ਮਲੇਸ਼ੀਆ ‘ਚ ਜ਼ਹਿਰੀਲੇ ਧੂੰਏਂ ਕਾਰਨ 975 ਲੋਕ ਬੀਮਾਰ,111 ਤੋਂ ਵੱਧ ਸਕੂਲ ਕਰਵਾਏ ਬੰਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਮਲੇਸ਼ੀਆ ‘ਚ ਜ਼ਹਿਰੀਲੇ ਧੂੰਏਂ ਕਾਰਨ ਸੈਂਕੜੇ ਲੋਕ ਬੀਮਾਰ ਹੋ ਗਏ ਹਨ ਅਤੇ ਇੱਥੇ 111 ਸਕੂਲਾਂ ਨੂੰ ਬੰਦ ਕਰ ਦਿੱਤਾ ਗਿਆ ਹੈ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਇਕ...

MALAYSIA 975 People in Johor Have Fallen Sick

ਕੁਆਲੰਲਪੁਰ : ਮਲੇਸ਼ੀਆ ‘ਚ ਜ਼ਹਿਰੀਲੇ ਧੂੰਏਂ ਕਾਰਨ ਸੈਂਕੜੇ ਲੋਕ ਬੀਮਾਰ ਹੋ ਗਏ ਹਨ ਅਤੇ ਇੱਥੇ 111 ਸਕੂਲਾਂ ਨੂੰ ਬੰਦ ਕਰ ਦਿੱਤਾ ਗਿਆ ਹੈ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਇਕ ਗੱਡੀ ਨੇ ਪਿਛਲੇ ਹਫ਼ਤੇ ਦੱਖਣੀ ਜੋਹੋਰ ਸੂਬੇ ਵਿਚ ਇਹ ਰਸਾਇਣਿਕ ਕੂੜਾ ਸੁੱਟਿਆ ਸੀ, ਜਿਸ ਦਾ ਜ਼ਹਿਰੀਲਾ ਧੂੰਆਂ ਦੂਰ ਤੱਕ ਫ਼ੈਲ ਗਿਆ ਅਤੇ ਲੋਕਾਂ ਦੇ ਬੀਮਾਰ ਹੋਣ ਦੀਆਂ ਖ਼ਬਰਾਂ ਸਾਹਮਣੇ ਆਈਂ ਹਨ।

ਬੀਤੇ ਦਿਨ ਇੱਥੇ 34 ਸਕੂਲ ਬੰਦ ਕੀਤੇ ਗਏ ਸਨ ਪਰ ਅੱਜ 111 ਸਕੂਲਾਂ ਨੂੰ ਸੁਰੱਖਿਆ ਕਾਰਨਾਂ ਕਰਕੇ ਬੰਦ ਕਰ ਦਿੱਤਾ ਗਿਆ ਹੈ। ਇਸ ਤੋਂ ਸਪੱਸ਼ਟ ਹੈ ਕਿ ਖਤਰਾ ਲਗਾਤਾਰ ਵਧ ਰਿਹਾ ਹੈ। ਇਸ ਧੂੰਏ ਦੀ ਅਜੀਬ ਬਦਬੂ ਕਾਰਨ ਲੋਕਾਂ ਨੂੰ ਉਲਟੀਆਂ ਅਤੇ ਸਿਰ ਚਕਰਾਉਣ ਦੀ ਸਮੱਸਿਆ ਪੇਸ਼ ਆ ਰਹੀ ਹੈ। ਅਧਿਕਾਰਨ ਖ਼ਬਰਾਂ ਮੁਤਾਬਿਕ ਲਗਪਗ 975 ਲੋਕਾਂ ਦਾ ਇਲਾਜ ਚੱਲ ਰਿਹਾ ਹੈ।

ਅਜੇ ਤੱਕ ਪਤਾ ਨਹੀਂ ਲੱਗ ਸਕਿਆ ਕਿ ਇਹ ਕਿਸ ਕਿਸਮ ਦੀ ਜ਼ਹਿਰੀਲੀ ਗੈਸ ਸੀ। ਸਿੱਖਿਆ ਮੰਤਰੀ ਮਸਜਲੀ ਮਲਿਕ ਨੇ ਬੁੱਧਵਾਰ ਨੂੰ ਇਲਾਕੇ ਦੇ 43 ਸਕੂਲ ਬੰਦ ਕਰਨ ਦਾ ਹੁਕਮ ਦਿੱਤਾ ਪਰ ਬਾਅਦ ਵਿਚ ਇਸ ਤੋਂ ਦੁੱਗਣੇ ਸਕੂਲ ਬੰਦ ਕੀਤੇ ਗਏ।

ਜ਼ਹਿਰੀਲੇ ਪਦਾਰਥ ਸੁੱਟਣ ਵਾਲੇ 3 ਸ਼ੱਕੀ ਹਿਰਾਸਤ ਵਿਚ ਲਏ ਗਏ ਹਨ ਅਤੇ ਇਕ ਨੂੰ ਜਲਦੀ ਹੀ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਵਾਤਾਵਰਣ ਸੰਭਾਲ ਕਾਨੂੰਨ ਦੀ ਉਲੰਘਣਾ ਕਰਨ ਦਾ ਦੋਸ਼ੀ ਪਾਏ ਜਾਣ ‘ਤੇ ਉਸ ਨੂੰ 5 ਸਾਲ ਦੀ ਸਜ਼ਾ ਹੋ ਸਕਦੀ ਹੈ।