ਕਾਰ ‘ਚ ਬੈਠੇ ਨੌਜਵਾਨ ‘ਤੇ ਅਣਪਛਾਤਿਆਂ ਨੇ ਚਲਾਈਆਂ ਗੋਲੀਆਂ, ਮਾਮਲਾ ਦਰਜ
ਮਾਨਸਾ ਬੱਸ ਸਟੈਂਡ ਇਲਾਕੇ ਵਿਚ ਪੈਟਰੋਲ ਪੰਪ ਦੇ ਨੇੜੇ ਮੋਟਰਸਾਈਕਲ ‘ਤੇ ਆਏ ਅਣਪਛਾਤੇ ਨੌਜਵਾਨਾਂ ਨੇ ਇਕ ਕਾਰ ‘ਤੇ ਅੰਨ੍ਹੇਵਾਹ ਫਾਇਰਿੰਗ...
ਮਾਨਸਾ (ਸਸਸ) : ਮਾਨਸਾ ਬੱਸ ਸਟੈਂਡ ਇਲਾਕੇ ਵਿਚ ਪੈਟਰੋਲ ਪੰਪ ਦੇ ਨੇੜੇ ਮੋਟਰਸਾਈਕਲ ‘ਤੇ ਆਏ ਅਣਪਛਾਤੇ ਨੌਜਵਾਨਾਂ ਨੇ ਇਕ ਕਾਰ ‘ਤੇ ਅੰਨ੍ਹੇਵਾਹ ਫਾਇਰਿੰਗ ਕੀਤੀ। ਫਾਇਰਿੰਗ ਵਿਚ ਕਾਰ ਸਵਾਰ ਰਾਜੂ ਘਰਾਂਗਨਾ ਜ਼ਖ਼ਮੀ ਹੋ ਗਿਆ। ਉਸ ਨੂੰ ਸਿਵਲ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਰਾਜੂ ਨੇ ਦੱਸਿਆ ਕਿ ਜਿਨ੍ਹਾਂ ਲੋਕਾਂ ਨੇ ਗੋਲੀਆਂ ਮਾਰੀਆਂ, ਉਨ੍ਹਾਂ ਦੇ ਨਾਲ ਕੁੱਝ ਦਿਨਾਂ ਤੋਂ ਝਗੜਾ ਚੱਲ ਰਿਹਾ ਸੀ। ਇਸ ਰੰਜਸ਼ ਦੇ ਚਲਦੇ ਉਸ ਉਤੇ ਹਮਲਾ ਕੀਤਾ ਗਿਆ।
ਰਾਜੂ ਘਰਾਂਗਨਾ ਸ਼ਾਮ ਦੇ ਸਮੇਂ ਪੈਟਰੋਲ ਪੰਪ ਦੇ ਕੋਲ ਕਿਸੇ ਦੋਸਤ ਨੂੰ ਛੱਡ ਕੇ ਕਾਰ ਵਿਚ ਬੈਠਣ ਲੱਗਾ ਸੀ। ਉਦੋਂ ਮੋਟਰਸਾਈਕਲ ਸਵਾਰ ਕੁਝ ਆਦਮੀਆਂ ਨੇ ਆ ਕੇ ਗੋਲੀਆਂ ਦਾਗ ਦਿਤੀਆਂ, ਜਿਸ ਵਿਚ ਦੋ ਗੋਲੀਆਂ ਉਸ ਦੇ ਪੱਟ, ਪਿੱਠ ਅਤੇ ਦੋ ਗੋਲੀਆਂ ਬਾਹਾਂ ਵਿਚ ਲੱਗੀਆਂ। ਉਹ ਬੇਹੋਸ਼ ਹੋ ਕੇ ਜ਼ਮੀਨ ਉਤੇ ਡਿੱਗ ਪਿਆ। ਉਸ ਨੇ ਦੱਸਿਆ ਕਿ ਹਮਲਾਵਰ ਮੋਟਰਸਾਈਕਲ ‘ਤੇ ਸਵਾਰ ਸਨ ਅਤੇ ਉਨ੍ਹਾਂ ਦੇ ਨਾਲ-ਨਾਲ ਇਕ ਲਾਲ ਰੰਗ ਦੀ ਕਾਰ ਵੀ ਆ ਰਹੀ ਸੀ।
ਇਸ ਉਤੇ ਤੀਜਾ ਵਿਅਕਤੀ ਬੈਠਾ ਅਤੇ ਉਹ ਫ਼ਰਾਰ ਹੋ ਗਏ। ਜ਼ਖ਼ਮੀ ਰਾਜੂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਹਮਲਾਵਰ ਦੋ ਵਿਅਕਤੀ ਦੱਸੇ ਜਾ ਰਹੇ ਹਨ। ਇਹ ਵਿਅਕਤੀ ਕੌਣ ਸਨ, ਅਜੇ ਤੱਕ ਇਸ ਦਾ ਕੁੱਝ ਵੀ ਪਤਾ ਨਹੀਂ ਲੱਗ ਸਕਿਆ ਹੈ। ਥਾਣਾ ਸਿਟੀ-2 ਦੀ ਪੁਲਿਸ ਨੇ ਘਟਨਾ ਸਥਾਨ ਦਾ ਜਾਇਜ਼ਾ ਲਿਆ। ਪੁਲਿਸ ਨੇ ਮੌਕੇ ਦੇ ਰਾਹਗੀਰਾਂ ਤੋਂ ਵੀ ਪੁੱਛਗਿਛ ਕੀਤੀ ਹੈ।
ਡੀਐਸਪੀ ਸਿਮਰਨਜੀਤ ਸਿੰਘ ਲੰਗ ਅਤੇ ਥਾਣਾ ਸਿਟੀ-2 ਮੁਖੀ ਅਮਨਦੀਪ ਸਿੰਘ ਪੁਲਿਸ ਪਾਰਟੀ ਸਮੇਤ ਹਸਪਤਾਲ ਪਹੁੰਚੇ। ਡੀਐਸਪੀ ਸਿਮਰਨਜੀਤ ਸਿੰਘ ਲੰਗ ਨੇ ਕਿਹਾ ਕਿ ਪੁਲਿਸ ਨੇ ਮਾਮਲੇ ਨੂੰ ਕਾਫ਼ੀ ਟਰੇਸ ਕਰ ਲਿਆ ਹੈ ਅਤੇ ਜਾਂਚ ਪੂਰੀ ਹੋਣ ਤੋਂ ਬਾਅਦ ਹਮਲੇ ਦੇ ਦੋਸ਼ੀ ਲੋਕਾਂ ਦੇ ਖਿਲਾਫ਼ ਮਾਮਲਾ ਦਰਜ ਕੀਤਾ ਜਾਵੇਗਾ।