ਮੌਸਮ ਨੇ ਅਚਾਨਕ ਮਿਜ਼ਾਜ ਬਦਲਿਆ ਧੂੜ ਭਰੀ ਹਨੇਰੀ ਤੇ ਬਾਰਸ਼ ਤੋਂ ਬਾਅਦ ਹੋਇਆ ਹਨੇਰਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਿਛਲੇ ਕਾਫ਼ੀ ਦਿਨਾਂ ਤੋਂ ਪੈ ਰਹੀ ਗਰਮੀ ਤੋਂ ਸ਼ਹਿਰ ਦੇ ਲੋਕਾਂ ਨੂੰ ਸ਼ੁੱਕਰਵਾਰ ਸ਼ਾਮੀ ਅਚਾਨਕ ਹੋਈ ਬਾਰਸ਼ ਨਾਲ ਥੋੜ੍ਹੀ ਰਾਹਤ ਮਿਲੀ ਹੈ। ਸ਼ਾਮ 5 ਵਜੇ ਚਲੀ ਧੂੜ ਭਰੀ ...

People Enjoying Rain Shimla

ਚੰਡਗੜ੍ਹ, : ਪਿਛਲੇ ਕਾਫ਼ੀ ਦਿਨਾਂ ਤੋਂ ਪੈ ਰਹੀ ਗਰਮੀ ਤੋਂ ਸ਼ਹਿਰ ਦੇ ਲੋਕਾਂ ਨੂੰ ਸ਼ੁੱਕਰਵਾਰ ਸ਼ਾਮੀ ਅਚਾਨਕ ਹੋਈ ਬਾਰਸ਼ ਨਾਲ ਥੋੜ੍ਹੀ ਰਾਹਤ ਮਿਲੀ ਹੈ। ਸ਼ਾਮ 5 ਵਜੇ ਚਲੀ ਧੂੜ ਭਰੀ ਹਨੇਰੀ ਅਤੇ ਉਸ ਤੋਂ ਬਾਅਦ ਛਾਏ ਕਾਲੇ ਬਦਲਾਂ ਨਾਲ ਮੌਸਮ ਵਿਚ ਅਜਿਹੀ ਤਬਦੀਲੀ ਆਈ ਕਿ ਸ਼ਾਮ ਸਮੇਂ ਪੂਰਾ ਹਨੇਰਾ ਛਾ ਗਿਆ ਜਿਸ ਕਰ ਕੇ ਲੋਕਾਂ ਨੂੰ ਵਾਹਨਾਂ ਦੀ ਬੱਤੀ ਜਗਾਉਣੀ ਪਈ। ਇਸ ਤੋਂ ਬਾਅਦ ਆਈ ਤੇਜ਼ ਬਾਰਸ਼ ਨਾਲ ਮੌਸਮ ਦਾ ਮਿਜ਼ਾਜ ਬਦਲ ਗਿਆ। ਹਾਲਾਂਕਿ ਤੇਜ਼ ਹਨੇਰੀ ਨਾਲ ਸੜਕਾਂ 'ਤੇ ਜਾ ਰਹੇ ਲੋਕਾਂ ਨੂੰ ਕਾਫ਼ੀ ਪ੍ਰਸ਼ਾਨੀ ਹੋਈ। 

ਸੈਕਟਰ 10-11 ਦੀ ਡਿਵਾਈਡਿੰਗ ਸੜਕ 'ਤੇ ਪੈਦਲ ਜਾ ਰਹੇ ਵਿਅਕਤੀ 'ਤੇ ਦਰੱਖ਼ਤ ਡਿੱਗਣ ਕਾਰਨ ਮੌਤ ਹੋ ਗਈ ਜਦਕਿ ਵੱਖ-ਵੱਖ ਥਾਵਾਂ 'ਤੇ ਕਈ ਹੋਰ ਲੋਕਾਂ ਦੇ ਜ਼ਖ਼ਮੀ ਹੋਣ ਦਾ ਵੀ ਸਮਾਚਾਰ ਹੈ। ਮ੍ਰਿਤਕ ਦੀ ਪਛਾਣ ਅਜੇ ਨਹੀਂ ਹੋ ਸਕੀ ਹੈ ਜਿਸ ਨੂੰ ਪੁਲਿਸ ਪੀ.ਜੀ.ਆਈ ਲੈ ਕੇ ਗਈ ਸੀ ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿਤਾ। ਸ਼ਾਮ ਸਮੇਂ ਹੋਈ ਬਾਰਸ਼ ਅਤੇ ਤੇਜ਼ ਹਵਾਵਾਂ ਨਾਲ ਪਾਰਾ ਲਗਭਗ 4 ਡਿਗਰੀ ਤਕ ਹੇਠਾਂ ਡਿੱਗਣ ਦੀ ਉਮੀਦ ਹੈ। ਮੌਸਮ ਵਿਭਾਗ ਮੁਤਾਬਕ ਸ਼ੁਕਰਵਾਰ ਉਪਰਲਾ ਤਾਪਮਾਨ 38.3 ਡਿਗਰੀ ਦਰਜ ਕੀਤਾ ਗਿਆ ਜਦਕਿ ਹੇਠਲਾ ਤਾਪਮਾਨ 31.2 ਡਿਗਰੀ ਰਿਹਾ।

