ਭਗਵੰਤ ਮਾਨ ਨੇ ਕਾਂਗਰਸ ਤੇ ਅਕਾਲੀਆਂ ਨੂੰ ਪੁੱਛੇ ਪੰਜ-ਪੰਜ ਸਵਾਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅਕਾਲੀ ਦਲ ਤੇ ਕਾਂਗਰਸ ਦਾ ਚਿਹਰਾ ਸਾਹਮਣੇ ਆਉਣਾ ਜ਼ਰੂਰੀ: ਭਗਵੰਤ ਮਾਨ

Bhagwant Mann

ਚੰਡੀਗੜ੍ਹ: ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਭਗਵੰਤ ਨੇ ਅੱਜ ਫੇਸਬੁੱਕ ਲਾਈਵ ਜ਼ਰੀਏ ਕਾਂਗਰਸ ਅਤੇ ਅਕਾਲੀ ਦਲ ਨੂੰ ਪੰਜ-ਪੰਜ ਸਵਾਲ ਪੁੱਛੇ। ਇਸ ਦੌਰਾਨ ਭਗਵੰਤ ਮਾਨ ਨੇ ਕਿਹਾ ਕਿ ਅਕਾਲੀ ਦਲ ਅਤੇ ਕਾਂਗਰਸ ਦਾ ਅਸਲ ਚਿਹਰਾ ਸਾਹਮਣੇ ਆਉਣਾ ਬਹੁਤ ਜ਼ਰੂਰੀ ਹੈ।

ਉਹਨਾਂ ਨੇ ਕਾਂਗਰਸ ਨੂੰ ਸਵਾਲ ਕਰਦਿਆਂ ਪੁੱਛਿਆ-

  1. ਰਾਹੁਲ ਗਾਂਧੀ ਜੀ ਕੈਪਟਨ ਨੂੰ ਸਵਾਲ ਪੁੱਛੋ, ਸੈਕਟਰੀ ਨੀਤੀ ਅਯੋਗ ਦੀ ਬੈਠਕ ਹੋਈ ਸੀ, ਕਾਹਨ ਸਿੰਘ ਪੰਨੂ ਸ਼ਾਮਲ ਹੋਏ ਸੀ, ਉਹਨਾਂ ਇਸ ਮਾਮਲੇ ਦੀ ਗੰਭੀਰਤਾ ਦੱਸੀ ਸੀ ਪਰ ਕੈਪਟਨ ਸਾਹਿਬ ਨੇ ਇਹ ਰਿਪੋਰਟ ਲੋਕਾਂ ਨੂੰ ਕਿਉਂ ਨਹੀਂ ਦਿੱਤੀ ਤੇ ਕਿਉਂ ਸਰਬ ਦਲੀ ਬੈਠਕ ਨਹੀਂ ਸੱਦੀ?
  2. 24 ਜੂਨ ਨੂੰ ਹੋਈ ਸਰਬ ਦਲੀ ਬੈਠਕ 'ਚ ਮਤਾ ਪਾਸ ਕੀਤਾ ਸੀ ਕਿ ਇਕ ਸਰਬ ਦਲੀ ਵਫ਼ਦ ਪ੍ਰਧਾਨ ਮੰਤਰੀ ਨੂੰ ਮਿਲਣ ਜਾਵੇਗਾ, ਇਹ ਗੱਲ ਕਿਉਂ ਪੂਰੀ ਨਹੀਂ ਕੀਤੀ?
  3. ਵਿਧਾਨ ਸਭਾ ਚ ਪਾਸ ਕੀਤਾ ਖੇਤੀਬਾੜੀ ਕਾਨੂੰਨ ਵਿਰੁੱਧ ਪਾਸ ਕੀਤਾ ਮਤਾ ਚੰਡੀਗੜ੍ਹ ਕਿਉਂ ਘੁੰਮਦਾ ਰਿਹਾ?
  4. ਮਨਪ੍ਰੀਤ ਬਾਦਲ ਨੇ ਹਾਈ ਪਾਵਰ ਕਮੇਟੀ ਦੇ ਸਾਰੇ ਏਜੰਡਿਆਂ ਦੀ ਜਾਣਕਾਰੀ ਕੇਂਦਰ ਤੋਂ ਕਿਉਂ ਨਹੀਂ ਮੰਗੀ ਅਤੇ ਉਸ ਦੀ ਜਾਣਕਾਰੀ ਮੁੱਖ ਮੰਤਰੀ ਤਕ ਕਿਉਂ ਨਹੀਂ ਪਹੁੰਚੀ?
  5. ਲੋਕ ਸਭਾ ਦੇ ਸੈਸ਼ਨ 'ਚ ਰਾਹੁਲ ਗਾਂਧੀ ਗੈਰ ਹਾਜ਼ਰ ਕਿਉਂ ਸੀ ਜਦੋਂ ਇਹ ਬਿੱਲ ਪਾਸ ਕੀਤੇ ਜਾ ਰਹੇ ਸੀ?

