ਭਤੀਜਿਆਂ ਖਿਲ਼ਾਫ ਪਰਚਾ ਦਰਜ ਕਰਵਾਇਆ ਹੈ ਕਿ ਉਹਨਾਂ ਨੇ ਉਸ ਨਾਲ ਲੜਾਈ ਕੀਤੀ ਹੈ।

ਪਰ ਉਹ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ ਤੇ ਪੂਰੀ ਪੜਤਾਲ ਤੋਂ ਬਾਅਦ ਉਹ ਬਣਦੀ ਕਾਰਵਾਈ ਕਰਨਗੇ। ਸੋ ਸੱਚ ਕੀ ਹੈ ਇਹ ਤਾਂ ਪੁਲਿਸ ਤਫਤੀਸ਼ ਤੋਂ ਬਾਅਦ ਹੀ ਸਾਹਮਣੇ ਆਵੇਗਾ ਪਰ ਗ੍ਰੰਥੀ ਵੱਲੋਂ ਕੇਸਾਂ ਦੀ ਬੇਅਦਬੀ ਦੇ ਇਲਜ਼ਾਮਾਂ ਨੇ ਇਹ ਮਾਮਲਾ ਗੰਭੀਰ ਜ਼ਰੂਰ ਕਰ ਦਿੱਤਾ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow ਕਰੋ।