ਅਦਾਲਤ 'ਚ ਦੂਜੇ ਦਿਨ ਵੀ ਕਠੂਆ ਜਬਰ-ਜਨਾਹ ਮਾਮਲੇ ਦੀ ਸੁਣਵਾਈ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਦੇਸ਼ ਦੀ ਸਰਵ ਉਚ ਅਦਾਲਤ ਸੁਪਰੀਮ ਕੋਰਟ ਦੇ ਆਦੇਸ਼ਾਂ 'ਤੇ ਪਠਾਨਕੋਟ ਦੀ ਜ਼ਿਲ੍ਹਾ ਅਤੇ ਸੈਸ਼ਨ ਜੱਜ ਦੀ ਅਦਾਲਤ ਵਿਚ ਕਠੂਆ ਸਮੂਹਕ ਬਲਾਤਕਾਰ ਬਾਅਦ ...

Taking Accused to Court

ਗੁਰਦਾਸਪੁਰ : ਦੇਸ਼ ਦੀ ਸਰਵ ਉਚ ਅਦਾਲਤ ਸੁਪਰੀਮ ਕੋਰਟ ਦੇ ਆਦੇਸ਼ਾਂ 'ਤੇ ਪਠਾਨਕੋਟ ਦੀ ਜ਼ਿਲ੍ਹਾ ਅਤੇ ਸੈਸ਼ਨ ਜੱਜ ਦੀ ਅਦਾਲਤ ਵਿਚ ਕਠੂਆ ਸਮੂਹਕ ਬਲਾਤਕਾਰ ਬਾਅਦ ਉਸ ਨਾਬਾਲਗ਼ ਲੜਕੀ ਦੀ ਹਤਿਆ ਦੇ ਮਾਮਲੇ ਦੀ ਸੁਣਵਾਈ ਸ਼ੁਰੂ ਹੋ ਗਈ ਹੈ। ਪੁਲਿਸ ਨੂੰ ਜੰਮੂ ਤੋਂ 60 ਕਿਲੋਮੀਟਰ ਦੂਰ ਜੰਗਲਾਂ ਵਿਚੋਂ ਪੀÎੜਤ ਨਾਬਾਲਗ਼ ਲੜਕੀ ਦੀ ਲਾਸ਼ ਮਿਲੀ ਸੀ।

ਦੋਸ਼ ਸੀ ਕਿ ਇਸ ਲੜਕੀ ਨੂੰ ਅਗ਼ਵਾ ਕਰ ਕੇ ਚਾਰ ਦਿਨ ਜੰਗਲ ਦੇ ਨਾਲ ਲਗਦੇ ਮੰਦਰ ਵਿਚ ਰੱਖਣ ਤੋਂ ਬਾਅਦ ਸਮੂਹਕ ਬਲਾਤਕਾਰ ਤੋਂ ਬਾਅਦ ਉਸ ਦਾ ਕਤਲ ਕਰ ਕੇ ਲਾਸ਼ ਜੰਗਲ ਵਿਚ ਸੁੱਟ ਦਿਤੀ ਗਈ ਸੀ। ਇਸ ਮਾਮਲੇ ਨਾਲ ਸਬੰਧਤ ਦੋਸ਼ੀਆਂ ਨੂੰ ਪੁਲਿਸ ਸਵੇਰੇ 9.55 ਵਜੇ ਕਠੂਆ ਦੀ ਜੇਲ ਤੋਂ ਪਠਾਨਕੋਟ ਦੀਆਂ ਅਦਾਲਤ ਵਿਚ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਲੈ ਕੇ ਗਈ। ਡੀ.ਐਸ.ਪੀ. ਗੌਰਵ ਮਹਾਜਨ ਦੀ ਅਗਵਾਈ ਹੇਠ ਦੋਸ਼ੀਆਂ ਨੂੰ ਕਠੂਆ ਜੇਲ ਲਿਆਂਦਾ ਗਿਆ ਸੀ ਅਤੇ ਸਵੇਰੇ 11.55 ਵਜੇ ਦੋਸ਼ੀ ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ ਪਠਾਨਕੋਟ ਦੀ ਅਦਾਲਤ ਵਿਚ ਕੇਸ ਦੀ ਸੁਣਵਾਈ ਲਈ ਹਾਜ਼ਰ ਹੋਏ। 

ਜ਼ਿਕਰਯੋਗ ਹੈ ਕਿ 8 ਵਿਚੋਂ 7 ਬਾਲਗ ਦੋਸ਼ੀ  ਮਾਨਯੋਗ ਅਦਾਲਤ ਵਿਚ ਹਾਜ਼ਰ ਹੋਏ ਅਤੇ ਇਸ ਜ਼ਿਲ੍ਹਾ ਅਤੇ ਸੈਸ਼ਨ ਅਦਾਲਤ ਦੇ ਬਾਹਰ ਅਤੇ ਚਾਰੇ ਪਾਸੇ ਐਸਐਸਪੀ ਵਿਵੇਕਸ਼ੀਲ ਸੋਨੀ ਦੀ ਅਗਵਾਈ ਹੇਠ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ। ਜ਼ਿਲ੍ਹਾ ਬਾਰ ਐਸੋਸਏਸ਼ਨ ਪਠਾਨਕੋਟ ਦੇ ਪਧਾਨ ਸੀ੍ਰ ਰਛਪਾਲ ਸਿੰਘ ਠਾਕੁਰ ਨੇ ਦਸਿਆ 4 ਜੂਨ ਨੂੰ ਵੀ ਇਹ ਸੁਣਵਾਈ ਜਾਰੀ ਰਹੇਗੀ।