ਪੰਜਾਬ ਦੇ ਸਾਬਕਾ ਰਾਜਪਾਲ ਅਤੇ ਭਾਰਤੀ ਫ਼ੌਜ ਦੇ ਸਾਬਕਾ ਮੁਖੀ ਜਨਰਲ ਐੱਸਐੱਫ ਰੌਡਰਿਗਜ਼ ਦਾ 88 ਸਾਲ ਦੀ ਉਮਰ ’ਚ ਦੇਹਾਂਤ

ਏਜੰਸੀ

ਖ਼ਬਰਾਂ, ਪੰਜਾਬ

ਨਵੰਬਰ 2004 ਤੋਂ ਲੈ ਕੇ ਨਵੰਬਰ 2010 ਤੱਕ ਪੰਜਾਬ ਦੇ ਰਾਜਪਾਲ ਵਜੋਂ ਵੀ ਨਿਭਾ ਚੁੱਕੇ ਸਨ ਸੇਵਾਵਾਂ

Former Punjab governor and ex-Army chief Gen SF Rodrigues dies at 88


ਨਵੀਂ ਦਿੱਲੀ: ਸਾਬਕਾ ਥਲ ਸੈਨਾ ਮੁਖੀ ਜਨਰਲ ਐਸਐਫ ਰੌਡਰਿਗਜ਼ ਦਾ ਅੱਜ ਦੇਹਾਂਤ ਹੋ ਗਿਆ। ਉਹਨਾਂ ਦਾ ਜਨਮ 1933 ਵਿਚ ਮੁੰਬਈ ਵਿਚ ਹੋਇਆ ਸੀ। ਉਹ 1990 ਤੋਂ 1993 ਤੱਕ ਭਾਰਤੀ ਫੌਜ ਦੇ ਮੁਖੀ ਰਹੇ। ਉਹਨਾਂ ਨੂੰ 8 ਨਵੰਬਰ 2004 ਨੂੰ ਪੰਜਾਬ ਦੇ ਰਾਜਪਾਲ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ ਵਜੋਂ ਨਿਯੁਕਤ ਕੀਤਾ ਗਿਆ ਸੀ।

Former Punjab governor and ex-Army chief Gen SF Rodrigues dies at 88

ਭਾਰਤੀ ਫੌਜ ਨੇ ਟਵੀਟ ਕਰਕੇ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਹੈ। ਇਸ ਵਿਚ ਕਿਹਾ ਗਿਆ ਹੈ ਕਿ ਸੈਨਾ ਮੁਖੀ ਜਨਰਲ ਐਮਐਮ ਨਰਵਾਣੇ ਅਤੇ ਭਾਰਤੀ ਸੈਨਾ ਦੇ ਸਾਰੇ ਰੈਂਕਾਂ ਦੇ ਜਨਰਲਾਂ ਨੇ ਸੁਨੀਥ ਫਰਾਂਸਿਸ ਰੌਡਰਿਗਜ਼ ਦੀ ਦੁਖਦਾਈ ਮੌਤ 'ਤੇ ਸੋਗ ਪ੍ਰਗਟ ਕੀਤਾ ਹੈ।

Tweet

ਭਾਰਤੀ ਫੌਜ ਨੇ ਟਵੀਟ ਕੀਤਾ ਕਿ ਉਹ ਇਕ ਸੂਝਵਾਨ ਰਣਨੀਤੀਕਾਰ ਵਜੋਂ ਜਾਣੇ ਜਾਂਦੇ ਹਨ। ਉਹ ਆਪਣੇ ਪਿੱਛੇ ਦੇਸ਼ ਪ੍ਰਤੀ ਅਥਾਹ ਸਮਰਪਣ ਅਤੇ ਸੇਵਾ ਦੀ ਵਿਰਾਸਤ ਛੱਡ ਗਏ ਹਨ। ਰੌਡਰਿਗਜ਼ 1949 ਵਿਚ ਇੰਡੀਅਨ ਮਿਲਟਰੀ ਅਕੈਡਮੀ ਦੇ ਸੰਯੁਕਤ ਸੇਵਾਵਾਂ ਵਿੰਗ ਵਿਚ ਸ਼ਾਮਲ ਹੋਏ ਅਤੇ 28 ਦਸੰਬਰ 1952 ਨੂੰ ਤੋਪਖਾਨੇ ਦੀ ਰੈਜੀਮੈਂਟ ਵਿਚ ਸ਼ਾਮਲ ਹੋਏ। ਕਈ ਫੀਲਡ ਅਤੇ ਆਟੋਮੈਟਿਕ ਤੋਪਖਾਨੇ ਦੀਆਂ ਇਕਾਈਆਂ ਵਿਚ ਸੇਵਾ ਕਰਨ ਤੋਂ ਬਾਅਦ ਉਹਨਾਂ 1964 ਵਿਚ ਤੋਪਖਾਨੇ ਦੇ ਏਅਰ ਆਬਜ਼ਰਵੇਸ਼ਨ ਪੋਸਟ ਵਿਚ ਪਾਇਲਟ ਸਿਖਲਾਈ ਲਈ ਅਰਜ਼ੀ ਦਿੱਤੀ ਅਤੇ ਇਕ ਤੋਪਖਾਨੇ ਦੀ ਹਵਾਬਾਜ਼ੀ ਪਾਇਲਟ ਵਜੋਂ ਯੋਗਤਾ ਪ੍ਰਾਪਤ ਕੀਤੀ।

Former Punjab governor and ex-Army chief Gen SF Rodrigues dies at 88

1964 ਅਤੇ 1969 ਵਿਚਕਾਰ ਉਹਨਾਂ ਨੇ ਹਵਾਈ ਜਹਾਜ਼ਾਂ ਅਤੇ ਹੈਲੀਕਾਪਟਰਾਂ 'ਤੇ 158 ਤੋਂ ਵੱਧ ਉਡਾਣ ਦੇ ਘੰਟੇ ਰਿਕਾਰਡ ਕੀਤੇ। ਇਸ ਵਿਚ 1965 ਦੀ ਜੰਗ ਦੌਰਾਨ 65 ਘੰਟੇ ਦੀ ਲੜਾਈ ਸ਼ਾਮਲ ਸੀ। ਬਾਅਦ ਵਿਚ ਉਹਨਾਂ ਨੇ ਡਿਫੈਂਸ ਸਰਵਿਸਿਜ਼ ਸਟਾਫ ਕਾਲਜ ਵਿਚ ਹਿੱਸਾ ਲਿਆ ਅਤੇ 1971 ਵਿਚ ਨਵਾਂ ਅਹੁਦਾ ਸੰਭਾਲਿਆ। 1971 ਵਿਚ ਪਾਕਿਸਤਾਨ ਨਾਲ ਜੰਗ ਤੋਂ ਬਾਅਦ ਉਹਨਾਂ ਨੂੰ ਉਹਨਾਂ ਦੀ ਵਿਲੱਖਣ ਸੇਵਾ ਲਈ 'ਵਿਸ਼ਿਸ਼ਟ ਸੇਵਾ ਮੈਡਲ' ਨਾਲ ਸਨਮਾਨਿਤ ਕੀਤਾ ਗਿਆ ਸੀ।