ਮਖੂ : 'ਨਿਊ ਪੰਜਾਬ ਡੇਅ' ਹਰ ਸਾਲ ਅੰਨਦਾਤੇ ਨੂੰ ਸੂਲਾਂ ਵਾਂਗ ਚੁਭਦਾ ਹੈ, ਕਿਉਂਕਿ ਕਿਸਾਨਾਂ ਇਸ ਸਾਲ ਕੇਂਦਰ ਸਰਕਾਰ ਨੇ ਕਿਸਾਨਾਂ ਨੂੰ ਤਬਾਹ ਕਰਨ ਵਾਲੇ ਕਾਨੂੰਨ ਪਾਸ ਕੀਤੇ ਹਨ, ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਜ਼ਿਲ੍ਹਾ ਸਕੱਤਰ ਕਰਨੈਲ ਸਿੰਘ ਭੋਲਾ ਦੀ ਅਗਵਾਈ 'ਚ ਪ੍ਰਧਾਨ ਮੰਤਰੀ ਮੋਦੀ ਦੇ ਪੁਤਲੇ ਨੂੰ ਸਾੜਨ ਤੋਂ ਪਹਿਲਾਂ ਸਲਵਾਰ ਚੂੜੀਆਂ ਪਵਾ ਕੇ ਸ਼ਿਖ਼ੰਡੀ ਦੇ ਰੂਪ 'ਚ ਫ਼ੂਕੇ ਜਾਣ ਵੇਲੇ ਪੰਜਾਬ ਪ੍ਰਧਾਨ ਇੰਦਰਜੀਤ ਸਿੰਘ ਕੋਟਬੁੱਢਾ ਨੇ ਕੀਤਾ। ਨੈਸ਼ਨਲ ਹਾਈਵੇ ਨੰਬਰ 54 'ਤੇ ਨਾਅਰੇਬਾਜ਼ੀ ਦੌਰਾਨ ਟਰੱਕ ਯੂਨੀਅਨ ਦੇ ਪ੍ਰਧਾਨ ਬੋਹੜ ਸਿੰਘ ਸੱਦਰਵਾਲਾ, ਸਰਪੰਚ ਬਲਜੀਤ ਸਿੰਘ ਮਰਹਾਣਾ,
ਜਥੇਦਾਰ ਹਰਦੀਪ ਸਿੰਘ ਮਿਸ਼ਨ ਬਸਤੀ, ਸਰਪੰਚ ਬਲਵਿੰਦਰ ਸਿੰਘ ਘੁੱਦੂਵਾਲਾ ਅਤੇ ਏਕਮਜੀਤ ਸਿੰਘ ਘੁੱਦੂਵਾਲਾ ਵੱਲੋਂ ਪਾਰਟੀ ਪੱਧਰ 'ਤੋਂ ਉਪਰ ਉਠ ਕੇ ਰੇਲਵੇ ਸਟੇਸ਼ਨ ਮਖ਼ੂ ਵਿਖੇ ਲੱਗੇ ਧਰਨੇ ਦੌਰਾਨ ਸ਼ਮੂਲੀਅਤ ਕਰਨ 'ਤੇ ਜੀ ਆਇਆਂ ਆਖਦਿਆਂ ਵੱਖ ਵੱਖ ਬੁਲਾਰਿਆਂ ਨੇ ਕਾਲੇ ਕਾਨੂੰਨਾਂ ਦੀਆਂ.ਕਿਸਾਨ ਮਾਰੂ ਨੀਤੀਆਂ ਦਾ ਖ਼ੁਲਾਸਾ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਦਾ ਕਿਸਾਨ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਲਈ ਸਘਰਸ਼ ਦੇ ਰਾਹ ਪੈ ਚੁੱਕਾ ਹੈ । ਕਿਸਾਨ ਪੱਖੀ ਪਾਰਟੀਆਂ ਨੂੰ ਨਿੱਜੀ ਹਿੱਤਾਂ ਤੋਂ ਉੱਪਰ ਉੱਠ ਸਾਨੀ ਸੰਘਰਸ਼ ਦੀ ਹਿਬਾਇਤ ਕਰਨੀ ਚਾਹੀਦੀ ਹੈ ।
ਇਸ ਮੌਕੇ ਸੀਨੀਅਰ ਆਗੂ ਸੁਖਦੇਵ ਸਿੰਘ ਮੰਡ, ਸੁਖਦੇਵ ਸਿੰਘ ਅਰਾਈਆਂਵਾਲਾ, ਹਰਜਿੰਦਰ ਸਿੰਘ ਖ਼ਡੂਰ, ਸੁਖਦੇਵ ਸਿੰਘ ਸੀਤੋ, ਜੀਵਨ ਸਿੰਘ, ਹਰਲਾਭ ਸਿੰਘ, ਸੁਖਵਿੰਦਰ ਸਿੰਘ ਅਤੇ ਸਤਨਾਮ ਸਿੰਘ ਪੰਨੂੰ ਆਦਿ ਕਿਸਾਨ ਅਹੁਦੇਦਾਰਾਂ ਨੇ ਲੋਕ ਮਾਰੂ ਕਾਨੂੰਨਾਂ ਬਾਬਤ ਵਿਸਥਾਰ ਨਾਲ ਬਹੁਪੱਖ਼ੀ ਚਾਨਣਾ ਪਾਇਆ। ਚਾਰਮਾਰਗੀ ਕੌਮੀ ਜਰਨੈਲੀ ਸੜਕ 'ਤੇ ਪੁਤਲਾ ਸਾੜੇ ਜਾਣ ਮੌਕੇ ਦੋਵੇਂ ਪਾਸੇ ਮੀਲਾਂ ਤੱਕ ਵਾਹਨਾਂ ਦੀਆਂ ਲੱਗੀਆਂ ਕਤਾਰਾਂ ਕਾਰਨ ਆਮ ਲੋਕਾਂ ਨੂੰ ਭਾਰੀ ਪ੍ਰਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ।