15 ਸਾਲਾਂ ਤੋਂ ਮੰਜੇ 'ਤੇ ਪਏ ਪੁੱਤ ਦੀ, 80 ਸਾਲਾ ਮਾਂ ਕਰ ਰਹੀ ਹੈ ਸੰਭਾਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕੀ ਦੁਖਿਆਰੇ ਪਰਵਾਰ ਵੱਲ ਕੋਈ ਮਦਦ ਦਾ ਹੱਥ ਵਧੇਗਾ?

80 years Old mother and her son

ਰੂਪਨਗਰ (ਸਵਰਨ ਸਿੰਘ ਭੰਗੂ) : ਰੂਪਨਗਰ ਦੇ ਪਿੰਡ ਸਿੰਘ ਭਗਵੰਤ ਪੁਰ ਦਾ 58 ਸਾਲਾ ਵਿਅਕਤੀ ਗੁਰਮੀਤ ਸਿੰਘ ਪਿਛਲੇ 15 ਸਾਲਾਂ ਤੋਂ ਮੰਜੇ 'ਤੇ ਪਿਆ ਮੱਦਦ ਦੀ ਉਡੀਕ ਕਰ ਰਿਹਾ ਹੈ। 2005 ਵਿਚ ਗੁਰਮੀਤ ਸਿੰਘ ਆਪਣੇ ਘਰ ਦੀ ਛੱਤ 'ਤੇ ਖੜ੍ਹਾ ਸੀ ਤੇ ਨਾਲ ਹੀ ਇਕ ਵਿਅਕਤੀ ਦਰਖਤ ਕੱਟ ਰਿਹਾ ਸੀ। ਦਰਖਤ ਦਾ ਟਾਹਣਾ ਗੁਰਮੀਤ ਦੇ ਉਪਰ ਆ ਡਿੱਗਾ ਜਿਸ ਕਾਰਨ ਉਹ ਛੱਤ ਤੋਂ ਡਿੱਗ ਗਿਆ।

ਉਸ ਦੀ ਰੀੜ ਦੀ ਹੱਡੀ ਇਸ ਹੱਦ ਤੱਕ ਨੁਕਸਾਨੀ ਗਈ ਕਿ ਡਾਕਟਰਾਂ ਨੇ ਉਸ ਦਾ ਅਪ੍ਰੇਸ਼ਨ ਕਰਕੇ ਰਾਡ ਪਾਉਣੀ ਪਈ। ਇਕ ਸਾਲ ਬਾਅਦ ਮੁੜ ਅਪਰੇਸ਼ਨ ਕਰ ਕੇ ਰਾਡ ਕਢਵਾਈ ਜਾਣੀ ਸੀ ਪਰ ਪਰਵਾਰ ਦੀ ਹਾਲਤ ਖਸਤਾ ਹੋਣ ਕਰਕੇ ਮੁੜ ਅਪ੍ਰੇਸ਼ਨ ਕਰਵਾਉਣ 'ਚ ਅਸਮਰਥ ਰਿਹਾ। ਹੁਣ ਉਸ ਦੀ 80 ਸਾਲਾ ਮਾਂ ਉਸਦੀ ਦੇਖ ਭਾਲ ਕਰ ਰਹੀ ਹੈ।

ਗੁਰਮੀਤ ਸਿੰਘ ਦੀ ਪਤਨੀ ਆਪਣੇ ਦੋ ਬੱਚਿਆਂ ਨੂੰ ਲੈ ਕੇ ਘਰੋਂ ਚਲੀ ਗਈ। ਘਰ ਵਿਚ ਕਮਾਈ ਦਾ ਕੋਈ ਸਾਧਨ ਨਾ ਹੋਣ ਕਾਰਨ ਗ਼ਰੀਬੀ 'ਚ ਦਿਨ ਕੱਟੀ ਕਰ ਰਹੇ ਹਨ। ਗੁਰਮੀਤ ਅਤੇ ਉਸ ਦੀ ਮਾਂ ਨੂੰ ਸਰਕਾਰ ਕੋਲੋਂ 750-750 ਰੁਪਏ ਬੁਢਾਪਾ ਪੈਨਸ਼ਨ ਮਿਲਦੀ ਹੈ। ਹੁਣ ਉਹ ਇੰਨੇ ਪੈਸਿਆਂ 'ਚ ਘਰ ਦਾ ਖ਼ਰਚ ਚਲਾਉਣ ਜਾਂ ਦਵਾਈਆਂ 'ਤੇ ਖ਼ਰਚਣ। 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।