ਪੰਜਾਬ ਵਿਚ ਆਮ ਆਦਮੀ ਕਲੀਨਿਕ ਖੋਲ੍ਹਣ ਦੀ ਦੌੜ ’ਚ 39 ਡਿਸਪੈਂਸਰੀਆਂ ਨੂੰ ਲੱਗਿਆ ਤਾਲਾ

ਏਜੰਸੀ

ਖ਼ਬਰਾਂ, ਪੰਜਾਬ

ਸਿਹਤ ਵਿਭਾਗ ਦੇ ਡਾਇਰੈਕਟਰ ਡਾ. ਰਣਜੀਤ ਸਿੰਘ ਨੇ ਕਿਹਾ ਕਿ ਡਿਸਪੈਂਸਰੀਆਂ ਬੰਦ ਨਹੀਂ ਹੋਈਆਂ, ਇਹਨਾਂ ਨੂੰ ਮੁੜ ਚਲਾਇਆ ਜਾਵੇਗਾ।

39 dispensaries locked to open Aam Aadmi Clinic in Punjab (File Photo)

 

ਚੰਡੀਗੜ੍ਹ: ਪੰਜਾਬ ਵਿਚ ਆਮ ਆਦਮੀ ਕਲੀਨਿਕ ਖੋਲ੍ਹਣ ਦੀ ਦੌੜ ਵਿਚ 39 ਡਿਸਪੈਂਸਰੀਆਂ ਨੂੰ ਬੰਦ ਕਰਨ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਇਸ ਕਾਰਨ 10 ਹਜ਼ਾਰ ਦੀ ਆਬਾਦੀ ਵਾਲੇ ਸਰਾਏ ਖਾਸ ਸਮੇਤ ਕਈ ਵੱਡੇ ਪਿੰਡਾਂ ਵਿਚ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸਭ ਤੋਂ ਜ਼ਿਆਦਾ 12 ਡਿਸਪੈਂਸਰੀਆਂ ਸਿਰਫ਼ ਜਲੰਧਰ ਜ਼ਿਲ੍ਹੇ ਵਿਚ ਬੰਦ ਹੋਈਆਂ ਹਨ।

ਇਹ ਵੀ ਪੜ੍ਹੋ: ਬਿਜਲੀ ਚੋਰੀ ਰੋਕਣ ਲਈ ਪੰਜਾਬ ਵਿਚ ਲੱਗਣਗੇ ਸਿੰਗਲ ਫੇਜ਼ ਸਮਾਰਟ ਮੀਟਰ, 5 ਲੱਖ ਮੀਟਰ ਖਰੀਦਣ ਦੀ ਪ੍ਰਕਿਰਿਆ ਸ਼ੁਰੂ

ਉਧਰ ਫਾਜ਼ਿਲਕਾ ਵਿਚ 10 ਡਿਸਪੈਂਸਰੀਆਂ ਬੰਦ ਹੋਈਆਂ। ਇਸ ਸਬੰਧੀ ਸਿਹਤ ਵਿਭਾਗ ਦੇ ਡਾਇਰੈਕਟਰ ਡਾ. ਰਣਜੀਤ ਸਿੰਘ ਨੇ ਕਿਹਾ ਕਿ ਡਿਸਪੈਂਸਰੀਆਂ ਬੰਦ ਨਹੀਂ ਹੋਈਆਂ, ਇਹਨਾਂ ਨੂੰ ਮੁੜ ਚਲਾਇਆ ਜਾਵੇਗਾ। ਇੱਥੇ ਸੀਐਚਓ ਤਾਇਨਾਤ ਕੀਤੇ ਜਾਣਗੇ।

ਇਹ ਵੀ ਪੜ੍ਹੋ: ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨੂੰ ਕਸ਼ਮੀਰੀ ਪੰਡਿਤਾਂ ਦੀਆਂ ਚਿੰਤਾਵਾਂ ਨੂੰ ਦੂਰ ਕਰਨ ਦੀ ਕੀਤੀ ਅਪੀਲ 

ਕਿੱਥੇ ਸ਼ਿਫਟ ਹੋਇਆ ਕਿੰਨਾ ਸਟਾਫ

ਖ਼ਬਰਾਂ ਅਨੁਸਾਰ ਜਲੰਧਰ ਵਿਚ 22 ਡਾਕਟਰ ਸ਼ਿਫਟ ਕੀਤੇ ਗਏ, ਲੁਧਿਆਣਾ ਵਿਚ 15 ਡਿਸਪੈਂਸਰੀਆਂ ਤੋਂ ਆਰਐਮਓ, ਫਿਰੋਜ਼ਪੁਰ ਵਿਚ 12 ਡਿਸਪੈਂਸਰੀਆਂ ਤੋਂ 11 ਆਰਐਮਓ ਡਾਕਟਰ, 5 ਫਾਰਮਸਿਸਟ ਅਤੇ 12 ਕਰਮਚਾਰੀ ਸ਼ਿਫਟ ਕੀਤੇ ਗਏ। ਸੰਗਰੂਰ ਵਿਚ 9 ਡਿਸਪੈਂਸਰੀਆਂ ਤੋਂ ਡਾਕਟਰ ਸ਼ਿਫਟ ਕੀਤੇ ਗਏ ਹਨ। ਨਵਾਂਸ਼ਹਿਰ ਵਿਚ ਦੋ ਡਿਸਪੈਂਸਰੀਆਂ ਤੋਂ 7 ਕਰਮਚਾਰੀ ਸ਼ਿਫਟ ਕੀਤੇ ਗਏ ਹਨ।