ਖੇਡ ਪੱਤਰਕਾਰਾਂ ਨੇ 'ਸਪੋਰਟਸ ਜਰਨਲਿਸਟ ਡੇਅ' ਮਨਾਇਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅੱਜ ਪੰਜਾਬ ਦੇ ਸਮੂਹ ਖੇਡ ਪੱਤਰਕਾਰ ਭਾਈਚਾਰੇ ਨੇ 'ਵਿਸ਼ਵ ਸਪੋਰਟਸ ਜਰਨਲਿਸਟ ਡੇਅ' ਸਥਾਨਕ ਗੁਰੂ ਨਾਨਕ ਸਟੇਡੀਅਮ ਲੁਧਿਆਣਾ ਵਿਖੇ........

Teja Singh Dhaliwal and other Journalist Community Honoring Anil Dutt

ਲੁਧਿਆਣਾ : ਅੱਜ ਪੰਜਾਬ ਦੇ ਸਮੂਹ ਖੇਡ ਪੱਤਰਕਾਰ ਭਾਈਚਾਰੇ ਨੇ 'ਵਿਸ਼ਵ ਸਪੋਰਟਸ ਜਰਨਲਿਸਟ ਡੇਅ' ਸਥਾਨਕ ਗੁਰੂ ਨਾਨਕ ਸਟੇਡੀਅਮ ਲੁਧਿਆਣਾ ਵਿਖੇ ਖੇਡ ਭਾਵਨਾ ਅਤੇ ਮਿਆਰੀ ਪੱਤਰਕਾਰੀ ਕਰਨ ਦੇ ਇਰਾਦਿਆਂ ਵਜੋਂ ਬਹੁਤ ਸਤਿਕਾਰ ਨਾਲ ਮਨਾਇਆ। ਇਸ ਮੌਕੇ ਸਮੂਹ ਖੇਡ ਪੱਤਰਕਾਰ ਭਾਈਚਾਰੇ ਵਲੋਂ ਟ੍ਰਿਬਿਊਨ ਗਰੁਪ ਦੇ ਸੀਨੀਅਰ ਖੇਡ ਪੱਤਰਕਾਰ ਅਨਿਲ ਦੱਤ ਨੂੰ ਉਨ੍ਹਾਂ ਦੀਆਂ ਚਾਰ ਦਹਾਕੇ ਦੀਆਂ ਖੇਡ ਪੱਤਰਕਾਰੀ ਦੀਆਂ ਸੇਵਾਵਾਂ ਬਦਲੇ 'ਲਾਈਫ਼ ਟਾਈਮ ਅਚੀਵਮੈਂਟ' ਐਵਾਰਡ ਨਾਲ ਸਨਮਾਨਤ ਕੀਤਾ ਗਿਆ।

ਇਸ ਮੌਕੇ ਖੇਡ ਜਗਤ ਨਾਲ ਜੁੜੀਆਂ ਸ਼ਖ਼ਸੀਅਤਾਂ ਤੇਜਾ ਸਿੰਘ ਧਾਲੀਵਾਲ ਸਕੱਤਰ ਪੰਜਾਬ ਬਾਸਕਿਟਬਾਲ ਸੰਘ, ਓਲੰਪੀਅਨ ਹਰਦੀਪ ਸਿੰਘ ਗਰੇਵਾਲ, , ਖੇਡ ਲੇਖਕ ਜਗਰੂਪ ਸਿੰਘ ਜਰਖੜ, ਜੇ.ਪੀ ਸਿੰਘ ਸਾਬਕਾ ਏ.ਡੀ.ਸੀ. ਆਦਿ ਹੋਰ ਬੁਲਾਰਿਆਂ ਨੇ ਅਪਣੇ ਪ੍ਰਧਾਨਗੀ ਭਾਸ਼ਣ 'ਚ ਆਖਿਆ ਕਿ ਖੇਡ ਪੱਤਰਕਾਰਾਂ ਨੂੰ ਖੇਡਾਂ ਪ੍ਰਤੀ ਸਮਰਪਤ ਹੋ ਕੇ ਨਿਡਰਤਾ, ਇਮਾਨਦਾਰੀ ਅਤੇ ਆਪਸੀ ਭਾਈਚਾਰੇ ਦੀ ਸਾਂਝ ਮਜ਼ਬੂਤ ਕਰਨ ਲਈ ਪੱਤਰਕਾਰੀ ਕਰਨੀ ਚਾਹੀਦੀ ਹੈ। ਉਨ੍ਹਾਂ ਆਖਿਆ ਕਿ ਅੱਜ ਦੇ ਦਿਨ 2 ਜੁਲਾਈ 1924 ਨੂੰ ਪੈਰਿਸ ਓਲੰਪਿਕ ਖੇਡਾਂ ਦੌਰਾਨ ਖੇਡ ਭਾਈਚਾਰੇ ਨੇ ਇਕੱਤਰ ਹੋ ਕੇ

