ਕਾਲਜ ਕਾਡਰ ਦੇ ਅਧਿਆਪਕਾਂ ਦੀ ਸੀਨੀਆਰਤਾ ਸੂਚੀ ੨ ਮਹੀਨਿਆਂ ਅੰਦਰ ਜਾਰੀ ਕੀਤੀ ਜਾਵੇਗੀ:ਰਜ਼ੀਆ ਸੁਲਤਾਨਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਸਰਕਾਰ ਦੇ ਉਚੇਰੀ ਸਖਿਆਿ ਵਿਭਾਗ ਵਲੋਂ ਯੂਨੀਵਰਸਟੀ, ਸਰਕਾਰੀ ਕਾਲਜਾਂ ਅਤੇ ਏਡਡਿ ਕਾਲਜਾਂ ਦੇ ਅਧਆਿਪਕਾਂ ਦੀਆਂ ਸਾਰੀਆਂ ਮੁੱਖ ਮੰਗਾਂ ਨੂੰ ਪ੍ਰਵਾਨ...

Seniority list of college cadre

ਚੰਡੀਗੜ੍ਹ : ਪੰਜਾਬ ਸਰਕਾਰ ਦੇ ਉਚੇਰੀ ਸਖਿਆਿ ਵਿਭਾਗ ਵਲੋਂ ਯੂਨੀਵਰਸਟੀ, ਸਰਕਾਰੀ ਕਾਲਜਾਂ ਅਤੇ ਏਡਡਿ ਕਾਲਜਾਂ ਦੇ ਅਧਆਿਪਕਾਂ ਦੀਆਂ ਸਾਰੀਆਂ ਮੁੱਖ ਮੰਗਾਂ ਨੂੰ ਪ੍ਰਵਾਨ ਕਰ ਲਆਿ ਹੈ। ਪੰਜਾਬ ਸਰਕਾਰ ਵਲੋਂ ਪ੍ਰਵਾਨ ਕੀਤੀਆਂ ਸਾਰੀਆਂ ਮੰਗਾਂ ਵਚੋਂ ਕਾਲਜ ਕਾਰਡ ਦੇ ਅਧਆਿਪਕਾਂ ਦੀ ਸੀਨੀਆਰਤਾ ਸੂਚੀ ਤਿਆਰ ਕਰਨਾ ਸਭ ਤੋਂ ਅਹਿਮ ਹੈ ਜੋ ਦੋ ਮਹੀਨਆਿਂ ਅੰਦਰ ਜਾਰੀ ਕੀਤੀ ਜਾਵੇਗੀ। ਪੰਜਾਬ ਦੇ ਉਚੇਰੀ ਸਿੱਖਿਆ ਬਾਰੇ ਮੰਤਰੀ ਨੇ ਅੱਜ ਯੂਨੀਵਰਸਟੀ, ਸਰਕਾਰੀ ਕਾਲਜ ਅਤੇ ਏਡਡਿ ਕਾਲਜਾਂ ਦੇ ਅਧਆਿਪਕਾਂ ਦੇ ਨੁਮਾਇੰਦਿਆਂ ਨਾਲ ਉਚ ਪੱਧਰੀ ਮੀਟਿੰਗ ਕੀਤੀ।

