50 ਸਾਲ ਤੋਂ ਸੰਘਰਸ਼ ਕਰ ਰਹੀ 80 ਸਾਲਾ ਫੌਜੀ ਵਿਧਵਾ ਨੂੰ ਮਿਲੀ ਪੈਨਸ਼ਨ, ਮਿਲੇਗਾ 12 ਹਜ਼ਾਰ ਪ੍ਰਤੀ ਮਹੀਨਾ

ਏਜੰਸੀ

ਖ਼ਬਰਾਂ, ਪੰਜਾਬ

ਅਮਰਜੀਤ ਕੌਰ ਦੇ ਪਤੀ ਕਾਰਪੋਰਲ ਬਲਦੇਵ ਸਿੰਘ ਨੇ ਭਾਰਤੀ ਹਵਾਈ ਫੌਜ 'ਚ 14 ਸਾਲ ਨਿਭਾਈ ਸੀ ਸੇਵਾ

80-year-old army widow struggling for 50 years, got pension

 

ਮੁਹਾਲੀ: ਪਿਛਲੇ 50 ਸਾਲਾਂ ਤੋਂ ਆਪਣੇ ਹੱਕਾਂ ਲਈ ਸੰਘਰਸ਼ ਕਰ ਰਹੀ 80 ਸਾਲਾ ਫੌਜੀ ਵਿਧਵਾ ਅਮਰਜੀਤ ਕੌਰ ਨੂੰ ਆਖਿਰਕਾਰ ਪੈਨਸ਼ਨ ਮਿਲ ਗਈ ਹੈ। ਸਾਬਕਾ ਸੈਨਿਕ ਸ਼ਿਕਾਇਤ ਸੈੱਲ ਦੇ ਸਹਿਯੋਗ ਸਦਕਾ ਹੁਣ ਅਮਰਜੀਤ ਕੌਰ ਨੂੰ 2002 ਤੋਂ ਬਕਾਏ ਸਮੇਤ 12,000 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਮਿਲੇਗੀ ਅਤੇ ਉਹ ਇੱਜ਼ਤ ਵਾਲਾ ਜੀਵਨ ਬਤੀਤ ਕਰ ਸਕੇਗੀ। ਇਸ ਤੋਂ ਇਲਾਵਾ ਉਹਨਾਂ ਨੂੰ ਪਰਿਵਾਰਕ ਪੈਨਸ਼ਨ ਅਤੇ ਮੁਫ਼ਤ ਮੈਡੀਕਲ ਸਹੂਲਤਾਂ ਵੀ ਮਿਲਣਗੀਆਂ।

ਇਹ ਵੀ ਪੜ੍ਹੋ: ਵਿਰੋਧੀਆਂ ਦਾ ਪੰਜਾਬ ਨੂੰ ਫ਼ਿਰਕੂ ਅੱਗ ਦਾ ਤੰਦੂਰ ਬਣਾ ਕੇ ਰੋਟੀਆਂ ਸੇਕਣ ਦਾ ਸੁਪਨਾ ਪੂਰਾ ਨਹੀਂ ਹੋਣ ਦੇਵਾਂਗੇ: ਸੀਐੱਮ

ਸਰਵਿਸਮੈਨ ਸ਼ਿਕਾਇਤ ਸੈੱਲ ਦੇ ਅਧਿਕਾਰੀ ਲੈਫਟੀਨੈਂਟ ਕਰਨਲ ਐੱਸਐੱਸ ਸੋਹੀ ਨੇ ਦੱਸਿਆ ਕਿ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੇ ਪਿੰਡ ਸੰਦਰੋਲ ਦੇ ਰਹਿਣ ਵਾਲੇ ਅਮਰਜੀਤ ਕੌਰ ਦੇ ਪਤੀ ਕਾਰਪੋਰਲ ਬਲਦੇਵ ਸਿੰਘ ਗੁਰਾਇਆ ਨੇ 14.3.1956 ਤੋਂ 25.6.66 ਤੱਕ ਭਾਰਤੀ ਹਵਾਈ ਫੌਜ (916) 'ਚ ਸੇਵਾ ਨਿਭਾਈ ਅਤੇ ਉਹਨਾਂ ਨੂੰ ਰਿਜ਼ਰਵ ਸੂਚੀ 'ਚ ਤਬਦੀਲ ਕਰ ਦਿੱਤਾ ਗਿਆ। ਉਹ ਆਪਣੀ 14 ਸਾਲ ਅਤੇ 22 ਦਿਨ ਦੀ ਪੈਨਸ਼ਨ ਯੋਗ ਸੇਵਾ ਪੂਰੀ ਕਰ ਚੁੱਕਿਆ ਸੀ। ਉਸ ਨੂੰ ਉਸ ਦੀ ਮਰਜ਼ੀ ਵਿਰੁੱਧ ਪੈਨਸ਼ਨ ਤੋਂ ਬਿਨਾਂ ਲਾਜ਼ਮੀ ਤੌਰ 'ਤੇ ਸੇਵਾਮੁਕਤ ਕੀਤਾ ਗਿਆ ਸੀ। ਉਹਨਾਂ ਦੱਸਿਆ ਕਿ ਬਲਦੇਵ ਸਿੰਘ 5 ਸਤੰਬਰ 2002 ਨੂੰ ਅਕਾਲ ਚਲਾਣਾ ਕਰ ਗਏ ਸਨ।

ਇਹ ਵੀ ਪੜ੍ਹੋ: ਮਹਾਰਾਸ਼ਟਰ ਵਿਚ ਖੰਘ ਦੀ ਦਵਾਈ ਬਣਾਉਣ ਵਾਲੀਆਂ ਛੇ ਕੰਪਨੀਆਂ ਦੇ ਲਾਇਸੈਂਸ ਮੁਅੱਤਲ

ਕਰਨਲ ਸੋਹੀ ਨੇ ਦੱਸਿਆ ਕਿ  ਅਮਰਜੀਤ ਕੌਰ ਆਪਣੀ ਪਿੰਡ ਦੀ ਸਹੇਲੀ ਕਮਲਜੀਤ ਕੌਰ ਨਾਲ 2017 'ਚ ਉਹਨਾਂ ਦੀ ਸੰਸਥਾ 'ਚ ਆਈ। ਸੰਸਥਾ ਨੂੰ ਆਪਣਾ ਮਾਮਲਾ ਦੱਸਣ ਤੋਂ ਬਾਅਦ ਅਮਰਜੀਤ ਕੌਰ ਨੇ ਆਪਣੇ ਦਸਤਾਵੇਜ਼ ਦਿੱਤੇ ਅਤੇ ਸੈੱਲ ਨੇ ਆਰਮਡ ਫੋਰਸਿਜ਼ ਜੁਡੀਸ਼ੀਅਲ ਮੈਜਿਸਟ੍ਰੇਟ (ਏਐੱਫਟੀ) ਚੰਡੀਗੜ੍ਹ 'ਚ ਕੇਸ ਦਾਇਰ ਕੀਤਾ। ਟਿ੍ਬਿਊਨਲ 'ਚ ਲੰਮੀ ਚਰਚਾ ਅਤੇ ਬਹਿਸ ਤੋਂ ਬਾਅਦ 6 ਦਸੰਬਰ 2022 ਨੂੰ ਅਮਰਜੀਤ ਕੌਰ ਦੇ ਹੱਕ 'ਚ ਫੈਸਲਾ ਸੁਣਾਇਆ ਗਿਆ।