ਸ੍ਰੀ ਗੁਰੂ ਹਰਕ੍ਰਿਸ਼ਨ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਤ ਵਿਸਾਲ ਨਗਰ ਕੀਰਤਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਧੰਨ- ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਤੇ ਪੰਜ ਪਿਆਰਿਆਂ ਦੀ ਅਗਵਾਈ 'ਚ ਸ੍ਰੀ ਗੁਰੂ ਹਰਕ੍ਰਿਸ਼ਨ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ...........

Different leaders and sangats participating in Nagar Kirtan

ਖੰਨਾ  : ਧੰਨ- ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਤੇ ਪੰਜ ਪਿਆਰਿਆਂ ਦੀ ਅਗਵਾਈ 'ਚ ਸ੍ਰੀ ਗੁਰੂ ਹਰਕ੍ਰਿਸ਼ਨ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਵਿਸਾਲ ਨਗਰ ਕੀਰਤਨ ਕੱਢਿਆ ਗਿਆ। ਇਹ ਨਗਰ ਕੀਰਤਨ ਗੁਰਦੁਆਰਾ ਸ੍ਰੀ ਗੁਰੂ ਹਰਕ੍ਰਿਸ਼ਨ ਦੇਵ ਜੀ, ਮਲੋਰਕੋਟਲਾ ਰੋਡ ਖੰਨਾ ਦੀ ਪ੍ਰਬੰਧਕੀ ਕਮੇਟੀ ਵੱਲੋਂ ਆਯਜਿਤ ਕੀਤਾ ਗਿਆ। ਮੁੱਖ ਸੇਵਾਦਾਰ ਸੁਖਵਿੰਦਰ ਸਿੰਘ ਮਾਂਗਟ ਨੇ ਦੱਸਿਆ ਕਿ ਨਗਰ ਕੀਰਤਨ ਗੁਰਦੁਆਰਾ ਸ੍ਰੀ ਗੁਰੂ ਹਰਕ੍ਰਿਸ਼ਨ ਦੇਵ ਜੀ ਤੋਂ ਆਰੰਭ ਹੋ ਕੇ ਮਲੇਰਕੋਟਲਾ ਰੋਡ ਤੋਂ ਖੰਨਾ ਖੁਰਦ, ਗੁਰਦੁਆਰਾ ਬਾਬਾ ਨਿਰਗੁਣ ਦਾਸ, ਸਪਰਿੰਗ ਡੇਲ ਸਕੂਲ ਰੋਡ, ਚੀਮਾ ਚੌਂਕ ਤੋਂ ਹੁੰਦਾ ਹੋਇਆ

ਗੁਰਦੁਆਰਾ ਸਾਹਿਬ ਜਾ ਕੇ ਸਮਾਪਤ ਹੋਇਆ। ਨਗਰ ਕੀਰਤਨ 'ਚ ਜਿੱਥੇ ਢਾਡੀ ਜੱਥੇ ਵੱਲੋਂ ਆਪਣੀਆਂ ਵਾਰਾਂ ਰਾਹੀਂ ਗੁਰੂ ਸਾਹਿਬਾਨ ਦੇ ਜੀਵਨ ਦੇ ਚਾਨਣਾ ਪਾਇਆ ਉੱਥੇ ਹੀ ਸ਼ਹਿਰ ਦੇ ਵੱਖ-ਵੱਖ ਗੁਰੂਘਰਾਂ ਦੇ ਹਜ਼ੂਰੀ ਰਾਗੀ ਸਿੰਘਾਂ ਵੱਲੋਂ ਗੁਰਬਾਣੀ ਦਾ ਰਸਭਿੰਨਾ ਕੀਰਤਨ ਕੀਤਾ ਗਿਆ। ਸੁਖਵਿੰਦਰ ਸਿੰਘ ਮਾਂਗਟ ਨੇ ਦੱਸਿਆ ਮਿਤੀ 4 ਅਗਸਤ ਨੂੰ ਸ੍ਰੀ ਆਖੰਡ ਪਾਠ ਸਾਹਿਬ ਦੇ ਪਾਠਾਂ ਦੇ ਭੋਗ ਪਾਏ ਜਾਣਗੇ ਤੇ ਬਾਅਦ ਦੁਪਿਹਰ ਬੱਚਿਆਂ ਦੇ ਦਸਤਾਰ ਮੁਕਾਬਲੇ ਕਰਵਾਏ ਜਾਣਗੇ। ਇਸ ਮੌਕੇ ਸ੍ਰੋਮਣੀ ਕਮੇਟੀ ਮੈਂਬਰ ਜਥੇ: ਦਵਿੰਦਰ ਸਿੰਘ ਖੱਟੜਾ, ਯਾਦਵਿੰਦਰ ਸਿੰਘ ਯਾਦੂ ਕੋ ਅਬਜ਼ਰਵਰ ਮੋਹਾਲੀ,

ਇਕਬਾਲ ਸਿੰਘ ਚੰਨੀ ਸਾਬਕ ਨਗਰ ਕੌਂਸਲ ਪ੍ਰਧਾਨ, ਕੌਂਸਲਰ ਰਾਜਿੰਦਰ ਸਿੰਘ ਜੀਤ, ਸੁਖਦੇਵ ਸਿੰਘ ਕੌਂਸਲਰ ਖੰਨਾ ਖੁਰਦ, ਪਰਮਜੀਤ ਸਿੰਘ ਬੌਬੀ, ਖ਼ੁਸ਼ਦੇਵ ਸਿੰਘ ਸਾਬਕਾ ਕੌਂਸਲਰ, ਹਰਬੀਰ ਸਿੰਘ ਸੋਨੂੰ, ਹਰਜੀਤ ਸਿੰਘ ਭਾਟੀਆਂ, ਮਲਕੀਤ ਸਿੰਘ ਬੋਪਰਾਏ, ਹਰਵੀਰ ਕੌਰ ਪ੍ਰਧਾਨ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ,  ਬਲਕਾਰ ਸਿੰਘ ਛੋਟਾ ਖੰਨਾ, ਇੰਦਰਜੀਤ ਸਿੰਘ ਅਕਾਲ, ਦਰਸ਼ਨ ਸਿੰਘ ਗਿੱਲ, ਸਪੂਰਨ ਸਿੰਘ ਸਹੇਲਾ, ਮਾ. ਮੋਹਨ ਸਿੰਘ, ਮਾ. ਕਰਮ ਸਿੰਘ ਗਿੱਲ, ਕਰਨ ਸਿੰਘ ਗਿੱਲ, ਬਲਵਿੰਦਰ ਸਿੰਘ ਰਿੰਕੂ, ਹਰਮਿੰਦਰਪਾਲ ਸਿੰਘ ਕੋਹਲੀ, ਨਰਿੰਦਰ ਸਿੰਘ ਪੱਪੂ, ਆਦਿ ਹਾਜ਼ਰ ਸਨ।