2022 Elections: ਪੰਜਾਬ 'ਚ ਬਣ ਸਕਦੀ ਹੈ AAP ਦੀ ਸਰਕਾਰ! ਮਿਲ ਸਕਦੀਆਂ ਨੇ 35.1 ਫੀਸਦੀ ਵੋਟਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਦੀ ਸੱਤਾ ਹਾਸਲ ਕਰਨ ਲਈ ਸਿਆਸੀ ਧਿਰਾਂ ਵੱਲੋਂ ਅੱਡੀ-ਚੋਟੀ ਦਾ ਜ਼ੋਰ ਲਗਾਇਆ ਜਾ ਰਿਹਾ ਹੈ। ਇਸ ਦੌਰਾਨ ਏਬੀਪੀ ਸੀ-ਵੋਟਰ ਸਰਵੇਖਣ 'ਚ ਹੈਰਾਨੀਜਨਕ ਖੁਲਾਸਾ ਹੋਇਆ ਹੈ।

AAP May Get 35.1 percent Votes in Punjab

 

ਚੰਡੀਗੜ੍ਹ: ਪੰਜਾਬ ਵਿਚ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਸਰਗਰਮੀਆਂ ਤੇਜ਼ ਹੋ ਚੁੱਕੀਆਂ ਹਨ। ਪੰਜਾਬ ਦੀ ਸੱਤਾ ਹਾਸਲ ਕਰਨ ਲਈ ਸਿਆਸੀ ਧਿਰਾਂ ਵੱਲੋਂ ਅੱਡੀ-ਚੋਟੀ ਦਾ ਜ਼ੋਰ ਲਗਾਇਆ ਜਾ ਰਿਹਾ ਹੈ। ਇਸ ਦੌਰਾਨ ਏਬੀਪੀ ਸੀ-ਵੋਟਰ ਸਰਵੇਖਣ 'ਚ ਹੈਰਾਨੀਜਨਕ ਖੁਲਾਸਾ ਹੋਇਆ ਹੈ। ਇਸ ਸਰਵੇਖਣ ਅਨੁਸਾਰ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਸਕਦੀ ਹੈ। ਸਰਵੇਖਣ ਵਿਚ ਆਮ ਆਦਮੀ ਪਾਰਟੀ 35.1 ਫੀਸਦੀ ਵੋਟਾਂ ਨਾਲ ਸਭ ਤੋਂ ਮੋਹਰੀ ਹੈ।

ਹੋਰ ਪੜ੍ਹੋ: ਪਾਣੀ ਦੀਆਂ ਬੁਛਾੜਾਂ ਝੱਲਣ ਪਿੱਛੋਂ ਪਰਮਿੰਦਰ ਢੀਂਡਸਾ ਦੀ ਸਾਥੀਆਂ ਸਮੇਤ ਗ੍ਰਿਫ਼ਤਾਰੀ

ਇਸ ਦੌਰਾਨ ਪੰਜਾਬ ਵਿਚ ਸੱਤਾਧਾਰੀ ਧਿਰ ਕਾਂਗਰਸ ਨੂੰ ਅੰਦਰੂਨੀ ਵਿਵਾਦ ਭਾਰੀ ਪੈ ਸਕਦਾ ਹੈ। ਸੀ-ਵੋਟਰ ਸਰਵੇਖਣ ਅਨੁਸਾਰ ਕਾਂਗਰਸ ਨੂੰ 28.5 ਫੀਸਦ, ਸ਼੍ਰੋਮਣੀ ਅਕਾਲੀ ਦਲ ਨੂੰ 21.8, ਆਮ ਆਦਮੀ ਪਾਰਟੀ ਨੂੰ 35.1, ਭਾਜਪਾ ਨੂੰ 7.3 ਅਤੇ ਹੋਰਾਂ ਨੂੰ 7.0 ਫੀਸਦੀ ਵੋਟਾਂ ਮਿਲ ਸਕਦੀਆਂ ਹਨ। ਦੱਸ ਦਈਏ ਕਿ 2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਨੂੰ 38.5, ਅਕਾਲੀ ਦਲ ਨੂੰ 25.2, ਆਪ ਨੂੰ 23.7, ਭਾਜਪਾ ਨੂੰ 5.4 ਅਤੇ ਹੋਰਾਂ ਨੂੰ 7.2 ਫੀਸਦੀ ਵੋਟਾਂ ਮਿਲੀਆਂ ਸਨ।

ਹੋਰ ਪੜ੍ਹੋ: ਕਿਸਾਨਾਂ ’ਤੇ ਹੋਏ ਅਤਿਆਚਾਰ ਦੇ ਵਿਰੋਧ ’ਚ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦਾ ਪ੍ਰਦਰਸ਼ਨ