ਉਹਨਾਂ ਉਚ ਵਿਦਿਅਕ ਸੰਸਥਾਵਾਂ ਦੇ ਅਧਆਿਪਕਾਂ ਦੀਆਂ ਲੰਮੇ ਸਮੇਂ ਤੋਂ ਲੰਬਿਤ ਪਈਆਂ ਮੰਗਾਂ ਨੂੰ ਧਿਆਨ ਨਾਲ ਸੁਣਆਿ। ਯੂ.ਜੀ.ਸੀ ਦੀ ੭ਵੀਂ ਪੇਅ ਰਵੀਊ ਕਮੇਟੀ ਵਲੋਂ ਸੁਝਾਏ ਨਵੇਂ ਸਕੇਲਾਂ ਨੂੰ ਲਾਗੂ ਕਰਨ ਸਬੰਧੀ ਮੰਗ 'ਤੇ ਸ੍ਰੀਮਤੀ ਰਜ਼ੀਆ ਸੁਲਤਾਨਾ ਨੇ ਕਿਹਾ ਕਿ ਡੀ.ਪੀ.ਆਈ ਲੈਵਲ ਕਮੇਟੀ ਦੀ ਸਥਾਪਨਾ ਨਾਲ ਇਸ ਦਸ਼ਾ ਵੱਲ ਉਪਰਾਲੇ ਕੀਤੇ ਗਏ ਹਨ। ਉਹਨਾਂ ਕਹਾ ਕਿ ਇਹ ਕਮੇਟੀ ਆਪਣੀ ਰਿਪੋਰਟ ਦੋ ਮਹੀਨਿਆਂ ਅੰਦਰ ਜਮਾਂ ਕਰਵਾਏਗੀ ਅਤੇ ਨਵੇਂ ਪੇਅ ਸਕੇਲ ਕਮੇਟੀ ਦੀ ਰਿਪੋਰਟ ਅਨੁਸਾਰ ਲਾਗੂ ਕੀਤੇ ਜਾਣਗੇ।

ਕਾਲਜ ਅਧਿਆਪਕਾਂ ਨੂੰ ਪ੍ਰੋਫੈਸਰਾਂ ਦੀ ਅਸਾਮੀ ਤੇ ਪਦਉੱਨਤ ਕਰਨ ਸਬੰਧੀ ਮੰਗ ਨੂੰ ਪ੍ਰਵਾਨ ਕਰਦਿਆਂ ਉਚੇਰੀ ਸਿੱਖਿਆ ਮੰਤਰੀ ਨੇ ਡੀ.ਪੀ.ਆਈ, ਕਾਲਜ ਨੂੰ ਦੋ ਮਹੀਨਆਿਂ ਅੰਦਰ ਵਿਭਾਗੀ ਤਰੱਕੀ ਕਮੇਟੀ ਦੀ ਮੀਟਿੰਗ ਕਰਨ ਅਤੇ ਕਾਬਿਲ ਉਮੀਦਵਾਰਾਂ ਨੂੰ ਪ੍ਰੋਫੈਸਰਾਂ ਦੀ ਅਸਾਮੀ 'ਤੇ ਪਦਉੱਨਤ ਕਰਨ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਵੀ ਦਿੱਤੇ। ਇਸੇ ਤਰਾਂ ਕਾਲਜ ਕਾਡਰ ਵਿਚ ਸਹਾਇਕ ਪ੍ਰੋਫੈਸਰਾਂ ਦੀ ਭਰਤੀ ਸਬੰਧੀ ਮੰਗ 'ਤੇ ਸ੍ਰੀਮਤੀ ਰਜ਼ੀਆ ਸੁਲਤਾਨਾ ਨੇ ਕਿਹਾ ਕਿ ਪਹਿਲਾਂ ਇਸ ਮਾਮਲੇ ਸਬੰਧੀ ਕਈ ਕਾਨੂੰਨੀ ਉਲਝਣਾ ਸਨ ਪਰ ਹੁਣ ਕਾਨੂੰਨੀ ਰਾਇ ਲੈ ਲਈ ਗਈ ਹੈ ਅਤੇ ਇਹ ਮੁੱਦਾ ਮੁੱਖ ਮੰਤਰੀ ਨਾਲ ਵਿਚਾਰਨ ਤੋਂ ਬਾਅਦ ਭਰਤੀ ਜਲਦ ਹੀ ਕੀਤੀ ਜਾਵੇਗੀ।