ਮੌਸਮ ਵਿਭਾਗ ਮੁਤਾਬਕ ਸਨਿਚਰਵਾਰ ਨੂੰ ਵੀ ਬੱਦਲ ਛਾਏ ਰਹਿਣ ਦੀ ਉਮੀਦ ਹੈ। ਜੂਨ ਦੇ ਪਹਿਲੇ ਹੀ ਦਿਨ ਪਏ ਮੀਂਹ ਅਤੇ ਤੇਜ਼ ਹਨੇਰੀ ਨੇ ਲੋਕਾਂ ਨੂੰ ਰਾਹਤ ਦਿਤੀ ਹੈ।ਦਰਖ਼ਤ ਟੁੱਟਣ ਨਾਲ ਲੱਗਾ ਜਾਮਸ਼ਾਮੀ 5 ਵਜੇ ਜਦ ਦਫ਼ਤਰਾਂ ਵਿਚ ਕੰਮ ਕਰਨ ਵਾਲਿਆਂ ਦੀ ਛੁਟੀ ਹੋਈ, ਉਸ ਸਮੇਂ ਆਈ ਤੇਜ਼ ਹਨੇਰੀ ਕਾਰਨ ਸੜਕਾਂ 'ਤੇ ਦਰੱਖ਼ਤ ਟੁੱਟਣ ਕੇ ਡਿੱਗਣ ਕਾਰਨ ਲੋਕਾਂ ਨੂੰ ਕਾਫ਼ੀ ਪ੍ਰੇਸ਼ਾਨੀ ਹੋਈ। ਕਈ ਥਾਵਾਂ 'ਤੇ ਟ੍ਰੈਫ਼ਿਕ ਜਾਮ ਦੀ ਸਥਿਤੀ ਬਣ ਗਈ।

ਸੈਕਟਰ-17 ਦੇ ਬੱਸ ਅੱਡੇ ਸਾਹਮਣੇ ਵਾਲੀ ਸੜਕ 'ਤੇ ਦਰੱਖ਼ਤ ਟੁਟ ਕੇ ਡਿੱਗ ਜਾਣ ਕਾਰਨ ਕਾਫ਼ੀ ਟ੍ਰੈਫ਼ਿਕ ਜਾਮ ਲੱਗਾ ਰਿਹਾ। ਇਸ ਦੇ ਨਾਲ ਹੀ ਹਰ ਲਾਈਟ ਪੁਆਇੰਟ 'ਤੇ ਵੀ ਲੰਮੇ ਜਾਮ ਲੱਗੇ ਰਹੇ। ਬੱਤੀਆਂ ਬੰਦ ਹੋਣ ਕਰ ਕੇ ਵੀ ਕਈ ਥਾਵਾਂ 'ਤੇ ਲੋਕੀ ਕਾਫ਼ੀ ਪ੍ਰੇਸ਼ਾਨ ਹੋਏ। ਪੰਚਕੂਲਾ ਅਤੇ ਮੋਹਾਲੀ ਵਿਚ ਵੀ ਅਜਿਹਾ ਹੀ ਹਾਲ ਰਿਹਾ। ਪੰਚਕੂਲਾ ਵਿਚ ਕਈ ਥਾਵਾਂ ਤੇ ਬਿਜਲੀ ਦੇ ਖੰਭੇ ਅਤੇ ਟਰਾਂਸਫ਼ਾਰਮਰ ਡਿੱਗ ਗਏ।