ਕੈਪਟਨ ਸਾਢੇ 4 ਸਾਲ ਬਾਹਰ ਨਹੀਂ ਨਿਕਲੇ ਤਾਂ 2 ਮਹੀਨੇ ’ਚ ਕੀ ਕਿਲ੍ਹਾ ਫਤਹਿ ਕਰਨਗੇ- ਰਾਜਾ ਵੜਿੰਗ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਦੇ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਨੇ ਨਵੀਂ ਪਾਰਟੀ ਬਣਾਉਣ ਲਈ ਕੈਪਟਨ ਅਮਰਿੰਦਰ ਸਿੰਘ 'ਤੇ ਨਿਸ਼ਾਨਾ ਸਾਧਿਆ ਹੈ।

Raja Warring

ਚੰਡੀਗੜ੍ਹ (ਅਮਨਪ੍ਰੀਤ ਕੌਰ): ਪੰਜਾਬ ਦੇ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਨੇ ਨਵੀਂ ਪਾਰਟੀ ਬਣਾਉਣ ਲਈ ਕੈਪਟਨ ਅਮਰਿੰਦਰ ਸਿੰਘ 'ਤੇ ਨਿਸ਼ਾਨਾ ਸਾਧਿਆ ਹੈ। ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਤੋਂ ਕਾਂਗਰਸ ਨੂੰ ਕੋਈ ਨੁਕਸਾਨ ਨਹੀਂ ਹੈ। ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਪਹਿਲਾਂ ਵੀ ਕਾਂਗਰਸ ਖਿਲਾਫ਼ ਸਾਜ਼ਿਸ਼ ਰਚ ਚੁੱਕੇ ਹਨ, ਇਸ ਦੇ ਬਾਵਜੂਦ ਪਾਰਟੀ ਨੇ ਉਹਨਾਂ ਨੂੰ ਅੱਗੇ ਲਿਆਂਦਾ ਅਤੇ ਪਾਰਟੀ ਪ੍ਰਧਾਨ ਤੇ ਦੋ ਵਾਰ ਪੰਜਾਬ ਦਾ ਮੁੱਖ ਮੰਤਰੀ ਬਣਾਇਆ। ਪਾਰਟੀ ਨੇ ਉਹਨਾਂ ਨੂੰ ਬਹੁਤ ਮੌਕੇ ਦਿੱਤੇ।

ਹੋਰ ਪੜ੍ਹੋ: ਜੀਂਦ 'ਚ ਕਿਸਾਨਾਂ ਵਲੋਂ ਦੁਸ਼ਯੰਤ ਚੌਟਾਲਾ ਦਾ ਭਾਰੀ ਵਿਰੋਧ, ਜੇਜੇਪੀ ਦਫ਼ਤਰ ਦਾ ਕੀਤਾ ਘਿਰਾਓ

ਰਾਜਾ ਵੜਿੰਗ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਕਿਸੇ ਗੱਲ ਤੋਂ ਪਰੇਸ਼ਾਨ ਹਨ, ਉਹਨਾਂ ਦੇ ਦੋਸਤ ਨੇ ਵੀ ਉਹਨਾਂ ਨੂੰ ਸਲਾਹ ਦਿੱਤੀ ਸੀ ਕਿ ਉਹ ਘਰ ਬੈਠ ਕੇ ਆਰਾਮ ਕਰਨ। ਹੁਣ ਉਹਨਾਂ ਨੂੰ ਘਰ ਬੈਠਣਾ ਚਾਹੀਦਾ ਹੈ। ਜੇ ਉਹ ਪਹਿਲਾਂ ਬਾਹਰ ਨਹੀਂ ਨਿਕਲੇ ਤਾਂ ਦੋ ਮਹੀਨੇ ਵਿਚ ਕੀ ਕਿਲ੍ਹਾ ਫਤਹਿ ਕਰਨਗੇ। ਉਹਨਾਂ ਕਿਹਾ ਕਿ ਕੈਪਟਨ ਸਾਡੇ ਸੀਨੀਅਰ ਹਨ ਅਤੇ ਉਹਨਾਂ ਖਿਲਾਫ਼ ਅਸੀਂ ਕੋਈ ਸਾਜ਼ਿਸ਼ ਨਹੀਂ ਕੀਤੀ।

