ਕੈਪਟਨ ਮਸਲੇ ਦਾ ਹੱਲ ਕਰਾਉਣ ਨਾ ਕੇ ਖੁਦ ਡਰਾਮੇਬਾਜੀ ਕਰਨ- ਮਾਨ
ਕਿਸਾਨੀ ਦੇ ਰਖਵਾਲੇ ਸੜਕਾਂ ਅਤੇ ਰੇਲਾ ਦੀਆਂ ਪਟਰੀਆਂ ‘ਤੇ ਬੈਠੇ ਹਨ
ਚੰਡੀਗੜ੍ਹ : ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੇ ਅੱਜ ਚੰਡੀਗੜ੍ਹ 'ਚ ਪਰਦਰਸ਼ਨ ਕਰਦੇ ਹੋਏ ਕੈਪਟਨ ਦੇ ਦਿੱਲੀ ਧਰਨੇ ਨੂੰ ਡਰਾਮਾ ਕਰਾਰ ਦਿੱਤਾ।ਉਨ੍ਹਾਂ ਕਿਹਾ ਕੈਪਟਨ ਕਿਸਾਨੀ ਦੇ ਰਖਵਾਲੇ ਬਣ ਰਹੇ ਹਨ ਪਰ ਕਿਸਾਨੀ ਦੇ ਰਖਵਾਲੇ ਸੜਕਾਂ ਅਤੇ ਰੇਲਾ ਦੀਆਂ ਪਟਰੀਆਂ ਤੇ ਬੈਠੇ ਹਨ। ਉਨ੍ਹਾਂ ਕਹਾ ਕਿ ਪੰਜਾਬ ਦੇ ਲੋਕਾਂ ਨੇ ਕੈਪਟਨ ਨੂੰ ਵੋਟਾਂ ਪਾ ਕੇ ਮੁੱਖੀ ਬਣਾਇਆ ਹੈ ,ਉਨ੍ਹਾਂ ਨੂੰ ਚਾਹੀਦਾ ਤਾਂ
ਮਾਨ ਨੇ ਕਿਹਾ ਕਿ ਇਸ ਮਸਲੇ ਵਿੱਚੋ 2022 ਦੀਆਂ ਚੋਣਾਂ ਨਾ ਦੇਖੀਆਂ ਜਾਣ ਪਰ ਇਸ ਮਸਲੇ ਦਾ ਜੇ ਹੱਲ ਕਰਨਾ ਹੁੰਦਾ ਤਾਂ ਕੈਪਟਨ ਮੋਦੀ ਨਾਲ ਕਿਸਾਨਾਂ ਦੀ ਹੁਣ ਤੱਕ ਮੀਟਿੰਗ ਪ੍ਰਧਾਨ ਮੰਤਰੀ ਨਾਲ ਕਰਵਾ ਚੁਕੇ ਹੁੰਦੇ। ਭਗਵੰਤ ਮਾਨ ਨੇ ਦੋਸ਼ ਲਾਉਂਦੇ ਹੋਏ ਕਿਹਾ ਕਿ, ਕੈਪਟਨ ਕਿਸਾਨਾਂ ਦਾ ਧਿਆਨ ਖਿਚਣ ਲਈ ਡਰਾਮੇ ਕਰ ਰਹੇ ਹਨ । ਉਨਾਂ ਕਿਹਾ ਕਿ ਕੈਪਟਨ ਪਿਛਲੇ ਤਿੰਨ ਮਹੀਨਿਆਂ ਤੋਂ ਹਰ ਰੋਜ ਨਵਾਂ ਡਰਾਮਾ ਕਰ ਰਹੇ ਹਰ । ਜਿਸ ਨਾਲ ਪੰਜਾਬ ਦੇ ਕਿਸਾਨਾਂ ਦਾ ਵੱਡਾ ਨੁਕਸਾਨ ਹੋ ਰਿਹਾ ਹੈ, ਉਨ੍ਹਾਂ ਕਹਾ ਕਿ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਆਪਸ ਵਿਚ ਮਿਲੇ ਹੋਏ ਹਨ । ਦੋਨੋ ਮਿਲਕੇ ਪੰਜਾਬ ਦਾ ਨੁਕਸਾਨ ਕਰ ਰਹੇ ਹਨ ।