ਸੁਣੋ ਅਮਿਤਾਭ ਬੱਚਨ ਬਾਰੇ ਕੀ ਕਹਿਣੈ ਸੱਜਣ ਕੁਮਾਰ ਨੂੰ ਸਜ਼ਾ ਦਵਾਉਣ ਵਾਲੀ 1984 ਪੀੜਤ ਜਗਦੀਸ਼ ਕੌਰ ਦਾ

ਏਜੰਸੀ

ਖ਼ਬਰਾਂ, ਪੰਜਾਬ

ਬੀਬੀ ਜਗਦੀਸ਼ ਕੌਰ ਨੇ ਸਪੋਕੇਸਮੈਨ ਟੀਵੀ ਨਾਲ ਗੱਲਬਾਤ...

Jagdish Kaur 1984 Victim Convicted Sajjan Kumar Say About Amitabh Bachchan

ਚੰਡੀਗੜ੍ਹ: ਪਿਛਲੇ ਦਿਨਾਂ ਤੋਂ ਬਾਲੀਵੁੱਡ ਸਟਾਰ ਅਮਿਤਾਭ ਬੱਚਨ ਨੂੰ ਲੈ ਕੇ ਇਕ ਵਿਵਾਦ ਉਭਰ ਕੇ ਸਾਹਮਣੇ ਆਇਆ ਹੈ ਕਿ ਜਿਹਨਾਂ ਨੇ 1984 ਸਿੱਖ ਕਤਲੇਆਮ ਭੀੜ ਨੂੰ ਹਿੰਸਕ ਕਰਨ ਲਈ, ਸਿੱਖਾਂ ਦਾ ਕਤਲੇਆਮ ਕਰਨ ਲਈ ਉਕਸਾਉਣ ਲਈ ‘ਖੂਨ ਕਾ ਬਦਲਾ ਖੂਨ’ ਦੇ ਨਾਅਰੇ ਟੀਵੀ ਚੈਨਲ ਤੇ ਲਗਾਏ ਸਨ। ਇਸ ਬਾਬਾ ਬੀਬੀ ਜਗਦੀਸ਼ ਕੌਰ ਨਾਲ ਸਪੋਕਸਮੈਨ ਟੀਮ ਵੱਲੋਂ ਖਾਸ ਗੱਲਬਾਤ ਕੀਤੀ ਗਈ।

ਬੀਬੀ ਜਗਦੀਸ਼ ਕੌਰ ਨੇ ਸਪੋਕੇਸਮੈਨ ਟੀਵੀ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਬੇਸ਼ੱਕ ਅਮਿਤਾਭ ਬਚਨ ਨੇ ਕਿਸੇ ਸਿੱਖ ਦਾ ਕਤਲ ਨਹੀਂ ਕੀਤਾ ਪਰ ਬਚਨ ਵੱਲੋਂ ਬੋਲੇ ਗਏ ਬੋਲ ਸਿੱਖ ਕਤਲੇਆਮ ਨੂੰ ਵਧਾਵਾ ਦੇਣ ਵਾਲੇ ਸਨ। ਉਹਨਾਂ ਅੱਗੇ ਕਿਹਾ ਕਿ ਅਮਿਤਾਭ  ਬੱਚਨ ਨੇ ਅਜਿਹੇ ਭੜਕਾਊ ਬੋਲ ਬੋਲੇ ਸਨ ਪਰ ਉਹਨਾਂ ਤੇ ਹੁਣ ਤਕ ਕੋਈ ਪਰਚਾ ਦਰਜ ਕਿਉਂ ਨਹੀਂ ਕੀਤਾ ਗਿਆ?

ਉਹਨਾਂ ਨੇ ਉਸ ਸਮੇਂ ਬਹੁਤ ਸਾਰੇ ਲੋਕ ਅਪਣੀਆਂ ਅੱਖਾਂ ਸਾਹਮਣੇ ਮਰਦੇ ਦੇਖੇ। ਇਹਨਾਂ ਵਿਚ ਉਹਨਾਂ ਦੇ ਪਤੀ, ਪਿਤਾ, ਅਤੇ ਤਿੰਨ ਮਾਮੇ ਦੇ ਬੇਟੇ ਵੀ ਸ਼ਾਮਲ ਸਨ। ਬੀਬੀ ਜਗਦੀਸ਼ ਕੌਰ ਨੇ ਕਿਹਾ ਕਿ ਅਮਿਤਾਭ ਬੱਚਨ ਵੱਲੋਂ ਇਹ ਵੀ ਲਿਖਿਆ ਗਿਆ ਹੈ ਕਿ, “ਜਿਹੜੇ ਉਹਨਾਂ ਖਿਲਾਫ ਬੋਲਦੇ ਹਨ ਉਹਨਾਂ ਦੇ 9 ਕਰੋੜ ਫੈਨਜ਼ ਉਹਨਾਂ ਨੂੰ ਸਾੜ ਦੇਣਗੇ।” ਉਹਨਾਂ ਵੱਲੋਂ ਇਹ ਸ਼ਰੇਆਮ ਧਮਕੀ ਦਿੱਤੀ ਗਈ ਹੈ।

ਸਰਕਾਰ ਜਵਾਬ ਦੇਵੇ ਕਿ ਇਸ ਤੇ ਉਹ ਕੀ ਐਕਸ਼ਨ ਲੈਣਗੇ? ਉਹਨਾਂ ਨੂੰ ਇਸ ਕੇਸ ਵਿਚ ਲੜਦਿਆਂ 36 ਸਾਲ ਹੋ ਗਏ ਹਨ ਪਰ ਸਰਕਾਰ ਨੇ ਅਜੇ ਤਕ ਬੱਚਨ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ।

ਬੀਬੀ ਜਗਦੀਸ਼ ਕੌਰ ਨੇ ਭਾਵੁਕ ਹੁੰਦਿਆਂ ਕਿਹਾ ਕਿ ਜੇ ਅਮਿਤਾਭ ਬੱਚਨ ਸਿੱਖਾਂ ਦੀਆਂ ਲਾਸ਼ਾਂ ਤੇ ਪੈਰ ਰੱਖ ਕੇ ਸਟਾਰ ਬਣੇ ਹਨ ਤੇ ਉਸ ਨੇ ਇਕ ਫਿਰਕੇ ਦੀ ਰਹਿਨੂਮਾਈ ਪ੍ਰਾਪਤ ਕੀਤੀ ਹੈ ਤਾਂ ਕੀ ਉਹਨਾਂ ਨੇ ਅਪਣੇ ਫੈਨਜ਼ ਇਸ ਕਰ ਕੇ ਇਕੱਠੇ ਕੀਤੇ ਹਨ ਕਿ ਉਹਨਾਂ ਖਿਲਾਫ ਬੋਲਣ ਵਾਲੇ ਨੂੰ ਉਹ ਸਾੜ ਦੇਣਗੇ।  

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow ਕਰੋ।