ਅਵਾਰਾ ਪਸ਼ੂ ਬਣਿਆ 22 ਸਾਲਾ ਨੌਜਵਾਨ ਦੀ ਮੌਤ ਦਾ ਕਾਰਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬੱਚੀ ਲਈ ਨਾਲ ਦੇ ਪਿੰਡ ਤੋਂ ਲੈਣ ਜਾ ਰਿਹਾ ਸੀ ਚੀਜ਼

The stray animal became the cause of the death of a 22-year-old young man

ਬਰਨਾਲਾ- ਅਵਾਰਾ ਪਸ਼ੂਆਂ ਕਾਰਨ ਆਏ ਦਿਨ ਮੌਤਾਂ ਹੋਣ ਦੇ ਬਾਵਜੂਦ ਪ੍ਰਸ਼ਾਸਨ ਅਤੇ ਸਰਕਾਰ ਕੋਈ ਕਦਮ ਨਹੀਂ ਚੁੱਕ ਰਹੀ।  ਪੰਜਾਬ ਦੇ ਕਿਸੇ ਨਾ ਕਿਸੇ ਸ਼ਹਿਰ ਕਸਬੇ ਪਿੰਡ ਆਦਿ ਵਿਚ ਅਵਾਰਾ ਪਸ਼ੂਆਂ ਦੇ ਕਾਰਨ ਆਮ ਲੋਕ ਆਪਣੀ ਜਾਨੋਂ ਹੱਥ ਧੋ ਬੈਠਦੇ ਹਨ। ਤਾਜ਼ਾ ਮਾਮਲਾ ਬਰਨਾਲਾ ਦੇ ਪਿੰਡ ਧੁਰਕੋਟ ਹੈ। ਜਿੱਥੇ ਰੇਸ਼ਮ ਸਿੰਘ ਉਮਰ ਕਰੀਬ 22 ਸਾਲ ਨੌਜਵਾਨ ਅਵਾਰਾ ਪਸ਼ੂ ਤੋਂ ਬਚਾਅ ਕਰਦੇ ਸਮੇਂ ਇੱਕ ਖ਼ੰਭੇ ਨਾਲ ਜਾ ਟਕਰਾਇਆ ਅਤੇ ਉਸਦੀ ਮੌਤ ਹੋ ਗਈ। ਮ੍ਰਿਤਕ ਆਪਣੇ ਪਿੱਛੇ ਇੱਕ 5 ਸਾਲ ਦੀ ਬੱਚੀ ਅਤੇ ਪਤਨੀ ਛੱਡ ਗਿਆ ਹੈ।

ਘਰ ਵਿਚ ਕਮਾਉਣ ਵਾਲਾ ਕੋਈ ਹੋਰ ਨਹੀਂ ਬਚਿਆ। ਜਿਆਦਾ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੇ ਰਿਸ਼ਤੇਦਾਰਾਂ ਅਤੇ ਪਿੰਡ ਵਾਲੇ ਨੇ ਦੱਸਿਆ ਕਿ ਮ੍ਰਿਤਕ ਰੇਸ਼ਮ ਸਿੰਘ ਬੀਤੀ ਰਾਤ ਆਪਣੀ ਧੀ ਲਈ ਕੋਈ ਚੀਜ਼ ਲੈਣ ਨਾਲ ਦੇ ਪਿੰਡ ਰੁਡੇਕੇ ਕਲਾਂ ਗਿਆ ਸੀ। ਜਿੱਥੋਂ ਪਿੰਡ ਵਾਪਸੀ ਦੌਰਾਨ ਉਸ ਦੇ ਮੋਟਰਸਾਇਕਲ ਦੇ ਸਾਹਮਣੇ ਇਕ ਅਵਾਰਾ ਪਸ਼ੂ ਆ ਗਿਆ। ਉਸ ਕੋਲੋਂ ਬਚਾਅ ਕਰਦੇ ਕਰਦੇ ਉਸ ਦਾ ਮੋਟਰਸਾਇਕਲ ਖ਼ੰਬੇ ਨਾਲ ਜਾ ਟਕਰਾਇਆ। ਉਧਰ ਪੁਲਿਸ ਦਾ ਕਹਿਣਾ ਹੈ ਕਿ ਜ਼ਖਮੀ ਨੂੰ ਹਸਪਤਾਲ ਲਿਆਉਣ ਤੋਂ ਬਾਅਦ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ ਅਤੇ ਪਸੋਟਮਾਰਟਮ ਤੋਂ ਬਾਅਦ ਲਾਸ਼ ਪਰਿਵਾਰ ਨੂੰ ਸੌੰਪ ਦਿੱਤੀ ਜਾਵੇਗੀ।

ਲੋਕਾਂ ਨੂੰ ਅਵਾਰਾ ਪਸ਼ੂਆਂ ਤੋਂ ਹਰ ਪਾਸੇ ਤੋਂ ਮਾਰ ਪੈ ਰਹੀ ਹੈ। ਜਿੱਥੇ ਕਿਸਾਨਾਂ ਦੀ ਫ਼ਸਲ ਤਾਂ ਅਵਾਰਾ ਪਸ਼ੂ ਖ਼ਰਾਬ ਕਰ ਹੀ ਰਹੇ ਹਨ। ਉਥੇ ਹੀ ਇਹ ਅਵਾਰਾ ਪਸ਼ੂ ਲੋਕਾਂ ਦੀ ਜਾਨ ਦੇ ਦੁਸ਼ਮਣ ਬਨ ਚੁੱਕੇ ਹਨ। ਲੋਕਾਂ ਦਾ ਕਹਿਣਾ ਹੈ ਕਿ ਉਹ ਰੋਡ ਟੈਕਸ , ਟੋਲ ਟੈਕਸ ,  ਗਊ ਸੈਸ ਆਦਿ ਭਰਦੇ ਹਨ ਪਰ ਸੁਵਿਧਾਵਾਂ ਬਿਲਕੁਲ ਨਹੀਂ ਮਿਲ ਰਹੀਆਂ। ਅਵਾਰਾ ਪਸ਼ੂਆਂ ਉੱਤੇ ਲਗਾਮ ਲਗਾਉਣ ਦੀ ਮੰਗ ਕਿੰਨੀ ਦੇਰ ਤੋਂ ਉੱਠ ਰਹੀ ਹੈ ਪਰ ਸਰਕਾਰ ਦੇ ਕੰਨ ‘ਤੇ ਕੋਈ ਜੂੰ ਨਹੀਂ ਸਰਕ ਰਹੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।