ਇੰਟਰਨੈਸ਼ਨਲ ਸਪੋਰਟਸ ਐਂਡ ਪ੍ਰੈੱਸ ਐਸੋਸੀਏਸ਼ਨ' (ਏ.ਆਈ.ਪੀ.ਐਸ) ਦਾ ਗਠਨ ਕੀਤਾ ਸੀ। ਇਸ ਮੌਕੇ ਲੁਧਿਆਣਾ ਬੈਡਮਿੰਟਨ ਐਸੋਸੀਏਸ਼ਨ ਦੇ ਮੰਗਤ ਰਾਏ ਸ਼ਰਮਾ ਅਤੇ ਟੇਬਲ ਟੈਨਿਸ ਐਸੋਸੀਏਸ਼ਨ ਕੋਚ ਜਸਪਾਲ ਸਿੰਘ ਅਤੇ ਹੋਰ ਖੇਡ ਸੰਸਥਾਵਾਂ ਨੇ ਵੀ ਅਨਿਲ ਦੱਤ ਦਾ ਸਨਮਾਨ ਕੀਤਾ। ਇਸ ਮੌਕੇ ਪ੍ਰੋ. ਰਜਿੰਦਰ ਸਿੰਘ ਖ਼ਾਲਸਾ ਕਾਲਜ, ਜਗਮੋਹਨ ਸਿੰਘ ਸਿੱਧੂ, ਕੈਪਟਨ ਵਿਵੇਕ ਭਾਰਤੀ, ਸੀਨੀਅਰ ਪੱਤਰਕਾਰ ਰਜੇਸ਼ ਭਾਂਬੀ, ਪਰਮੇਸ਼ਰ ਸਿੰਘ, ਕੇ ਜੀ ਸ਼ਰਮਾ, ਪਰਮਿੰਦਰ ਸਿੰਘ ਫੁੱਲਾਂਵਾਲ ਤੋਂ ਇਲਾਵਾ ਉਭਰਦੇ ਪੱਤਰਕਾਰ ਅਮਰਪਾਲ ਸਿੰਘ ਹਿੰਦੁਸਤਾਨ ਟਾਈਮਜ਼, ਰਾਹੁਲ ਵਰਮਾ ਟਾਈਮਜ਼ ਆਫ ਇੰਡੀਆ,

ਜਗਦੀਪ ਸਿੰਘ ਕਾਹਲੋਂ, ਯਾਦਵਿੰਦਰ ਸਿੰਘ ਤੂਰ, ਅਮਿਤ ਕੁਮਾਰ, ਮਨਪ੍ਰੀਤ ਕੌਰ, ਮਨਦੀਪ ਸਿੰਘ ਸੁਨਾਮ, ਪਹਿਲਵਾਨ ਹਰਿੰਦਰ ਸਿੰਘ ਕਾਲਾ, ਹਰਬੰਸ ਸਿੰਘ ਗਿੱਲ, ਸਾਕਸ਼ੀ ਦੱਤ (ਦੱਤ ਗਾਬਾ), ਕਰਨ ਗਾਬਾ ਆਦਿ ਖੇਡ ਜਗਤ ਦੀਆਂ ਉੱਘੀਆਂ ਸ਼ਖ਼ਸੀਅਤਾਂ ਹਾਜ਼ਰ ਸਨ। ਇਸ ਮੌਕੇ ਖੇਡ ਲੇਖਕ ਜਗਰੂਪ ਸਿੰਘ ਜਰਖੜ ਨੇ ਆਖਿਆ ਕਿ ਅਗਲੇ ਸਾਲ ਇਹ ਸਮਾਗਮ ਵੱਡੇ ਪੱਧਰ 'ਤੇ ਕਰਵਾਇਆ ਜਾਵੇਗਾ ਜਿਸ ਵਿਚ ਪੰਜਾਬ ਦੇ ਸਰਵੋਤਮ ਖਿਡਾਰੀ ਸੀਨੀਅਰ ਪੱਤਰਕਾਰ, ਖੇਡ ਪੱਤਰਕਾਰ, ਖੇਡ ਪ੍ਰਮੋਟਰ, ਸਰਵੋਤਮ ਖੇਡ ਸੰਸਥਾ ਆਦਿ ਨੂੰ ਵੱਖ-ਵੱਖ ਐਵਾਰਡਾਂ ਨਾਲ ਸਨਮਾਨਤ ਕੀਤਾ ਜਾਵੇਗਾ।