ਚਿਮਨੀਆਂ 'ਚੋਂ ਨਿਕਲੇ ਕਾਲੇ ਧੂੰਏ ਨੇ ਲੋਕਾਂ ਦਾ ਜਿਉਣਾ ਕੀਤਾ ਮੁਸ਼ਕਿਲ

ਏਜੰਸੀ

ਖ਼ਬਰਾਂ, ਪੰਜਾਬ

ਵੱਧ ਰਹੇ ਪ੍ਰਦੁਸ਼ਣ ਕਾਰਨ ਲੋਕ ਬਿਮਾਰੀਆਂ ਦੇ ਹੋਏ ਸ਼ਿਕਾਰ

Air pollution

ਮੁਕਤਸਰ: ਪੰਜਾਬ ਦੇ ਲੋਕ ਜਿੱਥੇ ਪਰਾਲੀ ਸਾੜਨ ਕਾਰਨ ਹੋ ਰਹੇ ਪ੍ਰਦੂਸ਼ਣ ਤੋਂ ਤੰਗ ਹੋ ਰਹੇ ਹਨ। ਉੱਥੇ ਹੀ ਹੁਣ ਮੁਕਤਸਰ ਜਿਲ੍ਹੇ 'ਚ ਸਥਿਤ ਉਦਯੋਗ ਫੈਕਟਰੀ 'ਚ ਲੱਗੀਆ ਚਿਮਨੀਆਂ 'ਚੋਂ ਨਿਕਲੇ ਕਾਲੇ ਧੂੰਏ ਨੇ ਲੋਕਾਂ ਦਾ ਜਿਊਣਾ ਮੁਸ਼ਕਿਲ ਕਰ ਦਿੱਤਾ ਹੈ। ਇਸ ਮੌਕੇ 'ਤੇ ਪੀੜਤ ਲੋਕਾਂ ਨੇ ਕਿਹਾ ਕਿ ਸਰਕਾਰ ਅਤੇ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਨਲਾਇਕੀ ਕਾਰਨ ਪੂਰੇ ਮੁਕਤਸਰ 'ਚ ਜ਼ਹਿਰੀਲੇ ਧੂੰਏ ਨੇ ਚਾਦਰ ਵਿਛਾਈ ਹੋਈ ਹੈ।

ਉਹਨਾਂ ਕਿਹਾ ਕਿ ਪ੍ਰਦੂਸ਼ਣ ਕਾਰਨ ਕਈ ਲੋਕਾਂ ਦੇ ਅੱਖਾਂ ਦੀ ਨਿਗਾ ਚਲੀ ਗਈ ਹੈ। ਇੰਨਾਂ ਹੀ ਨਹੀਂ ਕਈ ਲੋਕ ਸਾਹ ਦੀ ਬਿਮਾਰੀ ਨਾਲ ਵੀ ਜੂਝ ਰਹੇ ਹਨ। ਪੀੜਤਾਂ ਨੇ ਮੰਗ ਸਰਕਾਰ ਕੋਲੋ ਮੰਗ ਕੀਤੀ ਕਿ ਧੂੰਏ ਦੇ ਮੱਦੇਨਜ਼ਰ ਕਾਗਜ਼ ਬਣਾਉਣ ਵਾਲੇ ਸੋਲਵੈਕਸ ਪਲਾਂਟ ਨੂੰ ਬੰਦ ਕੀਤਾ ਜਾਵੇ। ਮਾਮਲੇ 'ਚ ਫੈਕਟਰੀ ਦੇ ਅਧਿਕਾਰੀ ਹਰੀ ਮੋਹਨ ਨੇ ਪਿੰਡਾਂ ਦੇ ਲੋਕਾਂ ਵੱਲੋਂ ਲਗਾਏ ਗਏ ਸਾਰੇ ਇਲਜ਼ਾਮਾਂ ਨੂੰ ਸਿਰੇ ਤੋਂ ਨਕਾਰਦਿਆਂ ਕਿਹਾ ਕਿ ਉਹਨਾਂ ਵੱਲੋਂ ਸ਼ਰੇਆਮ ਝੂਠ ਬੋਲਿਆਂ ਜਾ ਰਿਹਾ ਹੈ।

ਧੂੰਏ ਨਾਲ ਕੋਈ ਸੁਆਹ ਉੱਢ ਕੇ ਕਿ ਉਹਨਾਂ ਦੇ ਅੱਖਾਂ ਵਿੱਚ ਨਹੀਂ ਪੈਂਦੀ। ਉੱਥੇ ਹੀ ਇਸ ਮੌਕੇ 'ਤੇ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਐੱਸ.ਡੀ.ਓ ਨੇ ਕਿਹਾ ਕਿ ਪ੍ਰਦੂਸ਼ਣ ਨੂੰ ਘਟਾਉਣ ਲਈ ਉਹਨਾਂ ਵੱਲੋਂ ਲਗਾਤਾਰ ਕੋਸ਼ਿਸ਼ਾਂ ਕੀਤੀਆ ਜਾ ਰਹੀਆ ਹਨ ਅਤੇ ਕੋਈ ਪੀੜਤ ਜੇਕਰ ਉਹਨਾਂ ਕੋਲ ਪ੍ਰਦੂਸ਼ਣ ਨੂੰ ਲੈ ਸ਼ਕਾਇਤ ਦਰਜ ਕਰਚਾਉਦਾ ਹੈ ਤਾਂ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਹਨਾਂ ਅੱਗੇ ਕਿਹਾ ਕਿ ਉਹਨਾਂ ਵੱਲੋਂ ਪਾਣੀ ਅਤੇ ਹਵਾ ਦੇ ਖਾਸ ਪ੍ਰਬੰਧ ਕੀਤੇ ਗਏ ਹਨ।

ਇਹ ਲੋਕਾਂ ਦੇ ਘਰਾਂ ਵਿਚ ਨਹੀਂ ਪਹੁੰਚਦਾ। ਲੋਕਾਂ ਦਾ ਇਹ ਕਹਿਣਾ ਬਿਲਕੁਲ ਗਲਤ ਹੈ। ਉਹਨਾਂ ਨੇ ਹਵਾ ਦੇ ਸੈਂਪਲ ਵੀ ਲਏ ਹਨ ਜੋ ਕਿ ਬਿਲਕੁਲ ਸਹੀ ਹਨ। ਜੇ ਲੋਕਾਂ ਨੂੰ ਕੁਝ ਗਲਤ ਲਗਦਾ ਹੈ ਤਾਂ ਉਹ ਲਿਖਤੀ ਰੂਪ ਵਿਚ ਇਸ ਦੀ ਸ਼ਿਕਾਇਤ ਕਰਨ। ਦੱਸ ਦੇਈਏ ਕਿ ਪੀੜਤ ਲੋਕਾਂ ਦਾ ਕਹਿਣਾ ਹੈ ਕਿ ਪ੍ਰਦੂਸ਼ਣ ਕਾਰਨ ਬਹੁਤ ਸਾਰੇ ਲੋਕਾਂ ਨੂੰ ਗੰਭੀਰ ਬਿਮਾਰੀਆਂ ਨਾਲ ਜੂਝਣਾ ਪੈ ਰਿਹਾ ਹੈ।ਉਹਨਾਂ ਸਰਕਾਰ ਤੋਂ ਮੰਗ ਕੀਤੀ ਕਿ ਜਲਦ ਤੋਂ ਜਲਦ ਇਸ ਦਾ ਹੱਲ ਕੀਤਾ ਜਾਵੇ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।