ਅੰਮ੍ਰਿਤਸਰ: ਹੋਟਲ ਦੇ ਕਮਰੇ ‘ਚ ਮੁੰਡਾ-ਕੁੜੀ ਨੇ ਖ਼ੁਦ ਨੂੰ ਗੋਲੀ ਮਾਰ ਕੀਤੀ ਖ਼ੁਦਕੁਸ਼ੀ

ਏਜੰਸੀ

ਖ਼ਬਰਾਂ, ਪੰਜਾਬ

ਅੰਮ੍ਰਿਤਸਰ ‘ਚ ਬੱਸ ਸਟੈਂਡ ਨਜ਼ਦੀਕ ਇਕ ਹੋਟਲ ‘ਚ ਮੁੰਡਾ-ਕੁੜੀ ਵਲੋਂ ਆਪਣੇ ਆਪ ਨੂੰ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ ਗਈ।

A girl and boy committed suicide in Amritsar Hotel room

ਅੰਮ੍ਰਿਤਸਰ: ਅੰਮ੍ਰਿਤਸਰ (Amritsar) ‘ਚ ਬੀਤੇ ਦਿਨੀ ਬੱਸ ਸਟੈਂਡ ਨਜ਼ਦੀਕ ਇਕ ਹੋਟਲ (Hotel near Amritsar Bus Stand) ‘ਚ ਮੁੰਡਾ-ਕੁੜੀ ਵਲੋਂ ਆਪਣੇ ਆਪ ਨੂੰ ਗੋਲੀ ਮਾਰ (A boy and girl shot themselves) ਕੇ ਖ਼ੁਦਕੁਸ਼ੀ (Committed Suicide) ਕਰ ਲਈ ਗਈ। ਇਸ ਘਟਨਾ ਦੀ ਸੂਚਨਾ ਮਿਲਣ ’ਤੇ ਥਾਣਾ ਰਾਮਬਾਗ ਦੇ ਅਡੀਸ਼ਨਲ ਐੱਸ.ਐੱਚ.ਓ. ਨਰੈਣ ਸਿੰਘ (SHO Narayan Singh) ਨੇ ਦੱਸਿਆ ਕਿ ਮੁੰਡਾ ਕੁੜੀ ਕਰੀਬ 18 ਤੋਂ 20 ਸਾਲ ਤੱਕ ਦੀ ਉਮਰ ਦੇ ਹਨ। ਮੁੰਡੇ ਦੀ ਪਛਾਣ ਪ੍ਰਭਜੋਤ ਨੂਰ ਸਿੰਘ (18) ਪੁੱਤਰ ਗੁਰਿੰਦਰਪਾਲ ਸਿੰਘ ਵਾਸੀ ਰਾਮਪੁਰਾ ਪਿੰਡ ਅਤੇ ਕੁੜੀ ਸਿਮਰਨਦੀਪ ਕੌਰ ਪੁਤੱਰੀ ਧਿਆਨ ਸਿੰਘ ਵਾਸੀ ਪਿੰਡ ਕਲੇਰ ਵਜੋਂ ਹੋਈ।

ਇਹ ਵੀ  ਪੜ੍ਹੋ -ਨੌਜਵਾਨ ਦਾ ਸ਼ਰਮਨਾਕ ਕਾਰਾ, ਦੋਸਤੀ ਕਰਨ ਤੋਂ ਕੀਤੀ ਨਾਂਹ ਤਾਂ ਕੁੜੀ ਦੇ ਚੇਹਰੇ ’ਤੇ ਸੁੱਟਿਆ ਤੇਜ਼ਾਬ

ਜਾਣਕਾਰੀ ਮੁਤਾਬਕ, ਮੁੰਡਾ-ਕੁੜੀ ਨੇ ਹੋਟਲ ਮੈਨੇਜਰ (Hotel Manager) ਨੂੰ ਦੱਸਿਆ ਕਿ ਉਹ ਅਈਲੈੱਟਸ ਦੇ ਵਿਦਿਆਰਥੀ (Ielts Student) ਹਨ ਅਤੇ ਉਨ੍ਹਾਂ ਨੂੰ ਸਟੱਡੀ ਕਰਨ ਲਈ ਕੁਝ ਘੰਟਿਆਂ ਲਈ ਕਮਰਾ ਕਿਰਾਏ (Hotel Room on rent) ’ਤੇ ਚਾਹੀਦਾ ਹੈ। ਜਦ ਤਿੰਨ ਘੰਟੇ ਤੋਂ ਮੁੰਡਾ-ਕੁੜੀ ਕਮਰੇ ‘ਚੋਂ ਬਾਹਰ ਨਹੀਂ ਆਏ ਤਾਂ ਮੈਨੇਜਰ ਅਤੇ ਸਟਾਫ ਨੇ ਦਰਵਾਜ਼ਾ ਖੜਕਾਇਆ, ਪਰ ਅੰਦਰੋ ਕੋਈ ਆਵਾਜ਼ ਨਹੀਂ ਅਈ। ਇਸ ਮਗਰੋਂ ਹੋਟਲ ਮੈਨੇਜਰ ਨੇ ਪੁਲਿਸ ਨੂੰ ਸੂਚਿਤ ਕੀਤਾ।