ਸੀ-ਵੋਟਰ ਸਰਵੇਖਣ ਅਨੁਸਾਰ 2022 ਦੀਆਂ ਚੋਣਾਂ ਵਿਚ ਆਮ ਆਦਮੀ ਪਾਰਟੀ ਸਭ ਤੋਂ ਵੱਡੀ ਪਾਰਟੀ ਬਣ ਕੇ ਉੱਭਰ ਸਕਦੀ ਹੈ। ਪੰਜਾਬ ਵਿਧਾਨ ਸਭਾ ਦੀਆਂ ਕੁੱਲ 117 ਸੀਟਾਂ ਵਿਚੋਂ ਆਪ ਨੂੰ 51 ਤੋਂ 57 ਸੀਟਾਂ ਮਿਲ ਸਕਦੀਆਂ ਹਨ। ਉੱਥੇ ਹੀ ਕਾਂਗਰਸ ਨੂੰ 38 ਤੋਂ 46, ਸ਼੍ਰੋਮਣੀ ਅਕਾਲੀ ਦਲ ਨੂੰ 16 ਤੋਂ 24, ਭਾਜਪਾ ਅਤੇ ਹੋਰਾਂ ਨੂੰ 0 ਤੋਂ 1 ਸੀਟ ਮਿਲ ਸਕਦੀ ਹੈ।

ਹੋਰ ਪੜ੍ਹੋ: ਭਾਜਪਾ MP ਸਾਧਵੀ ਪ੍ਰੱਗਿਆ ਨੇ ਗਊ ਮੂਤਰ ਨੂੰ ਦੱਸਿਆ ਹਾਈ ਐਂਟੀਬਾਇਓਟਿਕ, ਵਾਇਰਲ ਹੋਇਆ ਵੀਡੀਓ

ਦੱਸ ਦਈਏ ਕਿ 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਨੂੰ 77, ਅਕਾਲੀ ਦਲ ਨੂੰ 15, ਆਮ ਆਦਮੀ ਪਾਰਟੀ ਨੂੰ 20, ਭਾਜਪਾ ਨੂੰ ਤਿੰਨ ਅਤੇ ਹੋਰਾਂ ਨੂੰ ਦੋ ਸੀਟਾਂ ਮਿਲੀਆਂ ਸਨ। ਇਸ ਤੋਂ ਇਲਾਵਾ ਸਰਵੇਖਣ ਅਨੁਸਾਰ ਮੁੱਖ ਮੰਤਰੀ ਅਹੁਦੇ ਲਈ ਪੰਜਾਬ ਦੇ ਲੋਕਾਂ ਦੀ ਪਹਿਲੀ ਪਸੰਦ ਅਰਵਿੰਦ ਕੇਜਰੀਵਾਲ ਹੈ। ਸੀ-ਵੋਟਰ ਸਰਵੇਖਣ ਮੁਤਾਬਕ 22 ਫੀਸਦ ਲੋਕ ਅਰਵਿੰਦ ਕੇਜਰੀਵਾਲ ਨੂੰ ਮੁੱਖ ਮੰਤਰੀ ਦੇਖਣਾ ਚਾਹੁੰਦੇ ਹਨ।

ਹੋਰ ਪੜ੍ਹੋ: ਅਮਰੀਕਾ 'ਚ ਕੋਰੋਨਾ ਦਾ ਕਹਿਰ! ਹਰ 55 ਸੈਕਿੰਡ ਬਾਅਦ 1 ਮੌਤ, ਮਰੀਜ਼ਾਂ ਦੀ ਗਿਣਤੀ 4 ਕਰੋੜ ਤੋਂ ਪਾਰ

ਇਸ ਤੋਂ ਬਾਅਦ ਦੂਜੇ ਨੰਬਰ ’ਤੇ 19 ਫੀਸਦ ਲੋਕ ਸੁਖਬੀਰ ਬਾਦਲ ਨੂੰ ਮੁੱਖ ਮੰਤਰੀ ਦੇਖਣਾ ਚਾਹੁੰਦੇ ਹਨ। ਕੈਪਟਨ ਅਮਰਿੰਦਰ ਸਿੰਘ ਨੂੰ 18 ਫੀਸਦ, ਭਗਵੰਤ ਮਾਨ ਨੂੰ 16 ਫੀਸਦ, ਨਵਜੋਤ ਸਿੰਘ ਸਿੱਧੂ ਨੂੰ 15 ਫੀਸਦ ਅਤੇ ਹੋਰ ਨੂੰ 10 ਫੀਸਦ ਲੋਕ ਮੁੱਖ ਮੰਤਰੀ ਅਹੁਦੇ ’ਤੇ ਦੇਖਣਾ ਚਾਹੁੰਦੇ ਹਨ।