ਗਰੀਬਾਂ ਦੇ ਰਾਸ਼ਨ 'ਤੇ ਡਾਕਾ! ਘਰ 'ਚ ਗੱਡੀ, AC ਤੇ ਟਰੈਕਟਰ ਵਾਲੇ ਲੋਕਾਂ ਨੇ ਵੀ ਬਣਵਾ ਰੱਖੇ ਨੇ ਨੀਲੇ ਕਾਰਡ

ਏਜੰਸੀ

ਖ਼ਬਰਾਂ, ਪੰਜਾਬ

15 ਲੱਖ ਨੀਲੇ ਕਾਰਡ ਧਾਰਕਾਂ 'ਚੋਂ 87651 ਲੋਕਾਂ ਦੇ ਕਾਰਡ ਰੱਦ ਕੀਤੇ ਗਏ

People with AC and tractors have also kept ration cards

 

ਚੰਡੀਗੜ੍ਹ: ਪੰਜਾਬ ਸਰਕਾਰ ਹੁਣ ਗਰੀਬਾਂ ਦਾ ਰਾਸ਼ਨ ਚੋਰੀ ਕਰਨ ਵਾਲੇ ਅਮੀਰ ਲੋਕਾਂ ਦੀ ਭਾਲ ਕਰ ਰਹੀ ਹੈ। ਕਾਰ, ਏ.ਸੀ ਅਤੇ ਦੋ-ਦੋ ਮਕਾਨ ਹੋਣ ਦੇ ਬਾਵਜੂਦ ਪੰਜਾਬ ਵਿਚ ਕਈ ਲੋਕਾਂ ਨੇ ਨਜਾਇਜ਼ ਨੀਲੇ ਕਾਰਡ ਬਣਾਏ ਹੋਏ ਹਨ। ਰੀ-ਵੈਰੀਫਿਕੇਸ਼ਨ ਵਿਚ ਕਈ ਹੈਰਾਨ ਕਰਨ ਵਾਲੇ ਤੱਥ ਸਾਹਮਣੇ ਆ ਰਹੇ ਹਨ।
ਇਹਨਾਂ ਤੱਥਾਂ ਦੇ ਆਧਾਰ 'ਤੇ ਜਦੋਂ 10 ਜ਼ਿਲ੍ਹਿਆਂ 'ਚ ਰਿਐਲਿਟੀ ਚੈੱਕ ਕੀਤਾ ਗਿਆ ਤਾਂ 15 ਲੱਖ ਨੀਲੇ ਕਾਰਡ ਧਾਰਕਾਂ 'ਚੋਂ 87651 ਲੋਕਾਂ ਦੇ ਕਾਰਡ ਰੱਦ ਕੀਤੇ ਗਏ ਅਤੇ ਪਤਾ ਲੱਗਿਆ ਕਿ ਕਈ ਥਾਵਾਂ 'ਤੇ ਪਿੰਡਾਂ 'ਚ ਟਰੈਕਟਰ ਰੱਖਣ ਵਾਲੇ ਕਿਸਾਨ ਵੀ ਕਾਰਡ ਬਣਾ ਕੇ ਸਕੀਮਾਂ ਦਾ ਲਾਭ ਲੈ ਰਹੇ ਹਨ।

ਇਹ ਵੀ ਪੜ੍ਹੋ: ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ ਭੇਟ ਕੀਤੇ ਸੋਨੇ ’ਚ ਹੇਰਾਫੇਰੀ ਦਾ ਮਾਮਲਾ: ਡਾ. ਸਮਰਾ ਨੇ ਮਾਮਲਾ ਬੰਦ ਕਰਨ ਦੀ ਕੀਤੀ ਮੰਗ

ਪਠਾਨਕੋਟ 'ਚ ਜਦੋਂ ਵਿਭਾਗ ਦੀ ਟੀਮ ਕਾਰਡਾਂ ਦੀ ਚੈਕਿੰਗ ਕਰ ਰਹੀ ਸੀ ਤਾਂ ਪਿੰਡ ਢੋਲੋਵਾਲ 'ਚ ਅਜਿਹਾ ਮਾਮਲਾ ਸਾਹਮਣੇ ਆਇਆ, ਜਿਸ 'ਚ ਕਾਰਡ ਧਾਰਕ ਦੇ ਪੱਕੇ ਘਰ 'ਚ 10 ਲੱਖ ਰੁਪਏ ਦੀ ਕਾਰ, ਏਅਰ ਕੰਡੀਸ਼ਨਰ ਅਤੇ ਟਰੈਕਟਰ ਵੀ ਖੜ੍ਹਿਆ ਪਾਇਆ ਗਿਆ। ਮਾਪਦੰਡਾਂ ਨੂੰ ਨਜ਼ਰਅੰਦਾਜ਼ ਕਰਕੇ ਬਣਾਏ ਗਏ ਫਲੋਰਾ ਪਿੰਡ ਦੇ 56 ਸਮਾਰਟ ਕਾਰਡ ਧਾਰਕਾਂ ਵਿਚੋਂ 28 ਦੇ ਕਾਰਡ ਰੱਦ ਕਰਨੇ ਪਏ। ਅੰਮ੍ਰਿਤਸਰ 'ਚ ਪ੍ਰਾਈਵੇਟ ਨੌਕਰੀਆਂ ਅਤੇ ਦਿਹਾੜੀਦਾਰਾਂ ਨੂੰ ਸਰਕਾਰੀ ਨੌਕਰੀਆਂ 'ਚ ਦਿਖਾ ਕੇ ਨਾਵਾਂ ਨੂੰ ਕੱਟ ਦਿੱਤਾ ਗਿਆ। ਅੰਮ੍ਰਿਤਸਰ ਦੇ ਡੀਐਫਐਸਈ ਅਮਰਜੀਤ ਸਿੰਘ ਨੇ ਦੱਸਿਆ ਕਿ ਸ਼ਿਕਾਇਤਾਂ ਦੀ ਗਿਣਤੀ ਦੇ ਆਧਾਰ ’ਤੇ ਸਰਵੇ ਕੀਤਾ ਜਾਵੇਗਾ। ਸਕਰੀਨਿੰਗ ਵੀ ਹੋਵੇਗੀ।

