ਬਾਦਲ ਤੇ ਕੈਪਟਨ ਨੂੰ ‘ਆਪ’ ਨੇ ਘੇਰਿਆ, ਦੋਵੇਂ ਪਾਰਟੀਆਂ ਬਿਜਲੀ ਮਾਫੀਆ ਨਾਲ ਘਿਓ-ਖਿਚੜੀ!
ਨਤੀਜੇ ਵਜੋਂਆਮ ਘਰੇਲੂ ਪਰਿਵਾਰ ਨੂੰ ਪ੍ਰਤੀ ਯੂਨਿਟ 9 ਰੁਪਏ ਬਿਜਲੀ ਪੈ ਰਹੀ ਹੈ।
ਚੰਡੀਗੜ੍ਹ: ਆਮ ਆਦਮੀ ਪਾਰਟੀ ਨੇ ਕਿਹਾ ਕਿ ਸਰਕਾਰੀ ਸਰਪ੍ਰਸਤੀ ਹੇਠ ਸੰਗਠਿਤ ਬਿਜਲੀ ਮਾਫੀਆ ਦੇ ਹੱਥੋਂ ਹਰ ਬਿਜਲੀ ਖਪਤਕਾਰ ਦੀ ਲੁੱਟ ਬਾਰੇ ਅਕਾਲੀ-ਭਾਜਪਾ ਅਤੇ ਸੱਤਾਧਾਰੀ ਕਾਂਗਰਸ ਦੇ ਨੇਤਾਵਾਂ ਨੂੰ ਮਗਰਮੱਛਾਂ ਦੇ ਹੰਝੂ ਵਹਾਉਣ ਦਾ ਕੋਈ ਹਕ ਨਹੀਂ ਹੈ। ਸਿਆਸਤਦਾਨ ਬਿਜਲੀ ਮਾਫੀਆ ਦੇ ਨਾਲ ਪੂਰੀ ਤਰ੍ਹਾਂ ਮਿਲੇ ਹੋਏ ਹਨ।
ਆਮ ਲੋਕਾਂ ਦਾ ਅਪਣੇ ਤੋਂ ਧਿਆਨ ਹਟਾਉਣ ਲਈ ਸੁਖਬੀਰ ਬਾਦਲ ਨੇ ਸਿਕੰਦਰ ਸਿੰਘ ਮਲੂਕਾ ਤੇ ਬਿਆਨਬਾਜ਼ੀ ਕਰਵਾਉਣੀ ਸ਼ੁਰੂ ਕਰ ਦਿੱਤੀ ਹੈ ਤਾਂ ਕਿ ਮਹਿੰਗੀ ਬਿਜਲੀ ਅਤੇ ਮਾਫੀਆ ਦਾ ਮੁਦਾ ਸਿਕੰਦਰ ਸਿੰਘ ਮਲੂਕਾ ਅਤੇ ਗੁਰਪ੍ਰੀਤ ਸਿੰਘ ਕਾਂਗੜ ਦੇ ਚੋਣ ਖੇਤਰ ਰਾਮਪੁਰਾ ਫੂਲ ਤਕ ਸੀਮਿਤ ਰਹੇ ਜਾਵੇ ਪਰ ਸੁਖਬੀਰ ਸਿੰਘ ਬਾਦਲ ਅਪਣੇ ਜੀ ਹਜ਼ੂਰ ਸਿਕੰਦਰ ਸਿੰਘ ਮਲੂਕਾ ਤੇ ਗਲਤ ਦਾਅ ਲਗਾ ਬੈਠੇ ਹਨ ਕਿਉਂ ਕਿ ਬਿਜਲੀ ਮੰਤਰੀ ਹੁੰਦੇ ਹੋਏ ਸਿਕੰਦਰ ਸਿੰਘ ਮਲੂਕਾ ਵੀ ਟ੍ਰਾਂਸਫਾਰਮਰ ਅਤੇ ਮੀਟਰ ਮਾਫੀਆ ਪਾਲਣ ਦੇ ਆਰੋਪਾਂ ਵਿਚ ਦਾਗੀ ਹਨ ਅਤੇ ਲੋਕਾਂ ਨੂੰ ਉਹ ਆਰੋਪ ਹੁਣ ਵੀ ਭੁੱਲੇ ਨਹੀਂ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।