ਮੁੱਖ ਮੰਤਰੀ ਵਲੋਂ ਨੋਟਿਸ ਭੇਜੇ ਜਾਣ ’ਤੇ ਬੋਲੇ ਸੁਖਜਿੰਦਰ ਸਿੰਘ ਰੰਧਾਵਾ, ‘ਮੈਂ ਇਸ ਨੂੰ ਨੋਟਿਸ ਨਹੀਂ ਮੰਨਦਾ’

ਏਜੰਸੀ

ਖ਼ਬਰਾਂ, ਪੰਜਾਬ

ਕਿਹਾ, ਮੁੱਖ ਮੰਤਰੀ ਟਵੀਟੋ-ਟਵੀਟੀ ਨਾ ਹੋਣ ਸਗੋਂ ਸਹੀ ਤਰੀਕੇ ਨਾਲ ਨੋਟਿਸ ਮੇਰੇ ਘਰ ਭੇਜਿਆ ਜਾਵੇ

Congress leader Sukhjinder Randhawa

 

ਚੰਡੀਗੜ੍ਹ: ਗੈਂਗਸਟਰ ਮੁਖਤਾਰ ਅੰਸਾਰੀ ਕੇਸ ਦੇ ਖਰਚੇ ਦੀ ਰਿਕਵਰੀ ਸਬੰਧੀ  ਮੁੱਖ ਮੰਤਰੀ ਭਗਵੰਤ ਮਾਨ ਵਲੋਂ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਨੋਟਿਸ ਭੇਜੇ ਜਾਣ ’ਤੇ ਰੰਧਾਵਾ ਦਾ ਬਿਆਨ ਸਾਹਮਣੇ ਆਇਆ ਹੈ। ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਮੈਂ ਇਸ ਨੂੰ ਨੋਟਿਸ ਨਹੀਂ ਮੰਨਦਾ। ਇਹ ਹੁਣ ਆਰ-ਪਾਰ ਦੀ ਲੜਾਈ ਹੋਵੇਗੀ। ਮੈਂ ਹਰ ਚੀਜ਼ ਦਾ ਜਵਾਬ ਦੇਵਾਂਗਾ, ਬੇਬੁਨਿਆਦ ਇਲਜ਼ਾਮ ਲਗਾਏ ਜਾ ਰਹੇ ਨੇ...ਮੈਂ ਇਸ ਨੂੰ ਨੋਟਿਸ ਨਹੀਂ ਮੰਨਦਾ, ਨੋਟਿਸ ਮੁੱਖ ਮੰਤਰੀ ਵਲੋਂ ਨਹੀਂ ਸਗੋਂ ਅਫ਼ਸਰ ਵਲੋਂ ਦਿਤਾ ਜਾਂਦਾ ਹੈ। ਨੋਟਿਸ ਮੇਰੇ ਘਰ ਭੇਜਿਆ ਜਾਵੇ।

ਇਹ ਵੀ ਪੜ੍ਹੋ: ਡੇਢ ਕਰੋੜ ਦੀ ਲਾਟਰੀ ਨਿਕਲੀ, ਪਰ ਵਿਅਕਤੀ ਨੇ ਟਿਕਟ ਹੀ ਗਵਾ ਦਿੱਤੀ, ਬੋਲਿਆ- ਇਨਾਮ ਨਹੀਂ ਨਿਕਲਿਆ ਤਾਂ ਟਿਕਟ ਸੁੱਟ ਦਿੱਤੀ 

ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਟਵੀਟੋ-ਟਵੀਟੀ ਨਾ ਹੋਣ ਸਗੋਂ ਸਹੀ ਤਰੀਕੇ ਨਾਲ ਨੋਟਿਸ ਮੇਰੇ ਘਰ ਭੇਜਿਆ ਜਾਵੇ।  ਇਸ ਤੋਂ ਪਹਿਲਾਂ ਰੰਧਾਵਾ ਨੇ ਕਿਹਾ ਸੀ ਕਿ ਮੈਂ ਕਿਸੇ ਜਾਂਚ ਤੋਂ ਨਹੀਂ ਡਰਦਾ। ਮੈਂ ਦਿੱਲੀ ਜਾਣਾ ਸੀ ਪਰ ਸਰਕਾਰ ਦੇ ਨੋਟਿਸ ਕਾਰਨ ਅਪਣੀ ਉਡਾਣ 2 ਘੰਟੇ ਲੇਟ ਕਰਵਾ ਦਿਤੀ ਹੈ। ਹੁਣ ਨੋਟਿਸ ਲੈ ਕੇ ਹੀ ਜਾਵਾਂਗਾ। ਸਰਕਾਰ ਅਫਸਰ ਰਾਹੀਂ ਨੋਟਿਸ ਮੇਰੇ ਘਰ ਭੇਜੇ, ਮੈਂ ਬੈਠਾ ਉਡੀਕ ਰਿਹਾ ਹਾਂ।

ਇਹ ਵੀ ਪੜ੍ਹੋ: ਫ਼ਰਾਂਸ : ਪੁਲਿਸ ਦੀ ਗੋਲੀਬਾਰੀ ’ਚ ਮਾਰੇ ਗਏ ਨਾਬਾਲਗ ਦੀ ਨਾਨੀ ਨੇ ਸ਼ਾਂਤੀ ਦੀ ਅਪੀਲ ਕੀਤੀ  

ਜ਼ਿਕਰਯੋਗ ਹੈ ਕਿ ਦੱਸ ਦੇਈਏ ਕਿ ਮੁੱਖ ਮੰਤਰੀ ਨੇ ਟਵੀਟ ਕਰ ਕੇ ਲਿਖਿਆ ਕਿ ''ਆਹ ਲਓ ਰੰਧਾਵਾ ਸਾਹਬ ਤੁਹਾਡੇ “ਅੰਸਾਰੀ” ਵਾਲਾ ਨੋਟਿਸ''। ਇਸ ਨੋਟਿਸ ਵਿਚ ਸਰਕਾਰ ਨੇ ਪੈਸੇ ਦੀ ਰਿਕਵਰੀ ਵਾਲਾ ਵੇਰਵਾ ਜਨਤਕ ਕਰ ਦਿਤਾ ਹੈ।  ਮੁੱਖ ਮੰਤਰੀ ਭਗਵੰਤ ਮਾਨ ਨੇ ਬੀਤੇ ਕੱਲ੍ਹ ਟਵੀਟ ਕਰ ਕੇ ਕਿਹਾ ਸੀ ਕਿ ''ਯੂਪੀ ਦੇ ਗੈਂਗਸਟਰ ਅੰਸਾਰੀ ਨੂੰ ਪੰਜਾਬ ਦੀ ਜੇਲ੍ਹ ਵਿਚ ਰੱਖਣ ਅਤੇ ਸੁਪਰੀਮ ਕੋਰਟ ਵਿਚ ਉਸ ਦਾ ਕੇਸ ਲੜਨ ਲਈ 55 ਲੱਖ ਰੁਪਏ ਦੀ ਫੀਸ ਪੰਜਾਬ ਦੇ ਖ਼ਜ਼ਾਨੇ ਵਿਚੋਂ ਨਹੀਂ ਦਿਤੀ ਜਾਵੇਗੀ। ਇਹ ਪੈਸਾ ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਤੋਂ ਵਸੂਲ ਕੀਤਾ ਜਾਵੇਗਾ। ਭੁਗਤਾਨ ਨਾ ਕਰਨ ਦੀ ਸੂਰਤ ਵਿਚ ਉਨ੍ਹਾਂ ਦੀ ਪੈਨਸ਼ਨ ਅਤੇ ਹੋਰ ਸਰਕਾਰੀ ਲਾਭ ਰੱਦ ਕਰ ਦਿਤੇ ਜਾਣਗੇ।''