‘ਰਾਜ ਕੁਮਾਰ ਵੇਰਕਾ’ ਪੰਜਾਬ ਕਾਂਗਰਸ ਦੇ ਹੋ ਸਕਦੇ ਹਨ ਨਵੇਂ ਪ੍ਰਧਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਰਾਹੁਲ ਗਾਂਧੀ ਪੰਜਾਬ ਕਾਂਗਰਸ ਪ੍ਰਧਾਨ ਦਾ ਨਾਂ ਜਲਦ ਐਲਾਨ ਸਕਦੇ ਹਨ। ਪੰਜਾਬ ਕਾਂਗਰਸ ਪ੍ਰਧਾਨ ਬਦਲਣ ਦੀ ਤਿਆਰੀ ਕਰ...

Raj Kumar Verka with Rahul Gandhi

ਜਲੰਧਰ (ਪੀਟੀਆਈ) : ਰਾਹੁਲ ਗਾਂਧੀ ਪੰਜਾਬ ਕਾਂਗਰਸ ਪ੍ਰਧਾਨ ਦਾ ਨਾਂ ਜਲਦ ਐਲਾਨ ਸਕਦੇ ਹਨ। ਪੰਜਾਬ ਕਾਂਗਰਸ ਪ੍ਰਧਾਨ ਬਦਲਣ ਦੀ ਤਿਆਰੀ ਕਰ ਰਹੀ ਕਾਂਗਰਸ ਇਸ ਅਹੁਦੇ ਉਤੇ ਦਲਿਤ ਚਹਿਰੇ ਨੂੰ ਅੱਗੇ ਲਿਆ ਸਕਦੀ ਹੈ। ਕਾਂਗਰਸ ਸਿਰਫ਼ ਦਲਿਤ ਨੇਤਾ ਨੂੰ ਹੀ ਇਸ ਅਹੁਦੇ ਉਤੇ ਲੈ ਕੇ ਆਉਣ ਚਾਹੁੰਦੀ ਹੈ। ਦਲਿਤ ਨੇਤਾ ਚਰਨਜੀਤ ਚੰਨੀ ਦੀ ਹੋ ਸਕਦੀ ਹੈ ਛੁੱਟੀ, ਚਰਨਜੀਤ ਸਿੰਘ ਚੰਨੀ ਪੰਜਾਬ ਕੈਬਨਿਟ ਵਿਚ ਸ਼ਾਮਲ ਦਲਿਤ ਚਿਹਰਾ ਵੀ ਹਨ। ਦਲਿਤ ਵਰਗ ਨੂੰ ਖੁਸ਼ ਕਰਨ ਲਈ ਪਾਰਟੀ ਹੁਣ ਪ੍ਰਧਾਨਗੀ ਦਾ ਅਹੁਦਾ ਇਸ ਹੀ ਵਰਗ ਦੇਣਾ ਚਾਹੁੰਦੀ ਹੈ।

ਮੀ ਟੂ ਵਿਵਾਦ ਵਿਚ ਘਿਰੇ ਚੰਨੀ ਦੀ ਕਾਂਗਰਸ ਹਾਈ ਕਮਾਂਡ ਕਿਸੇ ਸਮੇਂ ਵੀ ਛੁੱਟੀ ਕਰ ਸਕਦੀ ਹੈ। ਦੂਜੇ ਕਾਰਨ ਆਮ ਆਦਮੀ ਪਾਰਟੀ ਵਲੋਂ ਖੇਡਿਆ ਗਿਆ ਦਲਿਤ ਕਾਰਡ ਵੀ ਹੈ। ਆਮ ਆਦਮੀ ਵਾਪਟੀ ਨੇ ਬੀਤੇ ਦਿਨੇਂ ਵਿਦਾਨ ਸਭਾ ‘ਚ ਵਿਰੋਧੀ ਧਿਰ ਦੇ ਆਗੂ ਵਜੋਂ ਹਰਪਾਲ ਸਿੰਘ ਚੀਮਾ ਦੀ ਨਿਯੁਕਤੀ ਕੀਤੀ ਸੀ। ਚੀਮਾ ਦਲਿਤ ਵਰਗ ਨਾਲ ਸੰਬੰਧਤ ਹਨ ਅਤੇ ਆਪ ਹਾਈ ਕਮਾਂਡ ਨੇ ਵੀ ਚੀਮਾ ਦੀ ਨਿਯੁਕਤੀ ਪਿੱਛੇ ਦਲਿਤ ਵਰਗ ਨੂੰ ਨੁਮਾਇੰਦਗੀ ਦੇਣ ਦਾ ਕਾਰਨ ਦੱਸਿਆ ਸੀ। ਹੁਣ ਇਸ ਹੀ ਰਸਤੇ ਵਿਚ ਕਾਂਗਰਸ ਵੀ ਚੱਲਣਾ ਚਾਹੁੰਦੀ ਹੈ।

