ਸਿੱਖ ਦੀ ਪੱਗ ਲਾਹੁਣ ਵਾਲਿਆਂ ਤੋਂ ਈਸਾਈ ਮੁੰਡੇ ਨੇ ਮੰਗਵਾਈ ਮੁਆਫ਼ੀ, ਨਾਲੇ ਦੱਸੀ ਪੱਗ ਦੀ ਮਹੱਤਤਾ

ਏਜੰਸੀ

ਖ਼ਬਰਾਂ, ਪੰਜਾਬ

ਹੁਣ ਇਸ ਈਸਾਈ ਨੌਜਵਾਨ ਵੱਲੋਂ ਸੋਸ਼ਲ ਮੀਡੀਆ ਤੇ ਇਕ ਵੀਡੀਓ...

Social Media Christian Boy Apologizes Sikh Turbans Importance Of Turbans

ਚੰਡੀਗੜ੍ਹ: ਇਕ ਖਬਰ ਸਾਹਮਣੇ ਆਈ ਹੈ ਜਿਸ ਵਿਚ ਇਕ ਸਿੱਖ ਦੀ ਅਤੇ ਕੁੱਝ ਵਿਅਕਤੀਆਂ ਵਿਚ ਲੜਾਈ ਹੋ ਜਾਂਦੀ ਹੈ ਤੇ ਇਸ ਲੜਾਈ ਵਿਚ ਸਿੱਖ ਵਿਅਕਤੀ ਦੀ ਪੱਗ ਲਹਿ ਗਈ। ਉਸ ਤੋਂ ਬਾਅਦ ਸਿੱਖ ਵਿਅਕਤੀ ਉਹਨਾਂ ਨੂੰ ਕੁੱਝ ਨਹੀਂ ਕਹਿੰਦੇ।

ਹੁਣ ਇਸ ਈਸਾਈ ਨੌਜਵਾਨ ਵੱਲੋਂ ਸੋਸ਼ਲ ਮੀਡੀਆ ਤੇ ਇਕ ਵੀਡੀਓ ਅਪਲੋਡ ਕੀਤੀ ਜਾਂਦੀ ਹੈ। ਇਸ ਵੀਡੀਉ ਵਿਚ ਉਹ ਇਸ ਮਾਮਲੇ ਬਾਰੇ ਦਸ ਰਿਹਾ ਹੈ ਕਿ ਕਿਵੇਂ ਸਿੱਖ ਅਤੇ ਕੁੱਝ ਵਿਅਕਤੀਆਂ ਵਿਚ ਲੜਾਈ ਹੋ ਜਾਂਦੀ ਹੈ ਤੇ ਇਸ ਲੜਾਈ ਵਿਚ ਸਿੱਖ ਵਿਕਤੀ ਦੀ ਪੱਗ ਉਤਰ ਜਾਂਦੀ ਹੈ ਪਰ ਉਹਨਾਂ ਦਾ ਮਕਸਦ ਪੱਗ ਉਤਾਰਨਾ ਨਹੀਂ ਹੈ।

ਉਸ ਨੇ ਸਿੱਖਾਂ ਨੂੰ ਹੱਲਾਸ਼ੇਰੀ ਦਿੰਦੇ ਹੋਏ ਕਿਹਾ ਕਿ ਉਹ ਕਦੇ ਨਿਹੱਥੇ ਤੇ ਵਾਰ ਨਹੀਂ ਕਰਦੇ ਅਤੇ ਨਾ ਹੀ ਅਪਣੇ ਤੋਂ ਘਟ ਗਿਣਤੀ ਹੋਣ ਤੇ ਵਾਰ ਕਰਦੇ ਹਨ। ਉਹਨਾਂ ਵੱਲੋਂ ਦੁਸ਼ਮਣ ਨੂੰ ਮੁਆਫ਼ ਕਰ ਦਿੱਤਾ ਜਾਂਦਾ ਹੈ ਉਹ ਵੀ ਪੈਰ ਫੜ ਕੇ ਨਹੀਂ ਸਗੋਂ ਗੁਰਦੁਆਰੇ ਵਿਚ ਮੱਥਾ ਟੇਕ ਕੇ ਮੁਆਫ਼ੀ ਮੰਗੀ ਜਾਂਦੀ ਹੈ।

ਉਸ ਨੇ ਅੱਗੇ ਦਸਿਆ ਕਿ ਪੱਗ ਜੋ ਕਿ ਸਿਰਫ ਇਕ ਕੱਪੜਾ ਨਹੀਂ ਹੈ ਸਗੋਂ ਸਿੱਖਾਂ ਦੇ ਸਿਰ ਦਾ ਤਾਜ ਹੈ, ਇਕ ਲੜਕੀ ਦੀ ਇੱਜ਼ਤ ਹੈ। ਸਿੱਖਾਂ ਸਾਹਮਣੇ ਚਾਹੇ ਇਕ ਲੱਖ ਦੁਸ਼ਮਣ ਆ ਜਾਵੇ ਉਹਨਾਂ ਲਈ 10 ਹਜ਼ਾਰ ਸਿੱਖ ਹੀ ਕਾਫੀ ਹੈ ਕਿਉਂ ਕਿ ਉਹਨਾਂ ਵਿਚ ਜੋਸ਼ ਹੁੰਦਾ ਹੈ ਤੇ ਅਪਣੇ ਆਪ ਤੇ ਮਾਣ  ਹੁੰਦਾ ਹੈ ਕਿ ਉਹ ਦੁਸ਼ਮਣ ਦਾ ਸਾਹਮਣਾ ਡੱਟ ਕੇ ਕਰ ਸਕਦੇ ਹਨ।

ਸਿੱਖ ਦੀ ਪੱਗ ਨਾਲ ਕਦੇ ਵੀ ਛੇੜਛਾੜ ਨਹੀਂ ਕੀਤੀ ਜਾਣੀ ਚਾਹੀਦੀ। ਉਹਨਾਂ ਵਿਅਕਤੀਆਂ ਦੀ ਗੱਲ ਕਰਦਿਆਂ ਦਸਿਆ ਕਿ ਉਹਨਾਂ ਨੂੰ ਸਿੱਖਾਂ ਵੱਲੋਂ ਛੂਹਿਆ ਵੀ ਨਹੀਂ ਗਿਆ। ਉਹਨਾਂ ਨੂੰ ਗੁਰਦੁਆਰੇ ਵੀ ਈਸਾਈ ਲੜਕੇ ਵੱਲੋਂ ਲਿਆਂਦਾ ਗਿਆ ਹੈ ਤੇ ਉਹਨਾਂ ਨੂੰ ਗੁਰਦੁਆਰੇ ਵਿਚ ਮੱਥਾ ਟੇਕ ਕੇ ਮੁਆਫ਼ੀ ਮੰਗਵਾਈ ਗਈ ਹੈ। ਇਸ ਦੇ ਨਾਲ ਹੀ ਉਸ ਨੇ ਕਿਹਾ ਕਿ ਅੱਜ ਤੋਂ ਜੋ ਕੋਈ ਵੀ ਪੱਗ ਦੀ ਬੇਅਦਬੀ ਕਰੇਗਾ ਉਸ ਨੂੰ ਮੁਆਫ਼ੀ ਨਹੀਂ ਦਿੱਤੀ ਜਾਵੇਗੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow  ਕਰੋ।