ਯੂ.ਟੀ. ਪ੍ਰਸ਼ਾਸਨ ਨੇ ਕੈਪੀਟਲ ਕੰਪਲੈਕਸ ਨੂੰ ਖਿੱਚ ਦਾ ਕੇਂਦਰ ਬਣਾਉਣ ਲਈ ਨਹੀਂ ਕੀਤੀ ਵਿਸ਼ੇਸ਼ ਪਹਿਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸੋਹਣੇ ਸ਼ਹਿਰ ਚੰਡੀਗੜ੍ਹ ਦੇ ਨਿਰਮਾਤਾ ਤੇ ਫਰਾਂਸੀਸੀ ਆਰਕੀਟੈਕਟ ਲੀ ਕਾਰਬੂਜੀਅਰ ਦੇ ਹੱਥਾਂ ਦੇ ਛੋਹ ਪ੍ਰਾਪਤ ਕੈਪੀਟਲ ਕੰਪਲੈਕਸ ਨੂੰ ਯੂਨੈਸਕੋ ਵਲੋਂ ਵਿਸ਼ਵ ਹੈਰੀਟੇਜ਼........

Chandigarh Capitol Complex

ਚੰਡੀਗੜ੍ਹ : ਸੋਹਣੇ ਸ਼ਹਿਰ ਚੰਡੀਗੜ੍ਹ ਦੇ ਨਿਰਮਾਤਾ ਤੇ ਫਰਾਂਸੀਸੀ ਆਰਕੀਟੈਕਟ ਲੀ ਕਾਰਬੂਜੀਅਰ ਦੇ ਹੱਥਾਂ ਦੇ ਛੋਹ ਪ੍ਰਾਪਤ ਕੈਪੀਟਲ ਕੰਪਲੈਕਸ ਨੂੰ ਯੂਨੈਸਕੋ ਵਲੋਂ ਵਿਸ਼ਵ ਹੈਰੀਟੇਜ਼ ਦਾ ਦਰਜਾ ਮਿਲਣ ਬਾਅਦ ਚੰਡੀਗੜ੍ਹ ਟੂਰਿਜਮ ਵਿਭਾਗ ਵਲੋਂ ਦੂਜੀ ਬਰਸੀ ਨਿਕਲ ਜਾਣ ਬਾਅਦ ਵੀ ਵਿਦੇਸ਼ੀ ਤੇ ਦੇਸ਼ੀ ਸੈਲਾਨੀਆਂ ਦੀ ਖਿੱਚ ਦਾ ਕੇਂਦਰ ਬਣਾਉਣ ਲਈ ਕਈ ਵਿਸ਼ੇਸ਼ ਯਤਨ ਨਹੀਂ ਕੀਤੇ ਜਿਸ ਦੇ ਨਤੀਜੇ ਵਲੋਂ ਕੈਪੀਟਲ ਕੰਪਲੈਕਸ ਕਾਫ਼ੀ ਬੇ-ਰੌਣਕਾਂ ਜਿਹਾ ਜਾਪਣ ਲੱਗਾ ਹੈ।

ਦੱਸਣਯੋਗ ਹੈ ਕਿ 11 ਜਨਵਰੀ 2016 ਵਿਚ ਚੰਡੀਗੜ੍ਹ ਕੈਪੀਟਲ ਕੰਪਲੈਕਸ ਨੂੰ ਮਰਹੂਮ ਆਰਕੀਟੈਕਟ ਲੀ ਕਾਰਬੂਜੀਅਰ ਦੀ ਬਰਸੀ ਮੌਕੇ ਉਨ੍ਹਾਂ ਦੀ ਕਲਾ ਦਾ ਮੁਲ ਪਾਉਣ ਲਈ ਵਿਰਾਸਤੀ ਦਰਜਾ ਦਿਤਾ ਗਿਆ ਸੀ। ਸੂਤਰਾਂ ਅਨੁਸਾਰ ਅੱਜ ਕਲ ਕੈਪੀਟਲ ਕੰਪਲੈਕਸ ਨੂੰ ਵੇਖਣ ਲਈ ਵਿਦੇਸ਼ੀ ਸੈਲਾਨੀ ਬਹੁਤ ਹੀ ਵਿਰਲੇ ਪੁੱਜ ਰਹੇ ਹਨ ਜਦਕਿ 2016 ਵਿਚ 1500 ਦੇ ਕਰੀਬ ਵਿਦੇਸ਼ੀ ਸੈਲਾਨੀ ਪੁੱਜੇ ਸਨ ਪਰ ਅੱਜ ਕਲ ਗਿਣਤੀ 100-150 ਦੇ ਕਰੀਬ ਹੀ ਸਾਲਾਨਾ ਰਹਿ ਗਈ ਹੈ।

