ਸਾਬਕਾ ਪੀਏ ਦਾ ਦਾਅਵਾ, ਵਿਧਾਇਕ ਸੰਦੋਆ ਦੇ ਆਦੇਸ਼ 'ਤੇ ਮਿਲੀ ਹਮਲਾਵਰ ਨੂੰ ਕਲੀਨ ਚਿੱਟ
ਆਮ ਆਦਮੀ ਪਾਰਟੀ ਦੇ ਰੂਪਨਗਰ ਤੋਂ ਵਿਧਾਇਕ ਅਮਰਜੀਤ ਸਿੰਘ ਸੰਦੋਆ ਦੇ ਸਾਬਕਾ ਪੀਏ ਜਸਪਾਲ ਸਿੰਘ ਪਾਲੀ ਨੇ ਕਿਹਾ ਹੈ ਕਿ ਵਿਧਾਇਕ ਦੇ ਆਦੇਸ਼ 'ਤੇ ਹੀ ...
ਰੂਪਨਗਰ : ਆਮ ਆਦਮੀ ਪਾਰਟੀ ਦੇ ਰੂਪਨਗਰ ਤੋਂ ਵਿਧਾਇਕ ਅਮਰਜੀਤ ਸਿੰਘ ਸੰਦੋਆ ਦੇ ਸਾਬਕਾ ਪੀਏ ਜਸਪਾਲ ਸਿੰਘ ਪਾਲੀ ਨੇ ਕਿਹਾ ਹੈ ਕਿ ਵਿਧਾਇਕ ਦੇ ਆਦੇਸ਼ 'ਤੇ ਹੀ ਹਮਲਾਵਰਾਂ ਨੂੰ ਕਲੀਨ ਚਿੱਟ ਦਿਤੀ ਗਈ ਸੀ। ਇਸ ਗੱਲ ਦਾ ਖ਼ੁਲਾਸਾ ਪਾਲੀ ਨੇ ਕਾਂਗਰਸ ਵਿਚ ਸ਼ਾਮਲ ਹੋਣ ਤੋਂ ਬਾਅਦ ਕੀਤਾ ਹੈ। ਦਸ ਦਈਏ ਕਿ ਵਿਧਾਇਕ ਸੰਦੋਆ ਪਿਛਲੇ ਸਮੇਂ ਦੌਰਾਨ ਰੇਤ ਮਾਫ਼ੀਆ ਦਾ ਪਰਦਾਫਾਸ਼ ਕਰਨ ਨੂੰ ਲੈ ਕੇ ਕਾਫ਼ੀ ਚਰਚਾ ਵਿਚ ਆਏ ਸਨ। ਰੇਤ ਮਾਫ਼ੀਆ ਵਲੋਂ ਉਨ੍ਹਾਂ ਦੀ ਕੁੱਟਮਾਰ ਕਰਨ ਦਾ ਵੀਡੀਓ ਵਿਚ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਸੀ।
ਇਸ ਦੌਰਾਨ ਉਨ੍ਹਾਂ ਦੇ ਨਾਲ ਜਸਪਾਲ ਸਿੰਘ ਦੀ ਵੀ ਕੁੱਟਮਾਰ ਹੋਈ ਸੀ। ਪੁਲਿਸ ਨੇ ਇਸ ਮਾਮਲੇ ਵਿਚ 8 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਅੱਠ ਮੁਲਜ਼ਮਾਂ ਵਿਚੋਂ ਇਕ ਅੰਮ੍ਰਿਤ ਸਿੰਘ ਹੈ। ਵੀਡੀਓ ਕਲਿੱਪ ਅਨੁਸਾਰ ਉਸ ਨੂੰ ਜਸਪਾਲ ਸਿੰਘ ਨੂੰ ਸੁੱਟਣ ਤੋਂ ਬਾਅਦ ਗ੍ਰਿਫ਼ਤਾਰ ਕੀਤਾ ਗਿਆ ਸੀ। ਬਾਅਦ ਵਿਚ ਜੁਲਾਈ ਮਹੀਨੇ ਜਸਪਾਲ ਨੇ ਮੁਲਜ਼ਮ ਅੰਮ੍ਰਿਤ ਸਿੰਘ ਨੂੰ ਕਲੀਨ ਚਿੱਟ ਕੇ ਕੇ ਪੁਲਿਸ ਦੇ ਸਾਹਮਣੇ ਕਿਹਾ ਸੀ ਕਿ ਉਨ੍ਹਾਂ ਨੇ ਉਸ ਨੂੰ ਨਹੀਂ ਮਾਰਿਆ ਅਤੇ ਉਨ੍ਹਾਂ ਨੇ ਹਮਲਾਵਰਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ।
