ਟਰਾਂਸਪੋਰਟ ਮੰਤਰੀ ਦਾ ਐਲਾਨ- ਬੱਸਾਂ ਤੋਂ ਉਤਾਰੇ ਜਾਣਗੇ ਤੰਬਾਕੂ ਤੇ ਪਾਨ ਮਸਾਲਾ ਦੇ ਪੋਸਟਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਦੇ ਟਰਾਂਸਪੋਰਟ ਮੰਤਰੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਅਮਰਿੰਦਰ ਸਿੰਘ ਰਾਜਾ ਵੜਿੰਗ ਐਕਸ਼ਨ ਵਿਚ ਹਨ।

Amrinder Singh Raja Warring

ਚੰਡੀਗੜ੍ਹ: ਪੰਜਾਬ ਦੇ ਟਰਾਂਸਪੋਰਟ ਮੰਤਰੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਅਮਰਿੰਦਰ ਸਿੰਘ ਰਾਜਾ ਵੜਿੰਗ ਐਕਸ਼ਨ ਵਿਚ ਹਨ। ਇਸ ਦੌਰਾਨ ਉਹ ਲੋਕਾਂ ਵਿਚ ਜਾ ਕੇ ਉਹਨਾਂ ਦੀਆਂ ਮੁਸ਼ਕਿਲਾਂ ਹੱਲ ਕਰਨ ਦੀ ਕੋਸ਼ਿਸ਼ ਕਰ ਰਹੇ। ਟਰਾਂਸਪੋਰਟ ਮੰਤਰੀ ਨੇ ਹੁਣ ਸੂਬੇ ਦੀਆਂ ਬੱਸਾਂ ਤੋਂ ਤੰਬੂਕ ਅਤੇ ਪਾਨ ਮਸਾਲਾ ਵਰਗੇ ਪਦਾਰਥਾਂ ਦੇ ਪੋਸਟਰ ਉਤਾਰਨ ਦਾ ਐਲਾਨ ਕੀਤਾ ਹੈ।

Punjab Transport Minister Raja Warring in roadways bus

ਹੋਰ ਪੜ੍ਹੋ: ਕੋਰੋਨਾ ਕਾਲ 'ਚ ਨੌਕਰੀ ਗੁਆ ਚੁੱਕੇ ESIC ਮੈਂਬਰਾਂ ਨੂੰ ਮਿਲੇਗੀ ਤਿੰਨ ਮਹੀਨੇ ਦੀ ਤਨਖਾਹ- ਕਿਰਤ ਮੰਤਰੀ

ਉਹਨਾਂ ਕਿਹਾ, ‘ਬਹੁਤ ਸਾਰੇ ਲੋਕਾਂ ਨੇ ਇਹ ਮੇਰੇ ਧਿਆਨ ਵਿਚ ਲਿਆਂਦਾ ਹੈ। ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਚਾਹੁੰਦਾ ਹਾਂ ਕਿ ਅਗਲੇ ਸ਼ੁੱਕਰਵਾਰ ਤੱਕ ਤੰਬਾਕੂ,ਪਾਨ ਮਸਾਲਾ ਵਰਗੇ ਸਾਰੇ ਪਦਾਰਥਾਂ ਦੇ ਪੋਸਟਰ ਬੱਸਾਂ ਤੋਂ ਉਤਾਰ ਦਿੱਤੇ ਜਾਣਗੇ’।

Tweet

ਹੋਰ ਪੜ੍ਹੋ: ਕਾਂਗਰਸੀ ਵਿਧਾਇਕ ਅੰਗਦ ਸੈਣੀ ਦਾ ਹੋਇਆ ਵਿਰੋਧ, ਕਿਸਾਨਾਂ ਨੇ ਦਿਖਾਈਆਂ ਕਾਲੀਆਂ ਝੰਡੀਆਂ

ਇਸ ਤੋਂ ਪਹਿਲਾਂ ਬੀਤੇ ਦਿਨ ਰਾਜਾ ਵੜਿੰਗ ਨੇ ਸਰਕਾਰੀ ਬੱਸਾਂ ਦਾ ਸਫਰ ਕਰਕੇ ਸਵਾਰੀਆਂ ਨੂੰ ਆਉਣ ਵਾਲੀਆਂ ਮੁਸ਼ਕਿਲਾਂ ਜਾਣਨ ਦੀ ਕੋਸ਼ਿਸ਼ ਕੀਤੀ ਅਤੇ ਉਹਨਾਂ ਦਾ ਹੱਲ ਕੱਢਣ ਦਾ ਭਰੋਸਾ ਵੀ ਦਿੱਤਾ।