ਇਹ ਵੀ  ਪੜ੍ਹੋ -ਸਿਮਰਨਜੀਤ ਸਿੰਘ ਮਾਨ ਵਲੋਂ ਬਰਗਾੜੀ ਇਨਸਾਫ਼ ਮੋਰਚੇ ਦੀ ਅੱਜ ਤੋਂ ਦੁਬਾਰਾ ਸ਼ੁਰੂਆਤ

ਪੁਲਿਸ ਚੌਕੀ ਬੱਸ ਸਟੈਂਡ ਦੇ ਇੰਚਾਰਜ ਕਪਿਲ ਦੇਵ ਆਪਣੇ ਸਟਾਫ ਨਾਲ ਹੋਟਲ ਪਹੁੰਚੇ। ਜਦ ਉਨ੍ਹਾਂ ਪਹੁੰਚ ਕੇ ਦਰਵਾਜ਼ਾ ਖੋਲਿ੍ਆ ਤਾਂ ਅੰਦਰ ਮੁੰਡਾ-ਕੁੜੀ ਦੇ ਸਿਰ ’ਤੇ ਗੋਲੀਆਂ ਲੱਗੀਆਂ ਹੋਈਆਂ ਸਨ ਅਤੇ ਉਹ ਦੋਵੇਂ ਮ੍ਰਿਤ ਹਾਲਤ ਵਿਚ ਪਏ ਹੋਏ ਸਨ। ਥਾਣਾ ਰਾਮਬਾਗ ਦੇ ਅਡੀਸ਼ਨਲ ਐੱਸ.ਐੱਚ.ਓ. ਨਰੈਣ ਸਿੰਘ ਨੇ ਅਗੇ ਦੱਸਿਆ ਕਿ ਜਿਸ ਰਿਵਾਲਵਰ (Revolver) ਨਾਲ ਮੁੰਡਾ-ਕੁੜੀ ਵਲੋਂ ਗੋਲੀ ਮਾਰ ਕੇ ਖੁਦਕੁਸ਼ੀ ਕੀਤੀ ਗਈ ਹੈ, ਉਹ ਮੁੰਡੇ ਦੇ ਪਿਤਾ ਦਾ ਲਾਇਸੈਂਸੀ ਰਿਵਾਲਵਰ ਹੈ। 

ਇਹ ਵੀ ਪੜ੍ਹੋ -ਸਿੰਗਾਪੁਰ ਦੇ ਪ੍ਰਧਾਨ ਮੰਤਰੀ ਨੇ ਕੋਵਿਡ ਮਹਾਂਮਾਰੀ ਦੌਰਾਨ ਸੇਵਾਵਾਂ ਲਈ ਸਿੱਖਾਂ ਦੀ ਸ਼ਲਾਘਾ ਕੀਤੀ

ਇਸ ਤੋਂ ਬਾਅਦ ਪੁਲਿਸ ਨੇ ਮੁੰਡਾ-ਕੁੜੀ ਦੀਆਂ ਮ੍ਰਿਤਕ ਦੇਹਾਂ ਨੂੰ ਕਬਜ਼ੇ ਵਿਚ ਲੈ ਲਿਆ ਅਤੇ ਪੋਸਟਮਾਰਟਮ ਲਈ ਭੇਜ ਦਿੱਤਾ। ਪੁਲਿਸ ਨੇ ਇਹ ਵੀ ਕਿਹਾ ਕਿ, “ਕਿਉਂਕਿ ਲੜਕੀ ਨਾਬਾਲਗ ਸੀ, ਹੋਟਲ ਵਾਲਿਆਂ ਨੂੰ ਉਨ੍ਹਾਂ ਨੂੰ ਕਮਰਾ ਕਿਰਾਏ ’ਤੇ ਨਹੀਂ ਦੇਣਾ ਚਾਹੀਦਾ ਸੀ। ਇਸ ਨੂੰ ਵੇਖਦੇ ਹੋਏ ਹੋਟਲ ਮੈਨੇਜਮੈਂਟ ’ਤੇ ਕੇਸ ਦਰਜ ਕੀਤਾ ਜਾਵੇਗਾ।”