ਇਸ ਤੋਂ ਬਾਅਦ ਪੁਲਿਸ ਨੇ ਆਨੰਦਪੁਰ ਸਾਹਿਬ ਅਦਾਲਤ ਵਿਚ ਇਕ ਅਰਜ਼ੀ ਦਾਇਰ ਕੀਤੀ, ਜਿੱਥੇ ਜਸਪਾਲ ਸਿੰਘ ਨੇ ਫਿਰ ਤੋਂ ਅੰਮ੍ਰਿਤ ਦੇ ਪੱਖ ਵਿਚ ਬਿਆਨ ਦਿਤਾ ਅਤੇ ਇਸ ਦੇ ਨਤੀਜੇ ਵਜੋਂ ਅਦਾਲਤ ਨੇ ਅੰਮ੍ਰਿਤ ਨੂੰ ਰਿਹਾਅ ਕਰ ਦਿਤਾ ਸੀ। ਸ਼ੁਕਰਵਾਰ ਨੂੰ ਕਾਂਗਰਸ ਵਿਚ ਸ਼ਾਮਲ ਹੋਣ ਤੋਂ ਬਾਅਦ ਜਸਪਾਲ ਨੇ ਕਿਹਾ ਕਿ ਉਹ ਪਾਰਟੀ ਦੇ ਸੰਸਥਾਪਕ ਕਰਮਚਾਰੀ ਸਨ ਅਤੇ ਪਾਰਟੀ ਵਿਚ ਘੁਸਪੈਠ ਦੇ ਕਾਰਨ ਨਿਰਾਸ਼ਾ ਮਹਿਸੂਸ ਕਰ ਰਹੇ ਸਨ।
21 ਜੂਨ ਨੂੰ ਅੰਮ੍ਰਿਤ ਸਿੰਘ ਵਲੋਂ ਕੁੱਟਮਾਰ ਦੇ ਦੋਸ਼ਾਂ ਦੇ ਉਲਟ ਹੋਣ ਸਬੰਧੀ ਪੁਛੇ ਜਾਣ 'ਤੇ ਉਨ੍ਹਾਂ ਕਿਹਾ ਕਿ ਉਹ ਵਿਧਾਇਕ ਦੇ ਆਦੇਸ਼ਾਂ ਦਾ ਪਾਲਣ ਕਰ ਰਹੇ ਸਨ। ਜਦੋਂ ਉਨ੍ਹਾਂ ਨੂੰ ਯਾਦ ਦਿਵਾਇਆ ਗਿਆ ਕਿ ਸੰਦੋਆ ਨੇ ਅੰਮ੍ਰਿਤ ਨੂੰ ਕਲੀਨ ਚਿੱਟ ਦੇਣ ਵਿਚ ਅਪਣੀ ਭੂਮਿਕਾ ਤੋਂ ਇਨਕਾਰ ਕਰ ਦਿਤਾ ਹੈ ਤਾਂ ਉਨ੍ਹਾਂ ਕਿਹਾ ਕਿ ਪੀਏ ਦੇ ਲਈ ਅਪਣੇ ਮਾਲਕ ਦੀ ਸਹਿਮਤੀ ਤੋਂ ਬਿਨਾਂ ਪੁਲਿਸ ਨੂੰ ਅਜਿਹਾ ਬਿਆਨ ਦੇਣਾ ਸੰਭਵ ਨਹੀਂ ਸੀ। ਜਸਪਾਲ ਦੇ ਦੋਸ਼ਾਂ ਨੂੰ ਪੂਰਾ ਕਰਦੇ ਹੋਏ ਸੰਦੋਆ ਨੇ ਦਾਅਵਾ ਕੀਤਾ ਕਿ ਅੰਮ੍ਰਿਤ ਨੂੰ ਕਲੀਨ ਚਿੱਟ ਦੇ ਬਾਰੇ ਵਿਚ ਉਨ੍ਹਾਂ ਨੂੰ ਕੁੱਝ ਨਹੀਂ ਪਤਾ।
ਦਸ ਦਈਏ ਕਿ ਬੀਤੇ ਦਿਨ ਹਲਕਾ ਰੂਪਨਗਰ (ਰੋਪੜ) ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਰਜੀਤ ਸਿੰਘ ਸੰਦੋਆ ਦੇ ਪੀਏ ਜਸਪਾਲ ਸਿੰਘ ਪਾਲੀ ਨੇ ਉਨ੍ਹਾਂ ਦਾ ਸਾਥ ਛੱਡ ਕੇ ਕਾਂਗਰਸ ਦਾ ਪੱਲਾ ਫੜ ਲਿਆ ਹੈ। ਉਨ੍ਹਾਂ ਦੇ ਨਾਲ ਇਕ ਦਰਜਨ ਦੇ ਕਰੀਬ 'ਆਪ' ਵਰਕਰ ਵੀ ਕਾਂਗਰਸ ਪਾਰਟੀ ਵਿਚ ਸ਼ਾਮਲ ਹੋ ਗਏ।