ਇਸ ਦੇ ਨਾਲ ਹੀ ਭਗਵੰਤ ਮਾਨ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਸਵਾਲ ਕਰਦਿਆਂ ਕਿਹਾ "ਇਕੋ ਨਾਅਰਾ ਪਰਿਵਾਰ ਪਿਆਰ"। ਉਹਨਾਂ ਨੇ ਸਵਾਲ ਕਰਦਿਆਂ ਕਿਹਾ-

  1. 2015 'ਚ ਅਕਾਲੀ ਦਲ ਸਮੇਂ ਪੂੰਜੀਪਤੀਆਂ ਦਾ ਸੈਲੋ ਬਣਾਉਣ ਲਈ ਦਿੱਤੀ ਗਈ ਜ਼ਮੀਨ ਦੀ ਬਾਦਲਾਂ ਦੀ ਸਰਕਾਰ ਸਮੇਂ ਸਟੈਂਪ ਡਿਊਟੀ ਮਾਫ਼ ਕਿਉਂ ਕੀਤੀ ਗਈ?
  2. ਖੇਤੀ ਕਾਨੂੰਨਾਂ ਸਬੰਧੀ ਸਦਨ ਦੇ ਮਿੰਟਸ ਜਾਰੀ ਕੀਤੇ ਜਾਣ ਸੱਚ ਸਾਰਾ ਸਾਹਮਣੇ ਆਵੇਗਾ ਕਿ ਕੌਣ ਕਿਸਾਨਾਂ ਦੇ ਹੱਕ ਚ ਕੌਣ ਵਿਰੋਧ ਚ?
  3. 5 ਜੂਨ ਤੋਂ ਢਾਈ ਮਹੀਨੇ ਤਕ ਅਕਾਲੀ ਦਲ ਬਿੱਲਾਂ ਦੀ ਤਾਰੀਫ਼ ਕਿਉਂ ਕਰਦਾ ਰਿਹਾ, ਇਹ ਬਿੱਲ ਉਹਨਾਂ ਦੇ ਕਹਿਣ ਮੁਤਾਬਕ ਦਿਖਾਏ ਹੀ ਨਹੀਂ ਗਏ? ਪ੍ਰਕਾਸ਼ ਸਿੰਘ ਬਾਦਲ ਤੋਂ ਬਿਆਨ ਦਵਾ ਕੇ ਉਹਨਾਂ ਦਾ ਵੀ ਬੁਢਾਪਾ ਰੋਲ ਦਿੱਤਾ।
  4. ਅਕਾਲੀ ਦਲ ਕਿਸਾਨਾਂ ਦੇ ਵਿਰੋਧ ਵਾਲੇ ਦਿਨ ਹੀ ਆਪਣੇ ਪ੍ਰੋਗਰਾਮ ਕਿਉਂ ਕਰਦਾ ਹੈ? ਚੱਕਾ ਜਾਮ ਦਾ ਨਾਅਰਾ ਦੇ ਕੇ ਟਰੈਕਟਰ ਰੈਲੀ ਕਿਉਂ ਕਰਦਾ ਸੁਖਬੀਰ?
  5. ਧਾਰਮਿਕ ਸਥਾਨ 'ਤੇ ਹੀ ਕਿਉਂ ਰੈਲੀਆਂ ਕਰਦਾ ਅਕਾਲੀ ਦਲ? ਤਿੰਨ ਤਖਤਾਂ ਤੋਂ ਚਲਣ 'ਤੇ ਅਕਾਲੀਆਂ ਦੇ ਧਰਨੇ ਚ ਐੱਸ.ਜੀ.ਪੀ.ਸੀ. ਲੰਗਰ ਕਿਉਂ ਲਗਾ ਰਹੀ? ਕੀ ਉਹਨਾਂ ਨੇ ਕਿਸਾਨਾਂ ਦੇ ਧਰਨੇ ਚ ਲੰਗਰ ਦਾ ਪ੍ਰਬੰਧ ਕੀਤਾ?

ਇਸ ਦੇ ਨਾਲ ਹੀ ਭਗਵੰਤ ਮਾਨ ਨੇ ਸੁਖਬੀਰ ਬਾਦਲ ਅਤੇ ਕੈਪਟਨ ਅਮਰਿੰਦਰ ਸਿੰਘ ਨੂੰ ਖੁੱਲ੍ਹੀ ਬਹਿਸ ਦੀ ਚੁਣੌਤੀ ਦਿੱਤੀ।