ਅਤਿ ਸੁਰੱਖਿਅਤ ਜ਼ੋਨ ਜੇਲ੍ਹਾਂ 'ਚ ਬੰਦ ਹੋਣਗੇ 150 ਵਿਦੇਸ਼ੀ ਕੈਦੀ : ਰੰਧਾਵਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਦੀਆਂ ਜੇਲ੍ਹਾਂ ਵਿਚ ਬੈਠ ਕੇ ਆਪਣਾ ਡਰੱਗ ਦਾ ਧੰਦਾ ਨਹੀਂ ਚਲਾ ਸਕੇ, ਇਸਦੇ ਚਲਦੇ ਜੇਲ੍ਹਾਂ ਵਿਚ ਬੰਦ ਵਿਦੇਸ਼ੀ ਡਰੱਗ ਪੈਡਲਰ ਨੂੰ ਦੂੱਜੇ ਕੈਦੀਆਂ ਤੋਂ ਵੱਖ ਰੱਖਣ

High Security Zone

ਚੰਡੀਗੜ੍ਹ (ਸਸਸ) : ਪੰਜਾਬ ਦੀਆਂ ਜੇਲ੍ਹਾਂ ਵਿਚ ਬੈਠ ਕੇ ਆਪਣਾ ਡਰੱਗ ਦਾ ਧੰਦਾ ਨਹੀਂ ਚਲਾ ਸਕੇ, ਇਸ ਦੇ ਚਲਦੇ ਜੇਲ੍ਹਾਂ ਵਿਚ ਬੰਦ ਵਿਦੇਸ਼ੀ ਡਰੱਗ ਪੈਡਲਰ ਨੂੰ ਦੂਜੇ ਕੈਦੀਆਂ ਤੋਂ ਵੱਖ ਰੱਖਣ ਦਾ  ਵਿਭਾਗ ਨੇ ਫੈਸਲਾ ਕੀਤਾ ਹੈ। ਪੰਜਾਬ ਦੀਆਂ ਜੇਲ੍ਹਾਂ ਵਿਚ ਇਸ ਸਮੇਂ ਜ਼ਿਆਦਾਤਰ ਨਾਈਜੀਰੀਅਨ ਬੰਦ ਹਨ ਜੋ ਡਰੱਗ ਦਾ ਕੰਮ ਕਰਦੇ ਹਨ। ਸ਼ੱਕ  ਹੈ ਕਿ ਇਹ ਜੇਲ੍ਹਾਂ ਵਿਚ ਬੈਠ ਕੇ ਧੰਦਾ ਚਲਾ ਰਹੇ ਹਨ।

ਵਿਭਾਗ ਨੂੰ ਖੂਫੀਆ ਸੂਚਨਾ ਮਿਲੀ ਹੈ ਜਿਸ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ। ਪੰਜਾਬ ਦੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਪੰਜਾਬ ਦੀਆਂ ਅਲੱਗ-ਅਲੱਗ  ਜੇਲ੍ਹਾਂ ਵਿਚ ਬੰਦ ਵਿਦੇਸ਼ੀ ਕੈਦੀਆਂ ਨੂੰ ਹਾਈ ਸੁੱਰਖਿਆ ਜ਼ੋਨ ਜੇਲ੍ਹ ਵਿਚ ਬੰਦ ਕੀਤਾ ਜਾਵੇਗਾ। ਇਸ ਸਮੇਂ 150 ਦੇ ਕਰੀਬ ਵਿਦੇਸ਼ੀ ਕੈਦੀ ਐਨ.ਡੀ.ਪੀ.ਐਸ. ਐਕਟ ਦੇ ਤਹਿਤ ਜੇਲ੍ਹਾਂ ਵਿਚ ਬੰਦ ਹਨ ।

ਜਿਸ ਵਿਚ ਆਦਮੀ ਅਤੇ ਔਰਤਾਂ ਸ਼ਾਮਿਲ ਹਨ ਜਿਨ੍ਹਾਂ ਨੂੰ ਦੂਜੇ ਕੈਦੀਆਂ ਨਾਲੋਂ ਵੱਖ ਰੱਖਿਆ ਜਾਵੇਗਾ। ਇਨ੍ਹਾਂ ਨੂੰ ਹਾਈ ਸੁੱਰਖਿਆ ਜ਼ੋਨ ਵਿਚ ਰੱਖਿਆ ਜਾਵੇਗਾ ।  ਰੰਧਾਵਾ ਨੇ ਕਿਹਾ ਕਿ ਇਸ ਸਮੇਂ ਨਾਭਾ, ਕਪੂਰਥਲਾ, ਲੁਧਿਆਣਾ, ਪਟਿਆਲਾ ਵਿਚ ਹਾਈ ਸੁੱਰਖਿਆ ਜ਼ੋਨ ਬਣੇ ਹੋਏ ਹਨ।

ਇੱਥੇ ਉਨ੍ਹਾਂ ਨੂੰ ਤਬਦੀਲ ਕੀਤਾ ਜਾਵੇਗਾ। ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਜ਼ਿਆਦਾਤਰ ਕੈਦੀ ਨਾਈਜੀਰੀਅਨ ਹਨ ਜਿਨ੍ਹਾਂ ਨੂੰ ਦੂਜੇ ਕੈਦੀਆਂ ਨਾਲੋਂ ਵੱਖ ਰੱਖਿਆ ਜਾਵੇਗਾ। ਇਹ ਫੈਸਲਾ ਇਸ ਲਈ ਲਿਆ ਗਿਆ ਹੈ ਤਾਂਕਿ ਇਹ ਜੇਲ੍ਹ ਵਿਚ ਬੈਠ ਕੇ ਆਪਣਾ ਧੰਦਾ ਨਾ ਚਲਾ ਸਕਣ।  ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਇਹ ਕੈਦੀ ਦਿੱਲੀ ਵਲੋਂ ਆਏ ਹਨ।