ਤ੍ਰਿਪਤ ਰਜਿੰਦਰ ਬਾਜਵਾ ਵੱਲੋਂ ਪੁਲਿਸ ਵਾਲਿਆਂ ਦੇ ਡੋਪ ਟੈਸਟ ਦੀ ਮੰਗ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਦੇ ਕੈਬਿਨਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਪੰਜਾਬ ਦੇ ਪੁਲਿਸ ਅਧਿਕਾਰੀਆਂ ਦਾ ਡੋਪ ਟੈਸਟ ਕਰਵਾਉਣ ਦੀ ਮੰਗ ਕੀਤੀ ਹੈ

Tript Rajinder Bajwa demands police dope test

ਪੰਜਾਬ ਦੇ ਕੈਬਿਨਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਪੰਜਾਬ ਦੇ ਪੁਲਿਸ ਅਧਿਕਾਰੀਆਂ ਦਾ ਡੋਪ ਟੈਸਟ ਕਰਵਾਉਣ ਦੀ ਮੰਗ ਕੀਤੀ ਹੈ। ਬਾਜਵਾ ਅਨੁਸਾਰ ਡੀਐਸਪੀ ਤੋਂ ਲੈ ਕੇ ਆਈਜੀ ਪੱਧਰ ਤੱਕ ਦੇ ਸਾਰੇ ਉੱਚ ਅਧਿਕਾਰੀਆਂ ਦਾ ਡੋਪ ਟੈਸਟ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਸਾਰੇ ਡੀਐਸਪੀ, ਐਸਐਸਪੀ ਅਤੇ ਆਈਜੀ ਦਾ ਡੋਪ ਟੈਸਟ ਕਰਵਾਉਣਾ ਚਾਹੀਦਾ ਹੈ। ਬਾਜਵਾ ਅਕਾਲੀ-ਭਾਜਪਾ ਸਰਕਾਰ ਵੇਲੇ ਵੀ ਅਜਿਹੇ ਟੈਸਟ ਕਰਵਾਏ ਜਾਣ ਦੀ ਗੱਲ ਸਾਂਝੀ ਕੀਤੀ। ਬਾਜਵਾ ਅਨੁਸਾਰ ਕਿ ਕਿਸੇ ਨਾ ਕਿਸੇ ਉੱਚ ਅਧਿਕਾਰੀ ਦਾ ਟੈਸਟ ਜ਼ਰੂਰ ਪੋਜ਼ੀਟਿਵ ਹੋਵੇਗਾ।

ਦੱਸ ਦਈਏ ਕਿ ਜੇਲ੍ਹ ਚੋ ਸਜ਼ਾ ਕੱਟਕੇ ਆਏ ਕਈ ਕੈਦੀਆਂ ਨੇ ਵੀ ਇਹ ਖੁਲਾਸੇ ਕੀਤੇ ਕਿ ਜੇਲ੍ਹਾਂ ਵਿਚ ਉੱਚ ਅਧਿਕਾਰੀਆਂ ਦੀ ਨਿਗਰਾਨੀ ਹੇਠ ਨਸ਼ਾ ਆਮ ਵਿਕਦਾ ਹੈ। ਪਰ ਹੋ ਸਕਦਾ ਹੈ ਕਿ ਇਸ ਡੋਪ ਟੈਸਟ ਤੋਂ ਬਾਅਦ ਸ਼ਾਇਦ ਨਸ਼ਾ ਰੋਕਣ ਵਿਚ ਸਰਕਾਰ ਕਾਮਯਾਬੀ ਦੀ ਰਾਹ ਵਲ ਕੋਈ ਕਦਮ ਵਧਾਵੇ।  (ਏਜੰਸੀ)