ਹੋਰ ਪੜ੍ਹੋ: ਬੰਦੀ ਛੋੜ ਦਿਵਸ ਮੌਕੇ ਬੇਹੱਦ ਅਲੋਕਿਕ ਹੁੰਦਾ ਹੈ ਸੱਚਖੰਡ ਸ੍ਰੀ ਦਰਬਾਰ ਸਾਹਿਬ ਦਾ ਨਜ਼ਾਰਾ

ਜਨਤਾ ਸਾਡੇ ਕੋਲੋਂ ਹਰ ਮੁੱਦੇ ਦਾ ਜਵਾਬ ਮੰਗ ਰਹੀ ਸੀ, ਸਾਡੇ ਕੋਲ ਕਿਸੇ ਗੱਲ ਦਾ ਜਵਾਬ ਨਹੀਂ ਸੀ। ਲੋਕ ਕਹਿ ਰਹੇ ਸੀ ਕਿ ਕੈਪਟਨ ਨੇ ਬਾਦਲਾਂ ਨਾਲ ਸਮਝੌਤਾ ਕੀਤਾ ਹੈ। ਇਸ ਲਈ ਜਨਤਾ ਦੀ ਗੱਲ ਨੂੰ ਧਿਆਨ ਵਿਚ ਰੱਖਦਿਆ ਇਹ ਫੈਸਲੇ ਲਿਆ ਗਿਆ। ਇਹ ਸਾਰੇ ਵਿਧਇਕਾਂ ਅਤੇ ਕਾਂਗਰਸ ਹਾਈਕਮਾਂਡ ਦਾ ਫੈਸਲਾ ਸੀ। 79 ਵਿਧਾਇਕਾਂ ਨੇ ਕਿਹਾ ਸੀ ਕਿ ਸਾਨੂੰ ਕੈਪਟਨ ਅਮਰਿੰਦਰ ਸਿੰਘ ਨਹੀਂ ਚਾਹੀਦੇ।

ਹੋਰ ਪੜ੍ਹੋ: ਜਦੋਂ ਉਮਰ ਵਧਦੀ ਹੈ ਤਾਂ ਬੰਦਾ ਰੋਂਦੂ ਹੋ ਜਾਂਦਾ, ਹੁਣ ਕੈਪਟਨ ਰੋਂਦੂ ਬੱਚਾ ਬਣ ਗਏ - ਨਵਜੋਤ ਸਿੱਧੂ

ਕੈਪਟਨ ਨੂੰ ਇਹ ਕਹਿਣਾ ਚਾਹੀਦਾ ਸੀ ਕਿ ਮੈਂ ਅਪਣੀ ਪਾਰੀ ਚੰਗੀ ਤਰ੍ਹਾਂ ਖੇਡੀ ਤੇ ਹੁਣ ਚੰਨੀ ਜੀ ਨੂੰ ਵਧਾਈ ਤੇ ਉਮੀਦ ਹੈ ਕਿ ਉਹ ਮੇਰੇ ਤੋਂ ਵੀ ਵਧੀਆ ਕੰਮ ਕਰਨ। ਉਹਨਾਂ ਨੂੰ ਵੱਡਾ ਦਿਲ ਦਿਖਾਉਣਾ ਚਾਹੀਦਾ ਹੈ। ਰਾਜਾ ਵੜਿੰਗ ਨੇ ਕਿਹਾ ਕਿ ਉਹ ਪ੍ਰਸ਼ਾਂਤ ਕਿਸ਼ੋਰ ਦੇ ਮਾਮਲੇ ਵਿਚ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦੇ, ਇਹ ਫੈਸਲਾ ਮੁੱਖ ਮੰਤਰੀ ਜਾਂ ਪਾਰਟੀ ਪ੍ਰਧਾਨ ਦਾ ਹੋਵੇਗਾ। ਉਹਨਾਂ ਕਿਹਾ ਕਾਂਗਰਸ ਵਿਚ ਹਮੇਸ਼ਾਂ ‘ਆਲ ਇਜ਼ ਵੈਲ’ ਰਿਹਾ ਹੈ। ਪਾਰਟੀ ਵਿਚ ਜਿਸ ਨੂੰ ਜੋ ਗੱਲ ਚੰਗੀ ਨਹੀਂ ਲੱਗਦੀ, ਉਹ ਬੋਲ ਦਿੰਦਾ ਹੈ।