ਇਸੇ ਤਰ੍ਹਾਂ ਜਹਿਨਾਂ ਪੀ.ਐਚ.ਡੀ/ਐਮ.ਫਿਲ ਕਰਨ ਵਾਲੇ ਅਧਿਆਪਕਾਂ ਨੂੰ ਇਨਕ੍ਰੀਮੈਂਟ ਨਹੀਂ ਮਿਲਿਆ ਉਹਨਾਂ ਨੂੰ ਇਨਕ੍ਰੀਮੈਂਟ ਦੇਣ ਸਬੰਧੀ ਮੰਗ ਨੂੰ ਮੰਨਜ਼ੂਰ ਕਰਦਿਆਂ ਸ੍ਰੀਮਤੀ ਰਜ਼ੀਆ ਸੁਲਤਾਨਾ ਨੇ ਡੀ.ਪੀ.ਆਈ (ਕਾਲਜ) ਨੂੰ ਇਸ ਉਤੇ ਅਮਲ ਕਰਨ ਦੇ ਨਿਰਦੇਸ਼ ਵੀ ਦਿੱਤੇ। ਸ੍ਰੀ ਐਸ.ਕੇ ਸੰਧੂ, ਵਧੀਕ ਮੁੱਖ ਸਕੱਤਰ ਉਚੇਰੀ ਸਿੱਖਿਆ ਵਲੋਂ ਅਧਿਆਪਕਾਂ ਦੇ ਨੁਮਾਇੰਦਿਆਂ ਨੂੰ ਡੀ.ਪੀ.ਆਈ (ਕਾਲਜ) ਦੇ ਦਫ਼ਤਰ ਵਿਚ ਪ੍ਰਸ਼ਾਸ਼ਕੀ ਅਹੁਦੇ 'ਤੇ ਤੈਨਾਤ ਕਰਨ ਸਬੰਧੀ ਕਾਲਜ ਕਾਡਰ ਵਿਚੋਂ ਹੋਰ ਅਧਿਆਪਕਾਂ ਦੇ ਨਾਂ ਭੇਜਣ ਲਈ ਕਿਹਾ।

ਦਿਨਾਂ ਦੀ ਹੱਦ ਮਿਥੇ ਬਿਨਾਂ ਮੈਡੀਕਲ ਲੀਵ ਦੇਣ ਦੀ ਮੰਗ 'ਤੇ ਸ੍ਰੀ ਸੰਧੂ ਨੇ ਕਿਹਾ ਕਿ ਅਸੀਂ ਸਕੂਲ ਸਿੱਖਿਆ ਵਿਭਾਗ ਵਲੋਂ ਇਸ ਸਬੰਧੀ ਕੀਤੇ ਫੈਸਲੇ 'ਤੇ ਨਜ਼ਰਸ਼ਾਨੀ ਕਰਕੇ ਅਤੇ ਇਸ ਮੁਤਾਬਕ ਮੈਡੀਕਲ ਲੀਵ ਅਵੇਲ ਕਰਕੇ ਨਿਯਮਾਂ ਵਿਚ ਢਿੱਲ ਦਿੱਤੀ ਜਾਵੇਗੀ। ਪੰਜਾਬ ਗਵਰਨਮੈਂਟ ਕਾਲਜ ਟੀਚਰਜ਼ ਐਸੋਸ਼ੀਏਸ਼ਨ (ਆਰ) ਅਤੇ ਪੰਜਾਬ ਫੈਡਰੇਸ਼ਨ ਆਫ਼ ਯੂਨੀਵਰਸਟੀ ਐਂਡ ਕਾਲਜ ਟੀਚਰਜ਼ ਆਰਗੇਨਾਈਜੇਸ਼ਨਜ਼(ਪੀ.ਐਫ.ਯੂ.ਸੀ.ਟੀ.ਓ) ਦੇ ਅਹੁਦੇਦਾਰਾਂ ਤੋਂ ਇਲਾਵਾ  ਸ੍ਰੀ ਗੁਰਲਵਲੀਨ ਸਿੰਘ ਆਈ.ਏ.ਐਸ, ਡੀ.ਪੀ.ਆਈ. (ਕਾਲਜ) ਸ੍ਰੀ ਐਮ.ਪੀ. ਅਰੋੜਾ, ਵਿਸ਼ੇਸ਼ ਸਕੱਤਰ ਉਚੇਰੀ ਸਿੱਖਿਆ ਵੀ ਮੌਜੂਦ ਸਨ।