ਕਾਂਗਰਸ ਪ੍ਰਧਾਨ ਲਈ ਦਲਿਤ ਚਿਹਰੇ ਨੂੰ ਨੁਮਾਇੰਦੀ ਦਾ ਇਕ ਕਾਰਨ ਡਾ. ਰਾਜ ਕੁਮਾਰ ਵੇਰਕਾ ਵੀ ਹਨ। ਵਰਕਾ ਰਾਹੁਲ ਗਾਂਧੀ ਦੇ ਬਹੁਤ ਕਰੀਬੀਆਂ ਵਿਚੋਂ ਇਕ ਮੰਨ੍ਹੇ ਜਾਂਦੇ ਹਨ। ਉਹ ਕਈ ਸਾਲਾਂ ਤੋਂ ਰਾਸ਼ਟਰੀ ਅਨੁਸੂਚਿਤ ਜਾਤੀ ਕਮਿਸ਼ਨ ਦੇ ਵਾਇਸ ਚੇਅਰਮੈਨ ਵੀ ਰਹੇ ਹਨ। ਪੰਜਾਬ ‘ਚ ਜੇਕਰ ਦਲਿਤ ਵਰਗ ਦੇ ਵੋਟ ਬੈਂਕ ਦੀ ਗੱਲ ਕੀਤੀ ਜਾਵੇ ਤਾਂ ਇਹ ਲਗਭਗ 35 ਫ਼ੀਸਦੀ ਹੈ। ਕਾਂਗਰਸ ਹਾਈ ਕਮਾਂਡ ਦਾ ਮੰਨਣਾ ਹੈ ਕਿ ਦਲਿਤ ਆਗੂ ਨੂੰ ਨੁਮਾਇੰਦਗੀ ਦੇ ਕੇ ਸਿੱਥੇ ਤੌਰ ‘ਤੇ 35 ਫ਼ੀਸਦੀ ਵੋਟ ਬੈਂਕ ਨੂੰ ਕੈਸ਼ ਕੀਤਾ ਜਾ ਸਕਦਾ ਹੈ।

ਇਹ ਵੀ ਪੜ੍ਹੋ : ਪ੍ਰਤਾਪ ਸਿੰਘ ਬਾਜਵਾ ਸੂਬਾ ਕਾਂਗਰਸ ਦੇ ਆਗੂਆਂ ਖਿਲਾਫ ਆਏ ਦਿਨ ਆਪਣੀ ਨਰਾਜ਼ਗੀ ਜਾਹਿਰ ਕਰਦੇ ਰਹਿੰਦੇ ਹਨ। ਬਾਜਵਾ ਦੇ ਨਾਲ- ਨਾਲ ਉਨ੍ਹਾਂ ਦੇ ਸਾਥੀ ਵੀ ਇਸ ਹੀ ਰਾਹ 'ਤੇ ਤੁਰ ਰਹੇ ਹਨ। ਰਾਹੁਲ ਗਾਂਧੀ ਸੂਬਾ ਕਾਂਗਰਸ 'ਚ ਕਿਸੇ ਨੀ ਤਰ੍ਹਾਂ ਦੀ ਬਗਾਵਤ ਨਹੀਂ ਚਾਹੁੰਦੇ। ਇਸ ਕਾਰਨ ਵੀ ਉਹ ਪ੍ਰਧਾਨ ਬਦਲਣਾ ਚਾਹੁੰਦੇ ਹਨ। ਸਿਆਸੀ ਮਾਹਰ ਇਸ ਪਿੱਛੇ ਇਕ ਕਾਰਨ ਹੋਣ ਮੰਨਦੇ ਹਨ ਅਤੇ ਉਹ ਕਾਰਨ ਹੈ 2004 ਦੀਆਂ ਲੋਕ ਸਭਾ ਚੋਣਾਂ। 2004 ਦੀਆਂ ਲੋਕ ਸਭਾ ਚੋਣਾਂ ਦੌਰਾਨ ਸੂਬੇ 'ਚ ਹੁਣ ਵਾਂਗ ਹੀ ਕਾਂਗਰਸ ਪੱਖੀ ਲਹਿਰ ਸੀ। ਸੂਬੇ ਦੇ ਮੁੱਖ ਮੰਤਰੀ ਉਸ ਸਮੇਂ ਵੀ ਕੈਪਟਨ ਅਮਰਿੰਦਰ ਸਿੰਘ ਹੀ ਸਨ। ਇਸ ਸਭ ਦੇ ਬਾਵਜੂਦ ਉਸ ਵੇਲੇ ਕਾਂਗਰਸ ਸਿਰਫ ਜਲੰਧਰ ਅਤੇ ਪਟਿਆਲਾ ਦੀਆਂ ਲੋਕ ਸਭਾ ਸੀਟਾਂ ਹੀ ਜਿੱਤ ਸਕੀ ਸੀ। ਰਾਹੁਲ ਨਹੀਂ ਚਾਹੁੰਦੇ ਕਿ ਇਸ ਵਾਰ ਵੀ ਇਹ ਇਤਿਹਾਸ ਦੁਹਰਾਇਆ ਜਾਵੇ।