ਕਠੂਆ ਮਾਮਲਾ : ਪੀੜਤਾ ਦੀ ਪਛਾਣ ਉਜਾਗਰ ਕਰਨ 'ਤੇ ਗੂਗਲ, ਫੇਸਬੁੱਕ ਤੇ ਟਵਿਟਰ ਨੂੰ ਹਾਈਕੋਰਟ ਦਾ ਨੋਟਿਸ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦਿੱਲੀ ਹਾਈ ਕੋਰਟ ਨੇ ਕਿਹਾ ਕਿ ਗੂਗਲ ਅਤੇ ਹੋਰ ਸੋਸ਼ਲ ਮੀਡੀਆ ਪਲੇਟਫਾਰਮ ਨੇ ਅਜਿਹੀ ਸਮੱਗਰੀ ਅਪਲੋਡ ਕਰ ਕੇ ਦੇਸ਼ ਦਾ ਵੱਡਾ ਨੁਕਸਾਨ ...

highcourt issues notice for revealing kathua victims identit

ਨਵੀਂ ਦਿੱਲੀ : ਦਿੱਲੀ ਹਾਈ ਕੋਰਟ ਨੇ ਕਿਹਾ ਕਿ ਗੂਗਲ ਅਤੇ ਹੋਰ ਸੋਸ਼ਲ ਮੀਡੀਆ ਪਲੇਟਫਾਰਮ ਨੇ ਅਜਿਹੀ ਸਮੱਗਰੀ ਅਪਲੋਡ ਕਰ ਕੇ ਦੇਸ਼ ਦਾ ਵੱਡਾ ਨੁਕਸਾਨ ਕੀਤਾ ਹੈ, ਜਿਸ ਨਾਲ ਕਠੂਆ ਬਲਾਤਕਾਰ ਅਤੇ ਹੱਤਿਆ ਮਾਮਲੇ ਦੀ ਪੀੜਤ ਬੱਚੀ ਦੀ ਪਛਾਣ ਦਾ ਖ਼ੁਲਾਸਾ ਹੋਇਆ। ਅਦਾਲਤ ਨੇ ਇਸ ਦੇ ਨਾਲ ਹੀ ਸੋਸ਼ਲ ਮੀਡੀਆ ਪਲੇਟਫਾਰਮ ਵਰਗੇ ਗੂਗਲ, ਫੇਸਬੁਕ, ਟਵਿਟਰ ਤੇ ਯੂ ਟਿਊਬ ਨੂੰ ਨੋਟਿਸ ਜਾਰੀ ਕੀਤੇ। 

ਅਦਾਲਤ ਨੇ ਇਹ ਨੋਟਿਸ ਉਦੋਂ ਜਾਰੀ ਕੀਤੇ ਜਦੋਂ ਇਨ੍ਹਾਂ ਸੋਸ਼ਲ ਮੀਡੀਆ ਕੰਪਨੀਆਂ ਦੀਆਂ ਭਾਰਤੀ ਸਹਾਇਕ ਕੰਪਨੀਆਂ ਨੇ ਬੈਂਚ ਨੂੰ ਦਸਿਆ ਕਿ ਉਹ ਮੁੱਦੇ 'ਤੇ ਅਦਾਲਤ ਦੇ ਨੋਟਿਸ ਦਾ ਜਵਾਬ ਦੇਣ ਲਈ ਸਬੰਧਤ ਇਕਾਈ ਨਹੀਂ ਹਨ। ਕਾਰਜਕਾਰੀ ਮੁੱਖ ਜੱਜ ਗੀਤਾ ਮਿੱਤਲ ਅਤੇ ਜਸਟਿਸ ਹਰੀਸ਼ੰਕਰ ਦੀ ਬੈਂਚ ਨੇ ਕਿਹਾ ਕਿ ਤੁਸੀਂ ਦੇਸ਼ ਦਾ ਵੱਡਾ ਨੁਕਸਾਨ ਕੀਤਾ ਹੈ। ਭਾਰਤ ਨੂੰ...ਐਲਾਨ ਕਰ ਦਿਤਾ ਗਿਆ। ਇਹ ਦੇਸ਼ ਅਤੇ ਪੀੜਤ ਪਰਵਾਰ ਦੇ ਨਾਲ ਇਕ ਬੇਇਨਸਾਫ਼ੀ ਹੈ। ਇਸ ਤਰ੍ਹਾਂ ਦੇ ਪ੍ਰਕਾਸ਼ਨ ਦੀ ਇਜਾਜ਼ਤ ਨਹੀਂ ਹੈ। 

ਬੈਂਚ ਨੇ ਕਿਹਾ ਕਿ ਵਾਟਸਐਪ 'ਤੇ ਭਾਰਤ ਦਾ ਅਕਸ ਖ਼ਰਾਬ ਕਰਨ ਵਾਲੇ ਸੰਦੇਸ਼ ਅਤੇ ਤਸਵੀਰਾਂ ਪ੍ਰਸਾਰਤ ਕੀਤੀਆਂ ਗਈਆਂ। ਬੈਂਚ ਨੇ ਇਹ ਵੀ ਕਿਹਾ ਕਿ ਇਕਾਈਆਂ ਅਪਣੀਆਂ ਵੈਬਸਾਈਟਾਂ 'ਤੇ ਗ਼ੈਰਕਾਨੂੰਨੀ ਗਤੀਵਿਧੀਆਂ ਤੋਂ ਪੱਲਾ ਨਹੀਂ ਝਾੜ ਸਕਦੀਆਂ ਅਤੇ ਕਾਨੂੰਨ ਸਾਰਿਆਂ ਲਈ ਬਰਾਬਰ ਹੈ। ਬੈਂਚ ਨੇ ਇਸ ਦੇ ਨਾਲ ਹੀ ਪ੍ਰੈੱਸ ਕੌਂਸਲ ਅਤੇ ਇੰਡੀਆ (ਪੀਸੀਆਈ) ਵਲੋਂ ਪ੍ਰੈੱਸ ਕੌਂਸਲ ਕਾਨੂੰਨ ਤਹਿਤ ਕੁੱਝ ਮੀਡੀਆ ਹਾਊਸ ਵਿਰੁਧ ਬਲਾਤਕਾਰ ਮਾਮਲੇ ਵਿਚ ਪੀੜਤ ਬੱਚੀ ਦੀ ਪਛਾਣ ਦਾ ਖ਼ੁਲਾਸਾ ਕਰਨ ਲਈ ਸ਼ੁਰੂ ਕੀਤੀ ਗਈ ਕਾਰਵਾਈ 'ਤੇ ਰੋਕ ਲਗਾ ਦਿਤੀ। ਅਦਾਲਤ ਨੇ ਮਾਮਲੇ ਦੀ ਅੱਗੇ ਦੀ ਸੁਣਵਾਈ 29 ਮਈ ਨੂੰ ਤੈਅ ਕੀਤੀ ਹੈ।