ਪੰਜਾਬ ਆਈ.ਟੀ.ਆਈ ਵਿਚ ਦਾਖਲੇ ਲਈ 5 ਅਕਤੂਬਰ ਤੱਕ ਵਾਧਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕੇਂਦਰ ਸਰਕਾਰ ਵਲੋਂ ਆਈ.ਟੀ.ਆਈ ਵਿਚ ਦਾਖਲਿਆਂ ਲਈ ਮਿਤੀ ਵਿਚ ਵਾਧਾ ਕਰਦਿਆਂ ਪੰਜ ਅਕਤੂਬਰ ਤੱਕ ਸਮਾਂ ਵਧਾਇਆ ਗਿਆ ਹੈ। ਕੇਂਦਰ ਸਰਕਾਰ ਦੇ ਵਿਭਾਗ ਡੀ.ਜੀ.ਟੀ ਵਲੋਂ...

Industrial Training Institute

ਚੰਡੀਗੜ੍ਹ : ਕੇਂਦਰ ਸਰਕਾਰ ਵਲੋਂ ਆਈ.ਟੀ.ਆਈ ਵਿਚ ਦਾਖਲਿਆਂ ਲਈ ਮਿਤੀ ਵਿਚ ਵਾਧਾ ਕਰਦਿਆਂ ਪੰਜ ਅਕਤੂਬਰ ਤੱਕ ਸਮਾਂ ਵਧਾਇਆ ਗਿਆ ਹੈ। ਕੇਂਦਰ ਸਰਕਾਰ ਦੇ ਵਿਭਾਗ ਡੀ.ਜੀ.ਟੀ ਵਲੋਂ ਐਨ.ਸੀ.ਵੀ.ਟੀ-ਐਮ.ਆਈ.ਐਸ ਪੋਰਟਲ ਉਪਰ ਆਈ.ਟੀ.ਆਈ ਵਿਚ ਦਾਖਲਿਆਂ ਸਬੰਧੀ ਮਿਤੀ ਵਿਚ ਵਾਧਾ ਕਰਨ ਬਾਰੇ ਜਾਣਕਾਰੀ ਅੱਪਲੋਡ ਕੀਤੀ ਗਈ ਹੈ।

ਤਕਨੀਕੀ ਸਿੱਖਿਆ ਵਿਭਾਗ ਪੰਜਾਬ ਵੱਲੋਂ ਜਾਰੀ ਕੀਤੀ ਗਏ ਪੱਤਰ ਦੇ ਅਨੁਸਾਰ ਡੀ.ਜੀ.ਟੀ ਵਲੋਂ ਅੱਪਲੋਡ ਕੀਤੀ ਗਈ ਜਾਣਕਾਰੀ ਅਨੁਸਾਰ ਆਈ.ਟੀ.ਆਈ ਵਿਚ ਦਾਖਲਾ ਲੈਣ ਦੇ ਚਾਹਵਾਨ 5 ਅਕਤੂਬਰ, 2018 ਦੁਪਹਿਰ 1 ਵਜੇ ਤੱਕ ਆਨਲਾਈਨ ਰਜਿਟਰੇਸ਼ਨ ਕਰਵਾ ਸਕਣਗੇ।

ਇਸੇ ਦਿਨ 3 ਵਜੇ ਤੱਕ ਦਸਤਾਵੇਜਾਂ ਦੀ ਜਾਂਚ ਕੀਤੀ ਜਾਵੇਗੀ। ਬਾਕੀ ਖਾਲੀ ਸੀਟਾਂ ਲਈ ਮੌਕੇ 'ਤੇ ਹੀ 5 ਅਕਤੂਬਰ ਨੂੰ ਸੰਸਥਾਵਾਂ ਦੇ ਪੱਧਰ 'ਤੇ ਦਾਖਲੇ ਕੀਤੇ ਜਾਣਗੇ। ਖਾਲੀ ਰਹਿ ਗਈਆਂ ਸੀਟਾਂ ਲਈ ਦਾਖਲੇ ਪਹਿਲਾਂ ਆਓ ਪਹਿਲਾਂ ਪਾਓ ਦੇ ਅਧਾਰ 'ਤੇ ਕੀਤੇ ਜਾਣਗੇ।