ਬਿਜਲੀ ਦੀਆਂ ਦਰਾਂ ਵਿਚ ਹੋ ਸਕਦਾ ਹੈ ਵਾਧਾ  

ਏਜੰਸੀ

ਖ਼ਬਰਾਂ, ਪੰਜਾਬ

ਪਾਵਰਕਾਮ ਨੇ ਦਾਖਲ ਕੀਤੀ ਸਲਾਨਾ ਮਾਲੀਆ ਰਿਪੋਰਟ

File Photo

ਚੰਡੀਗੜ੍ਹ : ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ ਨੇ ਪੰਜਾਬ ਰਾਜ ਰੈਗੂਲੇਟਰੀ ਕਮਿਸ਼ਨ ਕੋਲ ਆਪਣੀ ਸਲਾਨਾ ਮਾਲੀਆ ਰਿਪੋਰਟ ਦਾਖਲ ਕਰ ਦਿੱਤੀ ਹੈ। ਇਹ ਰਿਪੋਰਟ ਦਾਖਲ ਹੋਣ ਮਗਰੋਂ ਹੁਣ ਫਿਰ ਬਿਜਲੀ ਦਰਾਂ ਵਧਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਸੂਤਰਾਂ ਮੁਤਾਬਕ ਪਾਵਰਕਾਮ ਨੇ ਆਪਣੀਆ ਮਾਲੀਆ ਜਰੂਰਤਾਂ ਨੂੰ ਪੂਰਾ ਕਰਨ ਵਾਸਤੇ ਬਿਜਲੀ ਦਰਾਂ 'ਚ ਵਾਧੇ ਦੀ ਮੰਗ ਕੀਤੀ ਹੈ।

ਪਾਵਰਕਾਮ ਦੇ ਚੇਅਰਮੈਨ ਇੰਜੀ. ਬਲਦੇਵ ਸਿੰਘ ਸਰਾਂ ਨੇ ਰਿਪੋਰਟ ਦਾਇਰ ਕਰਨ ਦੀ ਪੁਸ਼ਟੀ ਕੀਤੀ ਹੈ ਪਰ ਅੰਕੜਿਆ ਬਾਰੇ ਕੋਈ ਖੁਲਾਸਾ ਨਹੀਂ ਕੀਤਾ। ਰਿਪੋਰਟ ਤਿੰਨ ਸਾਲ 2020-21,22 ਅਤੇ 22-23 ਲਈ ਦਾਇਰ ਕੀਤੀ ਗਈ ਹੈ। ਪਹਿਲੇ ਪੜਾਅ ਵਿਚ ਇਕ ਸਾਲ ਦਾ ਫੈਸਲਾ ਹੋਣਾ ਸੰਭਵ ਹੈ।

ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ ਨੇ ਪੰਜਾਬ ਸਰਕਾਰ ਤੋਂ ਬਿਜਲੀ ਸਬਸਿਡੀ ਦੇ 4227.87 ਕਰੋੜ ਰੁਪਏ ਲੈਣੇ ਹਨ। ਅੰਕੜਿਆ ਮੁਤਾਬਕ 30 ਨਵੰਬਰ 2019 ਤੱਕ ਪਾਵਰਕਾਮ ਦੀ ਜੋ ਰਾਸ਼ੀ ਸਬਸਿਡੀ ਵਜੋਂ ਪੰਜਾਬ ਸਰਕਾਰ ਤੋਂ ਲੈਣੀ ਬਣਦੀ ਸੀ। ਉਸ ਵਿਚ 9897.84 ਕਰੋੜ ਰੁਪਏ ਲੈਣੇ ਬਣਦੇ ਸਨ।

ਇਸ ਵਿਚੋਂ ਪੰਜਾਬ ਸਰਕਾਰ ਨੇ 3497.58 ਕਰੋੜ ਰੁਪਏ ਅਦਾ ਕੀਤੇ ਹਨ। ਸਰਕਾਰ ਵੱਲ 6400 ਕਰੋੜ ਰੁਪਏ ਦੀ ਅਦਾਇਗੀ ਬਣਦੀ ਸੀ। ਇਸ ਤੋਂ ਇਲਾਵਾ ਈ.ਡੀ.ਡੀ.ਐੱਸ.ਐੱਸ.ਐੱਫ ਅਤੇ ਆਈ,ਡੀ,ਐੱਫ ਦੀ ਅਦਾਇਗੀ ਨੂੰ ਸ਼ਾਮਲ ਕਰਕੇ ਸਰਕਾਰ ਵੱਲ 4227.87 ਕਰੋੜ ਰੁਪਏ ਬਕਾਇਆ ਬਣਦਾ ਹੈ।