24 ਸਾਲਾਂ ਇਕਲੌਤੇ ਪੁੱਤਰ ਨੇ ਕੀਤਾ ਪਿਤਾ ਦਾ ਕਤਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਿੰਡ ਧੀਰਪੁਰ ਵਿਚ ਕਿਸਾਨ ਦਲਜੀਤ ਸਿੰਘ (53) ਦਾ ਕਤਲ ਲੁਟੇਰਿਆਂ ਨੇ ਨਹੀਂ, ਬਲਕਿ ਉਨ੍ਹਾਂ ਦੇ 24 ਸਾਲ ਦੇ ਇਕਲੌਤੇ

Murder Case

ਜਲੰਧਰ : ਪਿੰਡ ਧੀਰਪੁਰ ਵਿਚ ਕਿਸਾਨ ਦਲਜੀਤ ਸਿੰਘ (53) ਦਾ ਕਤਲ ਲੁਟੇਰਿਆਂ ਨੇ ਨਹੀਂ, ਬਲਕਿ ਉਨ੍ਹਾਂ ਦੇ 24 ਸਾਲ ਦੇ ਇਕਲੌਤੇ ਪੁੱਤਰ ਰਣਜੀਤ ਨੇ ਕੀਤਾ ਸੀ। ਪੁਲਿਸ ਅਤੇ ਪਿੰਡ ਵਾਸੀਆਂ ਨੂੰ ਗੁਮਰਾਹ ਕਰਨ ਦੇ ਲਈ ਨਕਾਬਪੋਸ਼ਾਂ ਦੇ ਹਮਲੇ ਦੀ ਝੂਠੀ ਕਹਾਣੀ ਬਣਾਈ। 22 ਦਸੰਬਰ ਨੂੰ ਹੋਏ ਕਤਲ ਦੇ ਮਾਮਲੇ ਵਿਚ ਜਾਂਚ ਦੇ ਦੌਰਾਨ ਸ਼ੱਕ ਦੀ ਸੂਈ ਵਾਰ-ਵਾਰ ਪੁੱਤਰ ‘ਤੇ ਜਾਣ ‘ਤੇ ਪੁਲਿਸ ਨੇ ਰਣਜੀਤ ਨੂੰ ਹਿਰਾਸਤ ਵਿਚ ਲੈ ਕੇ ਸਖ਼ਤੀ ਨਾਲ ਪੁੱਛਗਿੱਛ ਕੀਤੀ ਤਾਂ ਉਸ ਨੇ ਸੱਚਾਈ ਬਿਆਨ ਕਰ ਦਿਤੀ।

ਉਸ ਨੇ ਦੱਸਿਆ ਕਿ ਨਸ਼ੇ ਵਿਚ ਪਿਤਾ ਅਕਸਰ ਗਾਲ੍ਹਾਂ ਕੱਢਦਾ ਰਹਿੰਦਾ ਸੀ, ਜਿਸ ਕਰਕੇ ਘਰ ਵਿਚ ਕਲੇਸ਼ ਹੁੰਦਾ ਸੀ। 22 ਦਸੰਬਰ ਦੀ ਰਾਤ ਨੂੰ ਧੀਰਪੁਰ ਪਿੰਡ ‘ਚ ਡੇਰੇ ਵਿਚ ਰਹਿਣ ਵਾਲੇ ਦਲਜੀਤ ਸਿੰਘ ਦਾ ਕਤਲ ਹੋਇਆ ਸੀ। 23 ਦਸੰਬਰ ਨੂੰ ਰਣਜੀਤ ਨੇ ਪੁਲਿਸ ਨੂੰ ਸੂਚਨਾ ਦਿਤੀ ਕਿ ਰਾਤ ਨੂੰ ਡੇਰੇ ‘ਚ ਕੁੱਝ ਨਕਾਬਪੋਸ਼ ਆਏ। ਉਨ੍ਹਾਂ ਵਿਚੋਂ 2 ਨੇ ਮੋਬਾਇਲ ਖੋਹ ਕੇ ਉਸ ਨੂੰ ਅਤੇ ਉਸ ਦੀ ਮਾਂ ਨੂੰ ਕਮਰੇ ਵਿਚ ਬੰਦ ਕਰ ਦਿਤਾ। ਬਾਹਰ ਕੁਝ ਹੋਰ ਨਕਾਬਪੋਸ਼ ਮੌਜੂਦ ਸੀ, ਜਿਨ੍ਹਾਂ ਨੇ ਉਸ ਦੇ ਪਿਤਾ ਦਾ ਕਤਲ ਕਰ ਦਿਤਾ ਸੀ।

