2019 ਤਕ ਪੰਜਾਬ 'ਚ ਪਰਾਲੀ ਸਾੜਨ ਦੀ ਸਮੱਸਿਆ ਹੋਵੇਗੀ ਕਾਬੂ ਹੇਠ : ਕੇ.ਐਸ. ਪੰਨੂ
ਪੰਜਾਬ ਦੇ 22 ਜਿਲਿਆਂ ਵਿਚੋਂ 14 ਜਿਲਿਆਂ ਵਿੱਚ ਝੋਨੇ ਦੀ ਪਰਾਲੀ ਜਲਾਉਣ ਵਿੱਚ 50 ਫੀਸ਼ਦੀ ਤੱਕ ਕਮੀ ਆਈ ਹੈ..........
ਚੰਡੀਗੜ : ਪੰਜਾਬ ਦੇ 22 ਜਿਲਿਆਂ ਵਿਚੋਂ 14 ਜਿਲਿਆਂ ਵਿੱਚ ਝੋਨੇ ਦੀ ਪਰਾਲੀ ਜਲਾਉਣ ਵਿੱਚ 50 ਫੀਸ਼ਦੀ ਤੱਕ ਕਮੀ ਆਈ ਹੈ, ਮੁੱਖ ਰੂਪ ਤੋਂ ਇਹ ਜਿਲੇ ਮਾਝਾ ਅਤੇ ਦੁਆਬਾ ਖੇਤਰ ਤੋਂ ਹਲ। ਇਹ ਵਿਚਾਰ ਅੱਜ ਇਥੇ ਸ੍ਰੀ ਕੇ. ਐਸ. ਪੰਨੂ, ਸਕੱਤਰ, ਖੇਤੀ ਅਤੇ ਮਿੱਟੀ ਬਚਾਅ, ਮਿਸ਼ਨ ਡਾਇਰੈਕਟਰ, ਟੈਂਡਰਸਟ ਕਮਿਸ਼ਨਰ ਨੇ ਮੇਲੇ ਵਿਚ ਹੋਈ ਇਕ ਕਿਸਾਨ ਗੋਸਟੀ ਵਿਚ ਕਿਸਾਨਾਂ ਨੂੰ ਸੰਬੋਧਨ ਕਰਦੇ ਹੋਏ ਕਹੇ। ਉਨ੍ਹਾਂ ਨੇ ਸੀਆਈਆਈ ਐਗਰੋਟੈਕ ਇੰਡੀਆ ਮੇਲੇ 2018 ਵਿੱਚ 'ਪਰਾਲੀ ਜਲਣਾ ਸਮਰੱਥ ਅਤੇ ਨਿਰੰਤਰ ਹੱਲ' ਨਾਮ ਤੋਂ ਆਯੋਜਿਤ ਕਾਨਫਰੰਸ ਵਿੱਚ ਬੋਲ ਰਹੇ ਸਨ।
ਉਨਾਂ ਨੇ ਕਿਹਾ ਕਿ ਇਸ ਮੁੱਦੇ ਨੂੰ ਅਗਲੇ ਸਾਲ 90 ਫੀਸ਼ਦੀ ਤੱਕ ਹੱਲ ਕਰ ਲਿਆ ਜਾਵੇਗਾ। ਇਸ ਮੌਕੇ ਉਨ੍ਹਾਂ ਨੇ ਦੱਸਿਆ ਕਿ ''ਪੰਜਾਬ ਵਿੱਚ, ਅਸੀਂ ਸੁਪਰ ਸਟਰਾਅ ਮਨੇਜਮੈਂਟ (ਐਸਐਮਐਸ) ਦਾ ਇਸਤੇਮਾਲ ਕੀਤ ਹੈ। ਸਿਸਟਮ ਨੂੰ ਕੰਬਾਇਨ ਹਾਰਵੇਸਟਰ ਨਾਲ ਜੋੜਿਆ ਜਾਣਾ ਚਾਹੀਦਾ ਹੈ। ਕਿਸਾਨਾਂ ਨੂੰ ਇਸ ਪੂਰੇ ਸਿਸਟਮ ਦਾ ਇਸਤੇਮਾਲ ਕਰਨ ਦੇ ਲਈ 50 ਫੀਸ਼ਦੀ ਸਬਸਿਡੀ ਦੀ ਪੇਸ਼ਕਸ ਕੀਤੀ ਗਈ ਸੀ ਅਤੇ ਹੁਣ ਸੂਬੇ ਵਿੱਚ ਕੰਮ ਕਰ ਰਹੀਆਂ 7,500 ਕੰਬਾਇਨ ਹਾਰਵੇਸਟਰਸ ਵਿੱਚੋਂ 5,000 ਵਿੱਚ ਐਸਐਮਐਸ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ।''