ਚੰਡੀਗੜ੍ਹ ਟੂਰਿਜਮ ਵਿਭਾਗ ਦੇ ਡਾਇਰੈਕਟਰ ਜਤਿੰਦਰ ਯਾਦਵ ਅਨੁਸਾਰ ਉਨ੍ਹਾਂ ਕੈਪੀਟਲ ਕੰਪਲੈਕਸ ਨੂੰ ਵਿਦੇਸ਼ੀ ਤੇ ਭਾਰਤੀ ਟੂਰਿਜਟਾਂ ਲਈ ਖਿੱਚ ਦਾ ਕੇਂਦਰ ਬਣਾਉਣ ਲਈ ਸੈਲਾਨੀਆਂ ਲਈ ਸੈਰ-ਸਪਾਟਾ ਕਰਨ ਲਈ ਮੁਫ਼ਤ ਸਾਈਕਲ ਦੇਣ, ਬਾਰਸ਼ ਦੇ ਮੌਸਮ ਵਿਚ ਮੀਂਹ ਤੋਂ ਬਚਾਅ ਲਈ ਛੱਤਰੀਆਂ ਪ੍ਰਦਾਨ ਕਰਨ, ਸੂਚਨਾ ਕੇਂਦਰ 'ਚ ਪੋਸਟ ਕਾਰਡ ਰਾਹੀਂ ਕੈਪੀਟਲ ਕੰਪਲੈਕਸ ਬਾਰੇ ਮੁਕੰਮਲ ਜਾਣਕਾਰੀ ਦੇਣ ਲਈ, ਆਲੇ-ਦੁਆਲੇ ਨੂੰ ਹਰਿਆ-ਭਰਿਆ ਬਣਾਉਣ ਲਈ ਫੁੱਲ ਤੇ ਫੱਲਦਾਰ ਪੌਦੇ ਆਦਿ ਲਗਾਏ ਗਏ ਹਨ, ਜਿਸ ਨਾਂਲ ਇਹ ਕਾਫ਼ੀ ਆਕਰਸ਼ਿਤ ਲੱਗੇਗਾ। 

ਦੂਜੇ ਪਾਸੇ ਪ੍ਰਸ਼ਾਸਨ ਨੇ ਕੇਂਦਰੀ ਸੈਰ-ਸਪਾਟਾ ਵਿਭਾਗ ਦੀ ਮਦਦ ਨਾਲ ਕੈਪੀਟਲ ਪ੍ਰਾਜੈਕਟ ਪੰਜਾਬ ਅਸੰਬਲੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਇਮਾਰਤਾਂ ਨੂੰ ਖ਼ੂਬਸੂਰਤ ਬਣਾਉਣ ਅਦੇ ਹਰ ਸ਼ਾਮ ਨੂੰ ਸੰਗੀਤਮਈ ਪ੍ਰੋਗਰਾਮ ਕਰਨ ਅਤੇ ਖ਼ੂਬਸੂਰਤ ਲਾਈਟਿੰਗ ਆਦਿ ਕਰਨ ਦੀ ਯੋਜਨਾ ਪਹਿਲੀ ਬਰਸੀ ਮੌਕੇ 2017 ਵਿਚ ਬਣਾਈ ਸੀ ਪਰ ਦੂਜੀ ਬਰਸੀ ਆ ਜਾਣ ਬਾਅਦ ਵੀ ਨਾ ਕੇਂਦਰ ਸਰਕਾਰ ਅਤੇ ਨਾ ਹੀ ਚੰਡੀਗੜ੍ਹ  ਪ੍ਰਸ਼ਾਸਨ ਨੇ ਵਿਰਾਸਤੀ ਦਰਜਾ ਪ੍ਰਾਪਤ ਵਿਰਾਸਤੀ ਇਮਾਰਤਾਂ ਦੀ ਸਾਂਭ-ਸੰਭਾਲ ਕਰਨ ਲਈ ਵਿਸ਼ੇਸ਼ ਯਤਨ ਕੀਤੇ ਹਨ।

ਚੰਡੀਗੜ੍ਹ ਪ੍ਰਸ਼ਾਸਨ ਦੇ ਇਕ ਹੋਰ ਸੀਨੀਅਰ ਅਧਿਕਾਰੀ ਦਾ ਕਹਿਣਾ ਸੀ ਕਿ ਕੈਪੀਟਲ ਕੰਪਲੈਕਸ ਸਮੇਤ ਅਤੇ ਹੋਰ ਨਾਲ ਲਗਦੀਆਂ ਇਮਾਰਤਾਂ ਦੀ ਸਾਂਭ-ਸੰਭਾਲ ਲਈ ਆਰਕੀਟੈਕਟ ਤੇ ਇੰਜੀਨੀਅਰ ਵਿਭਾਗ ਵਲੋਂ ਕੇਂਦਰ ਸਰਕਾਰ ਨੂੰ ਕਈ ਪ੍ਰੋਪੋਜ਼ਲ ਭੇਜੇ ਹੋਏ ਹਨ। ਉਮੀਦ ਹੈਉਂ ਕਿ ਫ਼ੰਡ ਮਿਲਦਿਆਂ ਹੀ ਕੈਪੀਟਲ ਕੰਪਲੈਕਸ ਦੀ ਸ਼ਾਨੋ-ਸ਼ੌਕਤ 'ਚ ਵਾਧਾ ਹੋਵੇਗਾ।