ਕੋਰੋਨਾ ਵਾਇਰਸ : ਚੰਡੀਗੜ੍ਹ 'ਚ ਮਿਲੇ 2 ਹੋਰ ਪਾਜ਼ੀਟਿਵ ਮਰੀਜ਼, ਗਿਣਤੀ ਹੋਈ 18

ਏਜੰਸੀ

ਖ਼ਬਰਾਂ, ਪੰਜਾਬ

ਹੁਣ ਚੰਡੀਗੜ੍ਹ 'ਚ ਕੋਰੋਨਾ ਵਾਇਰਸ ਨਾਲ ਪੀੜਤ ਮਰੀਜ਼ਾਂ ਦੀ ਗਿਣਤੀ 18 ਹੋ ਗਈ ਹੈ

Photo

ਚੰਡੀਗੜ੍ਹ : ਕੋਰੋਨਾ ਦਾ ਕਹਿਰ ਪੰਜਾਬ ਵਿਚ ਵੀ ਜਾਰੀ ਹੈ। ਕੱਲ੍ਹ ਸ਼ਾਮ ਚੰਡੀਗੜ੍ਹ 'ਚ ਕੋਰੋਨਾ ਵਾਇਰਸ ਦੇ 2 ਹੋਰ ਮਾਮਲੇ ਪਾਜ਼ੀਟਿਵ ਪਾਏ ਗਏ ਹਨ, ਜਿਸ ਨਾਲ ਚੰਡੀਗੜ੍ਹ 'ਚ ਕੋਰੋਨਾ ਦੇ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 18 ਹੋ ਚੁੱਕੀ ਹੈ। ਚੰਡੀਗੜ੍ਹ 'ਚ 59 ਸਾਲ ਔਰਤ ਤੇ ਉਸ ਦੀ 10 ਮਹੀਨਿਆਂ ਦੀ ਪੋਤੀ ਦਾ ਕੋਰੋਨਾ ਵਾਇਰਸ ਟੈਸਟ ਪਾਜ਼ੀਟਿਵ ਆਇਆ ਹੈ।

ਮਿਲੀ ਜਾਣਕਾਰੀ ਅਨੁਸਾਰ ਇਹ ਦੋਵੇ ਇੱਕ ਐਨ. ਆਰ. ਆਈ. ਜੋੜੇ ਦੇ ਸੰਪਰਕ 'ਚ ਆਈਆਂ ਸਨ। ਜਿਸ ਕਾਰਨ ਹੁਣ ਚੰਡੀਗੜ੍ਹ 'ਚ ਕੋਰੋਨਾ ਵਾਇਰਸ ਨਾਲ ਪੀੜਤ ਮਰੀਜ਼ਾਂ ਦੀ ਗਿਣਤੀ 18 ਹੋ ਗਈ ਹੈ। ਜੀ. ਐੱਮ. ਸੀ. ਐੱਚ. ਦੇ ਆਈਸੋਲੇਸ਼ਨ ਵਾਰਡ ’ਚ ਭਰਤੀ 10 ਮਹੀਨੇ ਦੀ ਇਕ ਬੱਚੀ ’ਚ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਈ ਹੈ। ਟ੍ਰਾਈਸਿਟੀ ਦੀ ਇਹ ਸਭ ਤੋਂ ਘੱਟ ਉਮਰ ਦੀ ਕੋਰੋਨਾ ਮਰੀਜ਼ ਹੈ।

ਇਹ ਬੱਚੀ ਸੈਕਟਰ-33 ’ਚ ਰਹਿਣ ਵਾਲੇ ਐੱਨ. ਆਰ. ਆਈ. ਜੋੜੇ ਦੀ ਬੇਟੀ ਹੈ, ਜੋ 28 ਮਾਰਚ ਨੂੰ ਕੋਵਿਡ-19 ਦੇ ਮਰੀਜ਼ ਪਾਏ ਗਏ ਸਨ। ਮਾਂ-ਬਾਪ ਦੇ ਪਾਜ਼ੀਟਿਵ ਆਉਣ ਤੋਂ ਬਾਅਦ ਬੱਚੀ ਦੇ ਨਾਲ ਹੀ ਬੱਚੀ ਦੀ ਦਾਦੀ, ਜਿਸਦੀ ਉਮਰ 61 ਸਾਲ ਹੈ, ਦੋਨਾਂ ਨੂੰ ਆਈਸੋਲੇਸ਼ਨ ਵਾਰਡ ’ਚ ਦਾਖਲ ਕਰ ਲਿਆ ਗਿਆ ਸੀ। ਬੁੱਧਵਾਰ ਨੂੰ ਦੋਵਾਂ ਦੇ ਸੈਂਪਲ ਲਏ ਗਏ ਸਨ।

ਵੀਰਵਾਰ ਨੂੰ ਬੱਚੀ ਦੇ ਨਾਲ-ਨਾਲ ਦਾਦੀ ਵੀ ਕੋਰੋਨਾ ਰਿਪੋਰਟ ਵੀ ਪਾਜ਼ੀਟਿਵ ਮਿਲੀ। ਉਥੇ ਹੀ, ਪਰਿਵਾਰ ਦੇ ਸੰਪਰਕ ’ਚ ਆਏ ਤਿੰਨ ਲੋਕਾਂ ਨੂੰ ਸਿਹਤ ਵਿਭਾਗ ਨੇ ਹੋਮ ਕੁਆਰੰਟਾਈਨ ਕਰ ਦਿੱਤਾ ਹੈ। ਇਸਦੇ ਨਾਲ ਹੀ ਚੰਡੀਗੜ੍ਹ ’ਚ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 18 ਹੋ ਗਈ ਹੈ। ਜੀ. ਐੱਮ. ਸੀ. ਐੱਚ. ’ਚ ਫਿਲਹਾਲ 16 ਪਾਜ਼ੀਟਿਵ ਮਰੀਜ਼ ਦਾਖਲ ਹਨ ਜਦੋਂਕਿ 8 ਸ਼ੱਕੀ ਮਰੀਜ਼ ਵੀ ਆਈਸੋਲੇਸ਼ਨ ਵਾਰਡ ’ਚ ਦਾਖਲ ਕੀਤੇ ਗਏ ਹਨ।

ਦੱਸ ਦਈਏ ਕਿ ਹਰਿਮੰਦਰ ਸਾਹਿਬ ਦੇ ਸਾਬਕਾ ਹਜ਼ੂਰੀ ਰਾਗੀ ਨਿਰਮਲ ਸਿੰਘ ਖਾਲਸਾ ਜੀ ਦੀ ਵੀ ਕੋਰੋਨਾ ਵਾਇਰਸ ਨਾਲ ਮੌਤ ਹੋ ਗਈ ਹੈ। ਅਜੇ ਬੁੱਧਵਾਰ ਦੇ ਦਿਨ ਹੀ ਉਨ੍ਹਾਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਸੀ। ਉਹਨਾਂ ਦਾ ਇਲਾਜ ਅੰਮ੍ਰਿਤਸਰ ਦੇ ਹਸਪਤਾਲ ਵਿਚ ਚੱਲ ਰਿਹਾ ਸੀ। ਜਾਣਕਾਰੀ ਅਨੁਸਾਰ ਕੁੱਝ ਦਿਨ ਪਹਿਲਾਂ ਹੀ ਉਹ ਇੰਗਲੈਂਡ ਦੀ ਯਾਤਰਾ ਤੋਂ ਭਾਰਤ ਪਰਤੇ ਸਨ।  

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।