ਉਸ ਨੇ ਕਿਹਾ ਕਿ ਜਾਂਦੇ ਸਮੇਂ ਨਕਾਬਪੋਸ਼ ਉਨ੍ਹਾਂ ਦੇ ਦੋਵੇਂ ਮੋਬਾਇਲ ਬਾਹਰ ਸੁੱਟ ਗਏ ਸੀ। ਇਸ ਪੂਰੇ ਕਤਲ ਦੀ ਘਟਨਾ ਨੂੰ ਅੰਜਾਮ ਦੇਣ ਦੇ ਦੌਰਾਨ ਉਹ ਰਾਤ 10 ਵਜੇ ਤੋਂ ਸਵੇਰੇ ਪੌਣੇ ਤਿੰਨ ਵਜੇ ਤੱਕ ਉੱਥੇ ਰਹੇ। ਐਸਪੀ ਡੀ ਬਲਕਾਰ ਸਿੰਘ ਨੇ ਦੱਸਿਆ ਕਿ ਪਹਿਲਾਂ ਉਹ ਦੋਸ਼ੀ ਦੀ ਦੱਸੀ ਕਹਾਣੀ ਦੇ ਆਧਾਰ ਉਤੇ ਮਾਮਲੇ ਦੀ ਜਾਂਚ ਕਰਦੇ ਰਹੇ ਪਰ ਕਤਲ ਦਾ ਸ਼ੱਕ ਉਸ ਉਤੇ ਹੀ ਹੋ ਗਿਆ। ਉਸ ਤੋਂ ਬਾਅਦ ਥਾਣਾ ਮੁਖੀ ਰਾਜੀਵ ਕੁਮਾਰ ਨੇ ਮੱਲੀਆਂ ਮੋੜ ਤੋਂ ਦੋਸ਼ੀ ਰਣਜੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ।

ਪੁਲਿਸ ਨੇ ਉਸ ਤੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਤਾਂ ਉਸ ਨੇ ਪਿਤਾ ਦਲਜੀਤ ਸਿੰਘ ਦੇ ਕਤਲ ਦੀ ਗੱਲ ਕਬੂਲੀ। ਦੋਸ਼ੀ ਰਣਜੀਤ ਨੇ ਦੱਸਿਆ ਕਿ ਪਿਤਾ ਦਲਜੀਤ ਸ਼ਰਾਬ ਪੀਣ ਦਾ ਆਦੀ ਸੀ। ਸ਼ਰਾਬ ਪੀ ਕੇ ਘਰ ਵਿਚ ਉਸ ਨੂੰ ਗਾਲ੍ਹਾਂ ਕੱਢਦਾ ਸੀ। 22 ਦਸੰਬਰ ਨੂੰ ਵੀ ਦਲਜੀਤ ਨੇ ਸ਼ਰਾਬ ਪੀ ਕੇ ਅਜਿਹਾ ਹੀ ਕੀਤਾ ਤਾਂ ਗੁੱਸੇ ਵਿਚ ਰਣਜੀਤ ਨੇ ਸਟੋਰ ਵਿਚੋਂ ਕੋਈ ਭਾਰੀ ਚੀਜ਼ ਚੁੱਕ ਕੇ ਸੌ ਰਹੇ ਪਿਤਾ ਦੇ ਸਿਰ ਵਿਚ ਮਾਰ ਦਿਤੀ। ਪਿਤਾ ਦੀ ਮੌਕੇ ‘ਤੇ ਹੀ ਮੌਤ ਹੋ ਗਈ ਸੀ।

ਡਰ ਦੇ ਮਾਰੇ ਪੁਲਿਸ ਤੋਂ ਬਚਣ ਲਈ ਕਤਲ ਦੀ ਝੂਠੀ ਕਹਾਣੀ ਘੜ ਦਿਤੀ। ਐਸਪੀ ਡੀ ਬਲਕਾਰ ਸਿੰਘ ਨੇ ਦੱਸਿਆ ਕਿ ਦੋਸ਼ੀ ਵਲੋਂ ਵਰਤਿਆ ਗਿਆ ਹਥਿਆਰ ਬਰਾਮਦ ਕਰ ਲਿਆ ਗਿਆ ਹੈ। ਉਸ ਨੂੰ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਦੇ ਲਿਆ ਜਾਵੇਗਾ।

Related Stories