ਰਮਨ ਕੌਰ ਸਿੱਧੂ ਨੇ ਵਧਾਇਆ ਪੰਜਾਬ ਤੇ ਪੰਜਾਬੀਅਤ ਦਾ ਮਾਣ, ਯੂਐਸ ਨੇਵੀ ਵਿਚ ਬਣੀ ਲੈਫ਼ਟੀਨੈਂਟ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

ਪੰਜਾਬ ਦੀ ਧੀ ਰਮਨ ਕੌਰ ਸਿੱਧੂ ਨੇ ਅਮਰੀਕਾ ਦੀ ਧਰਤੀ ’ਤੇ ਪੰਜਾਬ ਅਤੇ ਪੰਜਾਬੀਅਤ ਦਾ ਮਾਣ ਵਧਾਇਆ ਹੈ।

Raman Kaur Sidhu

 

ਚੰਡੀਗੜ੍ਹ: ਪੰਜਾਬ ਦੀ ਧੀ ਰਮਨ ਕੌਰ ਸਿੱਧੂ (Punjab Daughter Raman Kaur Sidhu) ਨੇ ਅਮਰੀਕਾ ਦੀ ਧਰਤੀ ’ਤੇ ਪੰਜਾਬ ਅਤੇ ਪੰਜਾਬੀਅਤ ਦਾ ਮਾਣ ਵਧਾਇਆ ਹੈ। ਦਰਅਸਲ ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਨਾਲ ਸਬੰਧਤ ਰਮਨ ਕੌਰ (Raman Kaur Sidhu become lieutenant in US Navy) ਅਮਰੀਕਨ ਨੇਵੀ ਵਿਚ ਬੌਤਰ ਲੈਫ਼ਟੀਨੈਂਟ ਨਿਯੁਕਤ ਹੋਈ ਹੈ। ਇਸ ਖ਼ਬਰ ਤੋਂ ਬਾਅਦ ਅਮਰੀਕਾ ਵਿਚ ਵਸਦੇ ਪੰਜਾਬੀ ਭਾਈਚਾਰੇ ਵਿਚ ਖੁਸ਼ੀ ਦੀ ਲਹਿਰ ਹੈ।

ਹੋਰ ਪੜ੍ਹੋ: ਸ਼ਾਹਿਦ ਅਫਰੀਦੀ ਨੇ ਕੀਤੀ ਤਾਲਿਬਾਨ ਦੀ ਤਾਰੀਫ਼, ਕਿਹਾ- ਇਸ ਵਾਰ ਉਹਨਾਂ ਦਾ ਰੁਖ਼ ਕਾਫੀ ਸਕਾਰਾਤਮਕ

ਰਮਨ ਕੌਰ ਪਿੰਡ ਸਿੱਧਵਾਂ ਖੁਰਦ ਦੇ ਫਰਿਜ਼ਨੋਂ (ਕੈਲੀਫੋਨਰੀਆ) ਰਹਿਣ ਵਾਲੇ ਕਰਨੈਲ ਸਿੰਘ ਸਿੱਧੂ ਅਤੇ ਮਨਜੀਤ ਕੌਰ ਦੀ ਬੇਟੀ ਹੈ। ਰਮਨ ਕੌਰ 6 ਸਾਲ ਨੇਵੀ ਅਕੈਡਮੀ ਤੋਂ ਸਿਖਲਾਈ ਲੈਣ ਉਪਰੰਤ ਸਿੱਧੇ ਨੇਵੀ ਵਿਚ ਭਰਤੀ ਹੋਈ ਅਤੇ ਉਸ ਨੂੰ ਲੈਫ਼ਟੀਨੈਂਟ ਵਜੋਂ ਨਿਯੁਕਤ ਕੀਤਾ ਗਿਆ।

ਹੋਰ ਪੜ੍ਹੋ: ਇਤਿਹਾਸਕ ਪਲ: ਸੁਪਰੀਮ ਕੋਰਟ ਵਿਚ ਪਹਿਲੀ ਵਾਰ ਇਕੋ ਸਮੇਂ 9 ਜੱਜਾਂ ਨੇ ਚੁੱਕੀ ਸਹੁੰ, 3 ਔਰਤਾਂ ਵੀ ਸ਼ਾਮਲ

ਦੱਸ ਦਈਏ ਕਿ ਰਮਨ ਸਿੱਧੂ ਉੱਘੇ ਸਾਹਿਤਕਾਰ ਤੇ ਲੇਖਕ ਜਗਤਾਰ ਗਿੱਲ ਦੀ ਭਾਣਜੀ ਹੈ।  ਲੈਫ਼ਟੀਨੈਂਟ ਦਾ ਅਹੁਦਾ ਮਿਲਣ ਤੋਂ ਬਾਅਦ ਖੁਸ਼ੀ ਜ਼ਾਹਿਰ ਕਰਦਿਆਂ ਰਮਨ ਨੇ ਕਿਹਾ ਕਿ ਉਹ ਅਪਣੀ ਜ਼ਿੰਮੇਵਾਰੀ ਪੂਰੀ ਤਨਦੇਹੀ ਨਾਲ ਨਿਭਾਉਣ ਦੀ ਕੋਸ਼ਿਸ਼ ਕਰੇਗੀ।