ਦੁਨੀਆਂ ਦਾ ਕੋਈ ਵੀ ਕਾਨੂੰਨ ਸਜ਼ਾਵਾਂ ਪੂਰੀਆਂ ਕਰ ਚੁਕੇ ਲੋਕਾਂ ਨੂੰ ਜੇਲਾਂ 'ਚ ਬੰਦ ਨਹੀਂ ਰੱਖਦਾ : ਮੰਡ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਵੱਖ-ਵੱਖ ਸਿਆਸੀ, ਗ਼ੈਰ ਸਿਆਸੀ ਸੰਸਥਾਵਾਂ ਤੇ ਜਥੇਬੰਦੀਆਂ ਦੇ ਆਗੂਆਂ ਨੇ ਬਰਗਾੜੀ ਵਿਖੇ ਲੱਗੇ ਇਨਸਾਫ਼ ਮੋਰਚੇ ਦੀ ਇਸ ਗੱਲੋਂ ਹਮਾਇਤ ਕੀਤੀ...........

Dhian Singh Mand

ਕੋਟਕਪੂਰਾ : ਵੱਖ-ਵੱਖ ਸਿਆਸੀ, ਗ਼ੈਰ ਸਿਆਸੀ ਸੰਸਥਾਵਾਂ ਤੇ ਜਥੇਬੰਦੀਆਂ ਦੇ ਆਗੂਆਂ ਨੇ ਬਰਗਾੜੀ ਵਿਖੇ ਲੱਗੇ ਇਨਸਾਫ਼ ਮੋਰਚੇ ਦੀ ਇਸ ਗੱਲੋਂ ਹਮਾਇਤ ਕੀਤੀ ਹੈ ਕਿ ਦੁਨੀਆਂ ਦਾ ਕੋਈ ਵੀ ਕਾਨੂੰਨ ਸਜ਼ਾਵਾਂ ਪੂਰੀਆਂ ਕਰ ਚੁਕੇ ਲੋਕਾਂ ਨੂੰ ਬੰਦੀ ਨਹੀਂ ਬਣਾ ਸਕਦਾ, ਬੇਅਦਬੀ ਅਤੇ ਗੋਲੀਕਾਂਡ ਨਾਲ ਹੋਏ ਨੁਕਸਾਨ ਦੀ ਪੂਰਤੀ ਤੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਇਨਸਾਨੀਅਤ ਦਾ ਦਰਦ ਸਮਝਣ ਵਾਲਿਆਂ ਕੋਲ ਸੰਘਰਸ਼ ਕਰਨ ਦਾ ਅਧਿਕਾਰ ਹੈ। 

ਕੁੱਝ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਈ ਧਿਆਨ ਸਿੰਘ ਮੰਡ ਨੇ ਆਖਿਆ ਕਿ ਬਹੁਤ ਦੁੱਖ ਤੇ ਅਫ਼ਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਲਗਾਤਾਰ 60 ਸਾਲ ਤਕ ਪੰਥ ਦੇ ਨਾਂਅ 'ਤੇ ਰਾਜਨੀਤੀ ਕਰਨ ਅਤੇ ਸਿਆਸੀ ਰੋਟੀਆਂ ਸੇਕਣ ਵਾਲੇ ਬਾਦਲ ਪਰਵਾਰ ਜਾਂ ਉਸ ਦੀ ਭਾਈਵਾਲ ਪਾਰਟੀ ਭਾਜਪਾ ਨੇ ਇਨਸਾਫ਼ ਮੋਰਚੇ ਤੋਂ ਦੂਰੀ ਹੀ ਨਹੀਂ ਬਣਾ ਕੇ ਰੱਖੀ ਬਲਕਿ ਮੋਰਚੇ ਨੂੰ ਬਦਨਾਮ ਕਰਨ ਲਈ ਹਰ ਤਰ੍ਹਾਂ ਦਾ ਸ਼ਰਮਨਾਕ ਹੱਥਕੰਡਾ ਵਰਤਿਆ।

ਇਨਸਾਫ਼ ਮੋਰਚੇ ਦੇ 118ਵੇਂ ਦਿਨ ਭਾਈ ਮੰਡ ਨੇ ਦੁਹਰਾਇਆ ਕਿ ਪੰਜਾਬ ਵਿਧਾਨ ਸਭਾ ਚੋਣਾ ਤੋਂ ਪਹਿਲਾਂ ਬੇਅਦਬੀ ਤੇ ਗੋਲੀਕਾਂਡ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਕੈਪਟਨ ਅਮਰਿੰਦਰ ਸਿੰਘ ਨੇ ਸਹੁੰਆਂ ਚੁਕੀਆਂ ਸਨ ਪਰ ਸੱਤਾ ਸੰਭਾਲਣ ਤੋਂ ਬਾਅਦ ਕੈਪਟਨ ਨੇ ਵੀ ਬਾਦਲਾਂ ਨਾਲ ਲਿਹਾਜ ਪੁਗਾਉਣੀ ਸ਼ੁਰੂ ਕਰ ਦਿਤੀ ਹੈ। ਰੈਲੀਆਂ ਸਬੰਧੀ ਪ੍ਰਤੀਕਰਮ ਦਿੰਦਿਆਂ ਭਾਈ ਬਲਜੀਤ ਸਿੰਘ ਦਾਦੂਵਾਲ ਨੇ ਆਖਿਆ ਕਿ 7 ਅਕਤੂਬਰ ਨੂੰ ਨਿਤਾਰਾ ਹੋ ਜਾਵੇਗਾ

ਕਿ ਬੇਅਦਬੀ ਅਤੇ ਗੋਲੀਕਾਂਡ ਕਰਵਾਉਣ ਵਾਲਿਆਂ ਦਾ ਸਾਥ ਦੇਣ ਵਾਲੇ ਕਿੰਨੇ ਪਟਿਆਲੇ ਪੁੱਜਣਗੇ, ਦੋਸ਼ੀਆਂ ਦਾ ਬਚਾਅ ਕਰਨ ਵਾਲਿਆਂ ਦਾ ਲੰਬੀ ਪੁੱਜ ਕੇ ਕੌਣ-ਕੌਣ ਸਾਥ ਦੇਵੇਗਾ ਅਤੇ ਗੁਰੂ ਗ੍ਰੰਥ ਸਾਹਿਬ ਨਾਲ ਪਿਆਰ ਕਰਨ ਵਾਲੇ ਕਿਹੜੇ ਕਿਹੜੇ ਜਾਗਦੀ ਜਮੀਰ, ਅਣਖ ਤੇ ਗ਼ੈਰਤ ਨਾਲ 7 ਅਕਤੂਬਰ ਨੂੰ ਕੋਟਕਪੂਰੇ ਤੋਂ ਬਰਗਾੜੀ ਵਿਖੇ ਨਿਕਲਣ ਵਾਲੇ ਰੋਡ ਸ਼ੋਅ 'ਚ ਸ਼ਮੂਲੀਅਤ ਕਰਨਗੇ।

Related Stories