ਇਹ ਵੀ ਪੜ੍ਹੋ: ਦਿਲ ਲਈ ਫ਼ਾਇਦੇਮੰਦ ਹੈ ਕੱਚਾ ਨਾਰੀਅਲ, ਜਾਣੋ ਹੋਰ ਫਾਇਦੇ 

ਇਹ ਹਨ ਸ਼ਰਤਾਂ

ਨੀਲੇ ਕਾਰਡ ਦੀ ਸ਼ਰਤ ਮੁਤਾਬਕ ਕਾਰ, ਏਸੀ, ਸਰਕਾਰੀ ਨੌਕਰੀ ਅਤੇ ਪੈਨਸ਼ਨ ਲੈਣ ਵਾਲਿਆਂ ਨੂੰ ਮੁਫ਼ਤ ਰਾਸ਼ਨ ਦੀ ਸਹੂਲਤ ਨਹੀਂ ਮਿਲ ਸਕਦੀ।

ਵਿਅਕਤੀ ਨੇ ਖੁਦ ਰੱਦ ਕਰਵਾਇਆ ਕਾਰਡ

ਪਠਾਨਕੋਟ ਦਾ ਰਹਿਣ ਵਾਲਾ ਇਕ ਵਿਅਕਤੀ  ਆਪਣਾ ਕਾਰਡ ਕੈਂਸਲ ਕਰਵਾਉਣ ਲਈ ਦਫ਼ਤਰ ਪਹੁੰਚਿਆ। ਜ਼ਿਲ੍ਹਾ ਫੂਡ ਸਪਲਾਈ ਕੰਟਰੋਲਰ ਰਜਨੀਸ਼ ਕੌਰ ਨੇ ਦੱਸਿਆ ਕਿ ਉਕਤ ਵਿਅਕਤੀ ਨੇ ਕੋਰੋਨਾ 'ਚ ਨੌਕਰੀ ਜਾਣ ਕਾਰਨ ਆਰਥਿਕ ਹਾਲਤ ਠੀਕ ਨਾ ਹੋਣ ਕਾਰਨ ਕਾਰਡ ਬਣਵਾ ਲਿਆ ਸੀ ਅਤੇ ਹੁਣ ਹਾਲਤ ਠੀਕ ਹੋਣ ਕਾਰਨ ਉਹ ਖੁਦ ਕਾਰਡ ਕੈਂਸਲ ਕਰਵਾਉਣ ਆਇਆ ਹੈ।

ਗਲਤ ਜਾਣਕਾਰੀ ਦੇ ਆਧਾਰ ਤੇ ਬਣਵਾਇਆ ਕਾਰਡ

ਵਾਰਡ ਨੰਬਰ 35 ਦੇ ਪ੍ਰੇਮ ਕੁਮਾਰ ਨਾਂਅ ਦੇ ਵਿਅਕਤੀ ਨੇ ਨੀਲਾ ਕਾਰਡ ਬਣਾਉਣ ਲਈ ਆਪਣੀ ਪਤਨੀ ਨੂੰ ਆਪਣੀ ਬੇਟੀ ਦੱਸਿਆ। ਇਹ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਉਹਨਾਂ ਦੀ ਪਤਨੀ ਪਿਛਲੇ ਸਾਲ ਕਾਂਗਰਸ ਪਾਰਟੀ ਤੋਂ ਕੌਂਸਲਰ ਬਣੀ ਸੀ। ਕੌਂਸਲਰ ਔਰਤ ਅਤੇ ਉਸ ਦਾ ਪਤੀ ਕਾਰਡ ’ਤੇ ਰਾਸ਼ਨ ਲੈਂਦੇ ਰਹੇ, ਜਦਕਿ ਕੌਂਸਲਰ ਸਰਕਾਰੀ ਸਹੂਲਤ ਦਾ ਲਾਭ ਨਹੀਂ ਲੈ ਸਕੇ। ਇੰਨਾ ਹੀ ਨਹੀਂ ਉਸ ਦੇ ਪਤੀ ਨੇ ਆਪਣੀ ਸਾਲਾਨਾ ਆਮਦਨ 30 ਹਜ਼ਾਰ ਰੁਪਏ ਦੱਸੀ ਸੀ। ਇਸ ਦੇ ਨਾਲ ਹੀ ਐਸਡੀਐਮ ਲਾਲ ਵਿਸ਼ਵਾਸ ਨੇ ਦੱਸਿਆ ਕਿ ਉਹਨਾਂ ਖ਼ਿਲਾਫ਼ ਸ਼ਿਕਾਇਤ ਮਿਲੀ ਹੈ ਅਤੇ ਕਾਰਵਾਈ ਕੀਤੀ ਜਾਵੇਗੀ।