ਘਰ ’ਚ ਵੜ ਬੈੱਡ ’ਤੇ ਬੈਠੇ ਅਵਾਰਾ ਪਸ਼ੂ

ਏਜੰਸੀ

ਖ਼ਬਰਾਂ, ਪੰਜਾਬ

ਲੋਕਾਂ ਨੇ ਸੋਟੀਆਂ ਨਾਲ ਕੱਢੇ ਬਾਹਰ

Stray animals should be taken care of

ਕੋਟਕਪੁਰਾ: ਬੈੱਡ ’ਤੇ ਮਹਿਮਾਨਾਂ ਦੀ ਤਰ੍ਹਾਂ ਚੜ੍ਹ ਕੇ ਅਰਾਮ ਫਰਮਾ ਰਹੇ ਇਹ ਆਵਾਰਾ ਪਸ਼ੂ ਕੋਟਕਪੁਰਾ ਦੇ ਹਨ। ਜਿਨ੍ਹਾਂ ਨੂੰ ਨਾ ਤਾਂ ਦਾਵਤ ’ਤੇ ਬੁਲਾਇਆ ਤੇ ਨਾ ਹੀ ਕਿਸੇ ਹੋਰ ਪ੍ਰੋਗਰਾਮ ਲਈ ਸੱਦਾ ਦਿੱਤਾ ਗਿਆ ਪਰ ਜਦੋਂ ਘਰ ਦੇ ਬੈੱਡ ‘’ਤੇ ਆਰਾਮ ਫਰਮਾ ਰਹੇ ਇੰਨਾਂ ਆਵਾਰਾ ਪਸ਼ੂਆਂ ਨੂੰ ਘਰ ਵਾਲਿਆਂ ਨੇ ਦੇਖਿਆ ਤਾਂ ਉਨ੍ਹਾਂ ਦੇ ਹੋਸ਼ ਉੱਡ ਗਏ ਤੇ ਪਰਿਵਾਰ ਦਾ ਹਰ ਇਕ ਮੈਂਬਰ ਇਕ ਦੂਜੇ ਦੇ ਮੂੰਹ ਵੱਲ ਦੇਖਦਾ ਰਿਹਾ ਕਿ ਇੰਨਾਂ ਨੂੰ ਬੁਲਾਇਆ ਕਿਸ ਨੇ।

ਪਰ ਜਦੋਂ ਪਤਾ ਲੱਗਾ ਕਿ ਇਹ ਬਿਨ੍ਹਾਂ ਬੁਲਾਏ ਮਹਿਮਾਨ ਹਨ ਤਾਂ ਫੇਰ ਡੰਡੇ ਸੋਟੀਆਂ ਦੀ ਬਰਸਾਤ ਹੋਣੀ ਸ਼ੁਰੂ ਹੋ ਗਈ। ਜਿਸ ਤੋਂ ਬਾਅਦ ਇੰਨਾਂ ਸਾਂਨ੍ਹਾਂ ਨੂੰ ਭੱਜਣ ਨੂੰ ਰਾਹ ਨਾ ਲੱਭਾ ਤੇ ਬਚਣ ਲਈ ਤਿਲਕ ਤਿਲਕ ਘਰ ਚੋਂ ਬਾਹਰ ਨੂੰ ਨੱਠੇ। ਦੱਸ ਦਈਏ ਕਿ ਅਵਾਰਾ ਪਸ਼ੂਆਂ ਨੇ ਹਰ ਜਗ੍ਹਾ ਆਤੰਕ ਮਚਾਇਆ ਹੋਇਆ ਹੈ।

ਲੋਕ ਇਨ੍ਹਾਂ ਅਵਾਰਾ ਪਸ਼ੂਆਂ ਤੋਂ ਇੰਨਾਂ ਤੰਗ ਆ ਚੁੱਕੇ ਨੇ ਕਿ ਉਹ ਆਪਣੇ ਬੱਚਿਆਂ ਨੂੰ ਵੀ ਘਰੋਂ ਬਾਹਰ ਨਹੀਂ ਨਿਕਲਣ ਦੇ ਰਹੇ ਪਰ ਉਥੇ ਹੀ ਗਊ ਸ਼ੈਸ਼ ਵਸ਼ੂਲਣ ਵਾਲੀ ਸਰਕਾਰ ਇੰਨਾਂ ਦਾ ਹੱਲ ਕਰਨ ਦੀ ਬਜਾਏ ਕੁੰਭ ਕਰਨੀ ਨੀਂਦ ਸੁੱਤੀ ਹੋਈ ਹੈ। ਪੰਜਾਬ ‘ਚ ਸੜਕਾਂ, ਗਲੀਆਂ, ਚੌਰਾਹਿਆਂ ਅਤੇ ਜਨਤਕ ਥਾਵਾਂ ‘ਤੇ ਘੁੰਮਦੇ ਆਵਾਰਾ ਪਸ਼ੂ ਆਮ ਵੇਖੇ ਜਾ ਸਕਦੇ ਹਨ।

ਸਰਕਾਰੀ ਅਤੇ ਪ੍ਰਾਈਵੇਟ ਸੰਸਥਾਵਾਂ ਵੱਲੋਂ ਇਨ੍ਹਾਂ ਨੂੰ ਰੋਕਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣ ਦੇ ਬਾਵਜੂਦ ਵੀ ਇਹ ਸਮੱਸਿਆ ਵੱਡਾ ਰੂਪ ਧਾਰਨ ਕਰਦੀ ਜਾ ਰਹੀ ਹੈ। ਪੰਜਾਬ ਵਿਚ ਆਵਾਰਾ ਪਸ਼ੂ ਪਿਛਲੇ ਸਾਲਾਂ ‘ਚ ਕਈ ਜਾਨਾਂ ਲੈ ਚੁੱਕੇ ਹਨ । ਭੂਤਰੇ ਹੋਏ ਬੇਲਗ਼ਾਮ ਪਸ਼ੂ ਵਿਸ਼ੇਸ਼ ਕਰ ਕੇ ਸਾਨ੍ਹ ਬੱਚਿਆਂ, ਬੁੱਢਿਆਂ, ਔਰਤ ਅਤੇ ਸਰੀਰਕ ਤੌਰ ਤੇ ਅਪੰਗ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਉਂਦੇ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।