ਹੱਥ 'ਚ ਕਟੋਰਾ ਫੜ ਕੇ ਜਿਮ ਮਾਲਕਾਂ ਨੇ ਮੰਗੀ ਲੋਕਾਂ ਤੋਂ ਭੀਖ

ਏਜੰਸੀ

ਖ਼ਬਰਾਂ, ਪੰਜਾਬ

ਉਹਨਾਂ ਨੇ ਹੱਥ ਵਿਚ ਕਟੋਰੇ ਫੜ ਕੇ ਭੀਖ ਮੰਗੀ ਹੈ ਤੇ ਪ੍ਰਸ਼ਾਸਨ...

Sangrur Gym Owners Begged People

ਸੰਗਰੂਰ: ਪ੍ਰਸ਼ਾਸਨ ਅਤੇ ਸਰਕਾਰ ਤੋਂ ਪਰੇਸ਼ਾਨ ਹੋ ਕੇ ਹੁਣ ਜਿਮ ਮਾਲਕਾਂ ਨੇ ਅਪਣੇ ਹੱਥਾਂ ਵਿਚ ਕਟੋਰਾ ਚੁੱਕ ਲਿਆ ਹੈ ਤੇ ਭੀਖ ਮੰਗਣੀ ਸ਼ੁਰੂ ਕਰ ਦਿੱਤੀ ਹੈ। ਦਰਅਸਲ ਸਰਕਾਰ ਵੱਲੋਂ ਬੱਸਾਂ ਚਲਾ ਦਿੱਤੀਆਂ ਗਈਆਂ ਹਨ ਤੇ ਜਿਮ ਅਜੇ ਵੀ ਖੋਲ੍ਹੇ ਨਹੀਂ ਜਾ ਰਹੇ ਜਿਸ ਦੇ ਰੋਸ ਵਜੋਂ ਸ਼੍ਰੀ ਮੁਕਤਸਰ ਸਾਹਿਬ ਦੇ ਡਿਪਟੀ ਕਮਿਸ਼ਨਰ ਦਫ਼ਤਰ ਸਾਹਮਣੇ ਜਿਮ ਸੰਚਾਲਕਾਂ ਨੇ ਜਮ ਕੇ ਪ੍ਰਦਰਸ਼ਨ ਕੀਤਾ।

ਉਹਨਾਂ ਨੇ ਹੱਥ ਵਿਚ ਕਟੋਰੇ ਫੜ ਕੇ ਭੀਖ ਮੰਗੀ ਹੈ ਤੇ ਪ੍ਰਸ਼ਾਸਨ ਅੱਗੇ ਜਿਮਾਂ ਦੀਆਂ ਚਾਬੀਆਂ ਵੀ ਪੇਸ਼ ਕਰ ਦਿੱਤੀਆਂ। ਉਹਨਾਂ ਕਿਹਾ ਕਿ ਕਿੰਨੇ ਹੀ ਮਹੀਨਿਆਂ ਤੋਂ ਸਾਡੇ ਘਰਾਂ ਦੇ ਹਾਲਾਤ ਬਦ ਤੋਂ ਬਦਤਰ ਬਣਦੇ ਜਾ ਰਹੇ ਹਨ ਇਸ ਲਈ ਸਾਨੂੰ ਹੁਣ ਭੀਖ ਹੀ ਦੇ ਦਿਓ।

ਪੰਜਾਬ ਸਰਕਾਰ ਵੱਲੋਂ ਜਿਮ ਨਾ ਚਲਾਉਣ ਦੇਣ ਦੇ ਚਲਦਿਆਂ ਸ਼੍ਰੀ ਮੁਕਤਸਰ ਸਾਹਿਬ ਦੇ ਵੱਖ-ਵੱਖ ਜਿਮ ਸੰਚਾਲਕਾਂ ਨੇ ਸਰਕਾਰ ਦੇ ਵਿਰੁਧ ਨਾਅਰੇਬਾਜ਼ੀ ਕਰਨ ਤੋਂ ਬਾਅਦ ਅਪਣਾ ਮੰਗ ਪੱਤਰ ਸੌਂਪਿਆ। ਉਹਨਾਂ ਪ੍ਰਸ਼ਾਸਨ ਅੱਗੇ ਜਿਮ ਦੀਆਂ ਚਾਬੀਆਂ ਵੀ ਪੇਸ਼ ਕਰ ਦਿੱਤੀਆਂ ਹਨ ਤੇ ਕਿਹਾ ਕਿ ਹੁਣ ਸਰਕਾਰ ਹੀ ਇਹਨਾਂ ਜਿਮ ਦੀਆਂ ਚਾਬੀਆਂ ਸਾਂਭ ਲਵੇ।

ਉਹਨਾਂ ਕਿਹਾ ਕਿ ਉਹ ਹੁਣ ਭੀਖ ਮੰਗਣ ਨੂੰ ਮਜ਼ਬੂਰ ਹੋ ਗਏ ਹਨ ਤੇ ਉਹਨਾਂ ਨੇ ਸਰਕਾਰ ਨੂੰ ਕਿਹਾ ਕਿ ਉਹ ਜਿਮ ਦੀਆਂ ਚਾਬੀਆਂ ਲੈ ਲੈਣ ਤੇ ਇਹਨਾਂ ਦੀ ਲਾਗਤ ਉਹਨਾਂ ਨੂੰ ਦਿੱਤੀ ਜਾਵੇ। ਫਿਰ ਬੇਸ਼ੱਕ ਉਹ ਜਿਮ ਸਾਲ ਲਈ ਬੰਦ ਕਰਵਾ ਦੇਣ ਉਹ ਹੋਰ ਕੋਈ ਰੁਜ਼ਗਾਰ ਕਰ ਲੈਣਗੇ। ਉਹਨਾਂ ਨੇ ਕੇਂਦਰ ਸਰਕਾਰ ਅਤੇ ਕੈਪਟਨ ਸਰਕਾਰ ਜਵਾਬ ਮੰਗਿਆ ਹੈ ਕਿ ਉਹ ਜਿਮ ਵਾਲਿਆਂ ਨਾਲ ਹੀ ਧੱਕਾ ਕਿਉਂ ਕਰ ਰਹੀ ਹੈ।

ਉਹਨਾਂ ਦੇ ਜਿਮ 4 ਮਹੀਨਿਆਂ ਤੋਂ ਬੰਦ ਪਏ ਹਨ ਪਰ ਉਹਨਾਂ ਨੂੰ ਬਿਜਲੀ ਦੇ ਬਿਲ, ਈਐਮਆਈ, ਹੋਰ ਖਰਚੇ ਪਈ ਜਾਂਦੇ ਹਨ। ਬੱਸ ਵਿਚ 70 ਸਵਾਰੀਆਂ ਹੁੰਦੀਆਂ ਹਨ ਤੇ ਕੀ ਉਹਨਾਂ ਨੂੰ ਕੋਰੋਨਾ ਨਹੀਂ ਹੁੰਦਾ? ਫਿਲਹਾਲ ਜਿਮ ਮਾਲਕਾਂ ਨੇ ਅਪਣਾ ਮੰਗ ਪੱਤਰ ਪ੍ਰਸ਼ਾਸਨ ਨੂੰ ਸੌਂਪ ਦਿੱਤਾ ਹੈ ਪਰ ਜਿਮ ਮਾਲਕਾਂ ਦਾ ਇਹ ਪ੍ਰਦਰਸ਼ਨ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow  ਕਰੋ।